ਆਖ਼ਰੀ ਵਾਰ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੰਮਿਆ ਮੱਥਾ ਅਤੇ ਮੁੱਛਾਂ ਨੂੰ ਸਵਾਰਿਆ (ਵੀਡੀਓ)
Tuesday, May 31, 2022 - 04:24 PM (IST)
ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਦੁਨੀਆ ਤੋਂ ਜਾਣਾ ਪੂਰੇ ਆਪਣੇ ਪਰਿਵਾਰ ਨੂੰ ਜ਼ਿੰਦਗੀ ਭਰ ਦਾ ਦੁਖ ਦੇ ਗਿਆ ਹੈ। ਸਿੱਧੂ ਮੂਸੇਵਾਲਾ ਦੇ ਅੰਤਿਮ ਸੰਸਕਾਰ ਹੋ ਗਿਆ ਹੈ। ਇਸ ਦੁੱਖ ਦੀ ਘੜੀ ’ਚ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਦੀਆਂ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ ’ਚ ਉਹ ਆਪਣੇ ਪੁੱਤਰ ਨੂੰ ਯਾਦ ਕਰਦੇ ਰੋ ਰਹੇ ਹਨ।
ਇਵ ਵੀ ਪੜ੍ਹੋ: ਗੈਂਗਸਟਰਾਂ ਨੂੰ ਰੇਸ਼ਮ ਸਿੰਘ ਅਨਮੋਲ ਦੀ ਬੇਨਤੀ- ‘ਇਕ-ਇਕ ਗੋਲੀ ਮਾਂ-ਬਾਪ ਨੂੰ ਵੀ ਮਾਰ ਦਿਆ ਕਰੋ...’
ਸਿੱਧੂ ਦੇ ਪਿਤਾ ਦੀ ਇਹ ਤਸਵੀਰ ਕਿਸੇ ਦਾ ਵੀ ਦਿਲ ਦੁਖਾ ਸਕਦੀ ਹੈ। ਗਾਇਕ ਦੇ ਪਿਤਾ ਆਪਣੇ ਪੁੱਤਰ ਨੂੰ ਦੇਖ-ਦੇਖ ਕੇ ਰੋ ਰਹੇ ਹਨ। ਉਸ ਦੇ ਪਿਤਾ ਨੂੰ ਦੇਖ ਕੇ ਲੋਕਾਂ ਦੀਆਂ ਅੱਖਾਂ ਪਾਣੀ ਨਾਲ ਭਾਰ ਗਈਆਂ ਹਨ। ਸਿੱਧੂ ਦੇ ਪਿਤਾ ਨੂੰ ਲੋਕ ਹੌਸਲਾਂ ਦੇ ਰਹੇ ਹਨ ਪਰ ਉਨ੍ਹਾਂ ਦੇ ਅੱਖਾਂ ’ਚੋਂ ਹੰਝੂ ਰੁਕਣ ਦਾ ਨਾਂ ਹੀ ਨਹੀਂ ਲੈ ਰਹੇ। ਇਸ ਦੇ ਨਾਲ ਮਾਂ ਦਾ ਵੀ ਰੋ-ਰੋ ਕੇ ਬਹੁਤ ਬੁਰਾ ਹਾਲ ਹੈ।
ਪੁੱਤਰ ਦਾ ਆਖ਼ਰੀ ਵਾਰ ਮੱਥਾ ਚੁੰਮ ਦੇ ਹੋਏ ਪਿਤਾ ਆਪਣੇ ਆਪ ਨੂੰ ਸੰਭਾਲ ਨਹੀਂ ਪਾ ਰਹੇ।ਸੋਸ਼ਲ ਮੀਡੀਆ ’ਤੇ ਇਹ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਸਿੱਧੂ ਦੇ ਪਿਤਾ ਸਿੱਧੂ ਦੇ ਮ੍ਰਿਤਕ ਦੇਹ ਨੂੰ ਦੇਖਦੇ ਹੋਏ ਕਦੇ ਉਸ ਦਾ ਮੱਥਾ ਚੁੰਮ ਦੇ ਹਨ ਕਦੇ ਉਸ ਦੀਆਂ ਮੁੱਛਾਂ ਠੀਕ ਕਰਦੇ ਨਜ਼ਰ ਆ ਰਹੇ ਹਨ। ਬੁਢਾਪੇ ’ਚ ਇਕ ਜਵਾਨ ਪੁੱਤ ਦੀ ਮੌਤ ਦਾ ਦਰਦ ਕੀ ਹੁੰਦਾ ਹੈ ਇਹ ਤੁਸੀਂ ਵੀਡੀਓ ’ਚ ਦੇਖ ਸਕਦੇ ਹੋ।
ਇਵ ਵੀ ਪੜ੍ਹੋ: ਦਿਲ ਦਹਿਲਾਉਣ ਵਾਲੀਆਂ ਤਸਵੀਰਾਂ: ਸਿੱਧੂ ਮੂਸੇਵਾਲਾ ਦੇ ਮ੍ਰਿਤਕ ਦੇਹ ਨੂੰ ਲਗਾਤਾਰ ਦੇਖਦੇ ਰਹੇ ਮਾਪੇ
ਸਿੱਧੂ ਮੂਸੇਵਾਲਾ ਆਪਣੇ ਮਾਤਾ -ਪਿਤਾ ਨਾਲ ਹਮੇਸ਼ਾ ਸੋਸ਼ਲ ਮੀਡੀਆ ’ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਸੀ ਅਤੇ ਆਪਣੀ ਮਾਂ ਨੂੰ ਸਮਰਪਿਤ ਕਰਦੇ ਸੀ। ਸਿੱਧੂ ਮੂਸੇਵਾਲਾ ਆਪਣੀ ਮਾਂ ਦੇ ਬਹੁਤ ਕਰੀਬ ਸੀ। ਉਹ ਆਪਣੀ ਮਾਂ ਨੂੰ ਆਪਣੀ ਦੁਨੀਆ ਸਮਝਦੇ ਸੀ ਪਰ ਹੁਣ ਸਿੱਧੂ ਦੇ ਜਾਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ’ਚ ਸੁਨਾਪਨ ਕਦੇ ਨਹੀਂ ਭਰ ਸਕੇਗਾ।