ਮਰਾਠੀ ਸਿਨੇਮਾ ਦੇ ਦਿੱਗਜ ਅਦਾਕਾਰ ਦਾ ਹੋਇਆ ਦਿਹਾਂਤ, ਭਿਆਨਕ ਬੀਮਾਰੀ ਦੇ ਸਨ ਸ਼ਿਕਾਰ
Saturday, Aug 10, 2024 - 04:59 PM (IST)
ਮੁੰਬਈ- ਮਰਾਠੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਵਿਜੇ ਕਦਮ ਦਾ ਕੈਂਸਰ ਕਾਰਨ ਦਿਹਾਂਤ ਹੋ ਗਿਆ ਹੈ। ਵਿਜੇ ਕਦਮ 67 ਸਾਲਾਂ ਦੇ ਸਨ ਅਤੇ ਪਿਛਲੇ ਡੇਢ ਸਾਲ ਤੋਂ ਕੈਂਸਰ ਨਾਲ ਜੂਝ ਰਹੇ ਸਨ। ਲੰਬੀ ਲੜਾਈ ਤੋਂ ਬਾਅਦ ਉਨ੍ਹਾਂ ਨੇ ਸ਼ਨੀਵਾਰ ਨੂੰ ਆਪਣੇ ਘਰ ਆਖਰੀ ਸਾਹ ਲਿਆ। ਉਨ੍ਹਾਂ ਦੀ ਮੌਤ ਦੀ ਖਬਰ ਨੇ ਉਨ੍ਹਾਂ ਦੇ ਪਰਿਵਾਰ, ਪ੍ਰਸ਼ੰਸਕਾਂ ਅਤੇ ਮਰਾਠੀ ਫਿਲਮ ਇੰਡਸਟਰੀ ਨੂੰ ਡੂੰਘੇ ਸਦਮਾ ਦਿੱਤਾ ਹੈ।ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਵਿਜੇ ਕਦਮ ਦਾ ਦਿਹਾਂਤ ਮਰਾਠੀ ਸਿਨੇਮਾ ਲਈ ਬਹੁਤ ਵੱਡਾ ਘਾਟਾ ਹੈ। ਉਨ੍ਹਾਂ ਨੇ 80 ਦੇ ਦਹਾਕੇ 'ਚ ਥਿਏਟਰ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਇਸ ਤੋਂ ਬਾਅਦ ਟੀ.ਵੀ. ਦੀ ਦੁਨੀਆ 'ਚ ਵੀ ਆਪਣੀ ਪਛਾਣ ਬਣਾਈ। ਉਹ "ਤੂਰਤੂਰ", "ਵਿੱਚਾ ਮਾਝੀ ਪੁਰੀ ਕਾਰਾ," ਅਤੇ "ਪੱਪਾ ਸੰਗਾ ਕੁਨਾਚੇ" ਵਰਗੇ ਡੇਲੀ ਸੋਪਸ 'ਚ ਨਜ਼ਰ ਆਏ।
ਇਹ ਖ਼ਬਰ ਵੀ ਪੜ੍ਹੋ - Prince Narula ਨੇ ਪਤਨੀ ਯੁਵਿਕਾ ਚੌਧਰੀ ਨੂੰ ਦਿੱਤਾ ਸ਼ਾਨਦਾਰ ਸਰਪ੍ਰਾਈਜ਼, ਦੇਖੋ ਬੇਬੀ ਸ਼ਾਵਰ ਦੀਆਂ ਖੂਬਸੂਰਤ ਤਸਵੀਰਾਂ
ਉਨ੍ਹਾਂ ਨੇ ਫਿਲਮਾਂ 'ਚ ਵੀ ਆਪਣੀ ਅਦਾਕਾਰੀ ਦਾ ਸਬੂਤ ਦਿੱਤਾ। ਉਹ ਮਰਾਠੀ ਫਿਲਮਾਂ ਜਿਵੇਂ "ਤੇਰੇ ਮੇਰੇ ਸਪਨੇ," "ਇਰਸਾਲ ਕਾਰਤੀ," "ਦੇ ਦਨਾਦਨ," ਅਤੇ "ਦੇ ਧੜਕ ਬੇਧਕ" ਵਿੱਚ ਹਾਸਰਸ ਭੂਮਿਕਾਵਾਂ ਲਈ ਮਸ਼ਹੂਰ ਸੀ। ਉਨ੍ਹਾਂ ਨੇ ਤਾਪਸੀ ਪੰਨੂ ਨਾਲ "ਚਸ਼ਮੇ ਬਦੂਰ" ਅਤੇ "ਪੁਲਿਸ ਲਾਈਨ" 'ਚ ਹਿੰਦੀ ਸਿਨੇਮਾ 'ਚ ਵੀ ਕੰਮ ਕੀਤਾ।
ਇਹ ਖ਼ਬਰ ਵੀ ਪੜ੍ਹੋ - ਪੈਰਿਸ 'ਚ ਰਾਧਾ-ਕ੍ਰਿਸ਼ਨ ਮੰਦਰ ਪਹੁੰਚੇ ਅਨੰਤ-ਰਾਧਿਕਾ, ਲਗਾਏ ਜੈਕਾਰੇ
ਵਿਜੇ ਕਦਮ ਦਾ ਅੰਤਿਮ ਸੰਸਕਾਰ ਅੱਜ ਅੰਧੇਰੀ ਓਸ਼ੀਵਾੜਾ ਸ਼ਮਸ਼ਾਨਘਾਟ 'ਚ ਕੀਤਾ ਜਾਵੇਗਾ। ਉਨ੍ਹਾਂ ਦੇ ਪ੍ਰਸ਼ੰਸਕ ਅਤੇ ਸਹਿਯੋਗੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ ਅਤੇ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਯਾਦ ਕਰ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।