40 ਕਰੋੜ ’ਚ ਬਣੀ ‘ਦਿ ਕੇਰਲਾ ਸਟੋਰੀ’, ਜਾਣੋ ਸਟਾਰ ਕਾਸਟ ਨੂੰ ਕਿੰਨੀ ਮਿਲੀ ਫੀਸ?

05/04/2023 5:19:25 PM

ਮੁੰਬਈ (ਬਿਊਰੋ)– ਸੁਦੀਪਤੋ ਸੇਨ ਦੇ ਨਿਰਦੇਸ਼ਨ ’ਚ ਬਣੀ ‘ਦਿ ਕੇਰਲਾ ਸਟੋਰੀ’ ਇਨ੍ਹੀਂ ਦਿਨੀਂ ਕਾਫੀ ਚਰਚਾ ’ਚ ਹੈ। ਹਾਲ ਹੀ ’ਚ ਫ਼ਿਲਮ ’ਤੇ ਬੈਨ ਦੀ ਮੰਗ ਕੀਤੀ ਗਈ ਸੀ। ਫ਼ਿਲਮ ’ਚ ਕੇਰਲਾ ਦੀਆਂ 32 ਹਜ਼ਾਰ ਮਹਿਲਾਵਾਂ ਨੂੰ ਬ੍ਰੇਨਵਾਸ਼ ਕਰਕੇ ISIS ’ਚ ਸ਼ਾਮਲ ਕਰਵਾਉਣ ਦੀ ਕਹਾਣੀ ਦਿਖਾਈ ਗਈ ਹੈ, ਜੋ ਦਰਸ਼ਕਾਂ ਨੂੰ ਬੇਹੱਦ ਪਸੰਦ ਆ ਰਹੀ ਹੈ।

ਹਾਲਾਂਕਿ ਇਸ ਕਹਾਣੀ ਨੂੰ ਝੂਠਾ ਦੱਸਦਿਆਂ ਕਈ ਲੋਕਾਂ ਨੇ ਫ਼ਿਲਮ ਦਾ ਵਿਰੋਧ ਸ਼ੁਰੂ ਕਰ ਦਿੱਤਾ ਸੀ। ਇਸ ਦੀ ਰਿਲੀਜ਼ ਨੂੰ ਵੀ ਰੋਕਣ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਫ਼ਿਲਮ ’ਤੇ ਰੋਕ ਲਗਾਉਣ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਸੁਣਵਾਈ ਤੋਂ ਕੋਰਟ ਨੇ ਇਨਕਾਰ ਕਰ ਦਿੱਤਾ ਹੈ। ‘ਦਿ ਕੇਰਲਾ ਸਟੋਰੀ’ ਨੂੰ 40 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸੰਨੀ ਦਿਓਲ ਦੇ ਪੁੱਤਰ ਕਰਨ ਦਿਓਲ ਨੇ ਚੋਰੀ-ਛਿਪੇ ਕਰਵਾਈ ਮੰਗਣੀ, ਜਾਣੋ ਕਦੋਂ ਹੋਵੇਗਾ ਵਿਆਹ

ਉਥੇ ਇਸ ਦੀ ਸਟਾਰ ਕਾਸਟ ’ਤੇ ਵੀ ਕੁਝ ਘੱਟ ਖਰਚਾ ਨਹੀਂ ਕੀਤਾ ਗਿਆ ਹੈ। ਮੁੱਖ ਅਦਾਕਾਰਾ ਅਦਾ ਸ਼ਰਮਾ ਨੂੰ ਰਿਪੋਰਟ ਮੁਤਾਬਕ 1 ਕਰੋੜ ਰੁਪਏ ਫੀਸ ਦੇ ਤੌਰ ’ਤੇ ਦਿੱਤੇ ਗਏ ਹਨ।

ਅਦਾ ਨਾਲ ਫ਼ਿਲਮ ’ਚ ਯੋਗਿਤਾ ਬਿਹਾਨੀ, ਸਿੱਦੀ ਹਦਨਾਨੀ ਤੇ ਸੋਨੀਆ ਬਾਲਾਨੀ ਵੀ ਅਹਿਮ ਭੂਮਿਕਾ ’ਚ ਹਨ। ਇਨ੍ਹਾਂ ਤਿੰਨਾਂ ਨੂੰ 30-30 ਲੱਖ ਰੁਪਏ ਫੀਸ ਦਿੱਤੀ ਗਈ ਹੈ।

ਇਨ੍ਹਾਂ ਤੋਂ ਇਲਾਵਾ ਵਿਜੇ ਕ੍ਰਿਸ਼ਣਾ ਨੂੰ 25 ਲੱਖ ਰੁਪਏ ਤੇ ਪ੍ਰਣੇ ਪਚੌਰੀ ਨੂੰ 20 ਲੱਖ ਰੁਪਏ ਦਿੱਤੇ ਗਏ ਹਨ। ਫ਼ਿਲਮ 5 ਮਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News