ਸਿਨੇਮਾਘਰਾਂ ਲਈ ਕਾਲ ਬਣਿਆ ਕੋਰੋਨਾ, ਹੁਣ ''ਦਿ ਕਸ਼ਮੀਰ ਫਾਈਲਸ'' ਦੀ ਟਲੀ ਰਿਲੀਜ਼ਿੰਗ

Tuesday, Jan 11, 2022 - 01:18 PM (IST)

ਸਿਨੇਮਾਘਰਾਂ ਲਈ ਕਾਲ ਬਣਿਆ ਕੋਰੋਨਾ, ਹੁਣ ''ਦਿ ਕਸ਼ਮੀਰ ਫਾਈਲਸ'' ਦੀ ਟਲੀ ਰਿਲੀਜ਼ਿੰਗ

ਮੁੰਬਈ (ਬਿਊਰੋ) - ਵਿਵੇਕ ਰੰਜਨ ਅਗਨੀਹੋਤਰੀ ਦੀ 'ਦਿ ਕਸ਼ਮੀਰ ਫਾਈਲਸ' ਦਾ ਇੰਤਜ਼ਾਰ ਕੋਵਿਡ-19 ਮਹਾਮਾਰੀ ਕਾਰਨ ਲੰਬਾ ਰਿਹਾ ਹੈ ਪਰ ਲੱਗਦਾ ਹੈ ਕਿ ਕਸ਼ਮੀਰੀ ਪੰਡਤਾਂ ਦੀ ਕਹਾਣੀ ਨੂੰ ਵੱਡੇ ਪਰਦੇ 'ਤੇ ਦੇਖਣ ਲਈ ਦਰਸ਼ਕਾਂ ਨੂੰ ਹਾਲੇ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ। ਮਿਥੁਨ ਚੱਕਰਵਰਤੀ, ਅਨੁਪਮ ਖੇਰ ਅਤੇ ਪਲਵੀ ਜੋਸ਼ੀ ਅਭਿਨੀਤ ਫ਼ਿਲਮ ਦੇ ਨਿਰਮਾਤਾਵਾਂ ਨੇ ਦੇਸ਼ 'ਚ ਕੋਵਿਡ-19 ਮਾਮਲੇ ਵਧਣ ਕਾਰਨ ਪਲਾਇਨ ਡਰਾਮਾ ਦੀ ਰਿਲੀਜ਼ਿੰਗ ਨੂੰ ਟਾਲ ਦਿੱਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਗਾਇਕ ਮਿਲਿੰਦ ਗਾਬਾ ’ਚ ਦਿਸੇ ਕੋਰੋਨਾ ਦੇ ਲੱਛਣ, ਕਿਹਾ- ‘2 ਦਿਨਾਂ ਤੋਂ ਬੈੱਡ ’ਤੇ ਹਾਂ...’

ਦੱਸ ਦਈਏ ਕਿ ਫ਼ਿਲਮ 'ਚ ਦਰਸ਼ਨ ਕੁਮਾਰ, ਪੁਨੀਤ ਇਸਰ ਅਤੇ ਚਿਨਮਏ ਮੰਡਲੇਕਰ ਦੁਆਰਾ ਸਪੈਸ਼ਲ ਪਰਫਾਰਮੈਂਸ ਦਿੱਤੀ ਗਈ ਹੈ, ਜੋ 26 ਜਨਵਰੀ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਵਾਲੀ ਸੀ।

ਇਹ ਖ਼ਬਰ ਵੀ ਪੜ੍ਹੋ - ਸੋਸ਼ਲ ਮੀਡੀਆ ਤੋਂ ਕਰਨ ਔਜਲਾ ਨੇ ਕਿਉਂ ਬਣਾਈ ਦੂਰੀ, ਸਾਹਮਣੇ ਆਈ ਇਹ ਵਜ੍ਹਾ

ਸੋਸ਼ਲ ਮੀਡੀਆ 'ਤੇ ਇਸ ਖ਼ਬਰ ਦੀ ਘੋਸ਼ਣਾ ਕਰਦੇ ਹੋਏ ਜ਼ੀ-ਸਟੂਡੀਓਜ਼ ਨੇ ਭਾਰਤ ਦੇ ਨਕਸ਼ੇ ਦਾ ਇਕ ਕ੍ਰਿਏਟਿਵ ਸਾਂਝਾ ਕੀਤਾ, ਜਿਸ 'ਚ ਚਰਚਾ ਕੀਤੀ ਗਈ ਹੈ। ਦੇਸ਼ 'ਚ ਕੋਵਿਡ ਦੇ ਮਾਮਲਿਆਂ 'ਚ ਹੋਏ ਹਰੇ ਵਾਧੇ ਅਤੇ ਕਈ ਰਾਜਾਂ 'ਚ ਸਿਨੇਮਾਘਰਾਂ ਦੇ ਪੂਰੀ ਤਰ੍ਹਾਂ ਨਾਲ ਬੰਦ ਹੋਣ ਕਾਰਨ ਅਸੀਂ ਫੈਸਲਾ ਕੀਤਾ ਹੈ ਕਿ ਫ਼ਿਲਮ ਦੀ ਰਿਲੀਜ਼ਿੰਗ ਨੂੰ ਟਾਲ ਦਿੱਤਾ ਜਾਵੇ।

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ। 


author

sunita

Content Editor

Related News