ਕਪਿਲ ਤੋਂ ਲੈ ਕੇ ਭਾਰਤੀ ਸਿੰਘ ਤਕ, ਲੱਖਾਂ ’ਚ ਹੈ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਕਲਾਕਾਰਾਂ ਦੀ ਕਮਾਈ

11/28/2020 7:50:08 PM

ਜਲੰਧਰ (ਬਿਊਰੋ)– ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ‘ਦਿ ਕਪਿਲ ਸ਼ਰਮਾ ਸ਼ੋਅ’ ਭਾਰਤ ਦਾ ਸਭ ਤੋਂ ਮਸ਼ਹੂਰ ਤੇ ਹਿੱਟ ਕਾਮੇਡੀ ਸ਼ੋਅ ਹੈ। ਕੋਰੋਨਾ ਮਹਾਮਾਰੀ ਤੇ ਲਾਕਡਾਊਨ ਕਰਕੇ ਫਿਲਹਾਲ ਸ਼ੋਅ ’ਚ ਦਰਸ਼ਕ ਨਹੀਂ ਆ ਰਹੇ ਪਰ ਇਹ ਸ਼ੋਅ ਹਰ ਹਫਤੇ ਸਾਨੂੰ ਹਸਾਉਣ ਲਈ ਪ੍ਰਸਾਰਿਤ ਹੁੰਦਾ ਹੈ। ਸ਼ੋਅ ਦੇ ਕਲਾਕਾਰ ਦਰਸ਼ਕਾਂ ਨੂੰ ਹਸਾਉਣ ਲਈ ਜੀਅ-ਤੋੜ ਮਿਹਨਤ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਕਲਾਕਾਰ ਹਸਾਉਣ ਲਈ ਕਿੰਨੀ ਕਮਾਈ ਕਰਦੇ ਹਨ? ਜੇ ਨਹੀਂ ਤਾਂ ਆਓ ਤੁਹਾਨੂੰ ਦੱਸਦੇ ਹਾਂ–

ਕਪਿਲ ਸ਼ਰਮਾ
ਕਪਿਲ ਸ਼ਰਮਾ ਨੇ ਆਪਣੀ ਕਾਮੇਡੀ ਤੇ ਹਾਸੇ-ਮਜ਼ਾਕ ਕਰਕੇ ਇਕ ਵੱਖਰੀ ਪਛਾਣ ਬਣਾਈ ਹੈ। ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਉਨ੍ਹਾਂ ਦੇ ਸ਼ੋਅ ’ਤੇ ਆਉਣ ਲਈ ਬਹੁਤ ਉਤਸ਼ਾਹਿਤ ਰਹਿੰਦੀਆਂ ਹਨ। ਕਪਿਲ ਸ਼ਰਮਾ ਦੀ ਕਮਾਈ ਦੀ ਗੱਲ ਕਰੀਏ ਤਾਂ ਪਿਛਲੇ ਸੀਜ਼ਨ ’ਚ ਉਹ 60 ਤੋਂ 70 ਲੱਖ ਰੁਪਏ ਇਕ ਵੀਕੈਂਡ ਐਪੀਸੋਡ ਦੇ ਲੈਂਦੇ ਸਨ ਤੇ ਹੁਣ ਅਜਿਹੀਆਂ ਖ਼ਬਰਾਂ ਹਨ ਕਿ ਉਹ ਇਕ ਐਪੀਸੋਡ ਦੇ 1 ਕਰੋੜ ਰੁਪਏ ਫੀਸ ਵਜੋਂ ਲੈ ਰਹੇ ਹਨ। ਕਪਿਲ ਨੇ ਕੁਝ ਸਮਾਂ ਪਹਿਲਾਂ ਇਹ ਵੀ ਦੱਸਿਆ ਸੀ ਕਿ ਉਹ 15 ਕਰੋੜ ਰੁਪਏ ਟੈਕਸ ਵਜੋਂ ਭਰ ਚੁੱਕੇ ਹਨ।

PunjabKesari

ਭਾਰਤੀ ਸਿੰਘ
ਭਾਰਤੀ ਸਿੰਘ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਵੱਖਰੇ ਕਿਰਦਾਰ ਨਿਭਾਉਂਦੀ ਨਜ਼ਰ ਆਉਂਦੀ ਹੈ। ਕਈ ਵਾਰ ਉਹ ਕਪਿਲ ਦੀ ਭੂਆ ਬਣ ਜਾਂਦੀ ਹੈ, ਕਈ ਵਾਰ ਉਹ ਯਾਦਵ ਦੀ ਪਤਨੀ ਤਿਤਲੀ ਬਣ ਜਾਂਦੀ ਹੈ। ਦੱਸਣਯੋਗ ਹੈ ਕਿ ਸ਼ੋਅ ’ਚ 5 ਤੋਂ 7 ਮਿੰਟ ਦੀ ਪੇਸ਼ਕਾਰੀ ਲਈ ਭਾਰਤੀ ਸਿੰਘ ਨੂੰ ਹਰ ਐਪੀਸੋਡ ਦੇ 10 ਤੋਂ 12 ਲੱਖ ਰੁਪਏ ਮਿਲਦੇ ਹਨ।

PunjabKesari

ਕ੍ਰਿਸ਼ਨਾ ਅਭਿਸ਼ੇਕ
‘ਸਪਨਾ’ ਨਾਂ ਦਾ ਕਿਰਦਾਰ ਗੋਵਿੰਦਾ ਦਾ ਭਤੀਜਾ ਕ੍ਰਿਸ਼ਣਾ ਅਭਿਸ਼ੇਕ ਨਿਭਾਅ ਰਿਹਾ ਹੈ। ਸਪਨਾ ਇਕ ਬਿਊਟੀ ਪਾਰਲਰ ਚਲਾਉਂਦੀ ਹੈ, ਜੋ ਮਸ਼ਹੂਰ ਹਸਤੀਆਂ ਸ਼ੋਅ ’ਤੇ ਆਉਂਦੀਆਂ ਹਨ, ਉਹ ਉਨ੍ਹਾਂ ਦੀ ਅਜੀਬ ਮਸਾਜ ਕਰਕੇ ਹਸਾਉਂਦੀ ਹੈ। ਜੇਕਰ ਖ਼ਬਰਾਂ ਦੀ ਮੰਨੀਏ ਤਾਂ ਕ੍ਰਿਸ਼ਨਾ ਸ਼ੋਅ ’ਚ ਆਪਣੀ ਇਕ ਪੇਸ਼ਕਾਰੀ ਲਈ 10 ਤੋਂ 12 ਲੱਖ ਰੁਪਏ ਲੈਂਦਾ ਹੈ।

PunjabKesari

ਕੀਕੂ ਸ਼ਾਰਦਾ
ਸ਼ੋਅ ’ਚ ਬੱਚਾ ਯਾਦਵ ਦਾ ਕਿਰਦਾਰ ਨਿਭਾਉਣ ਵਾਲੇ ਕੀਕੂ ਸ਼ਾਰਦਾ ਦੀ ਐਂਟਰੀ ਵੀ ਬਹੁਤ ਜ਼ਬਰਦਸਤ ਹੁੰਦੀ ਹੈ। ਉਹ ਕਪਿਲ ਦੇ ਸ਼ੋਅ ਦੇ ਪਹਿਲੇ ਸੀਜ਼ਨ ਤੋਂ ਨਾਲ ਹੈ। ਕੀਕੂ ਸ਼ਾਰਦਾ ਹਰ ਐਪੀਸੋਡ ਦੇ 5 ਤੋਂ 7 ਲੱਖ ਰੁਪਏ ਲੈਂਦਾ ਹੈ।

PunjabKesari

ਅਰਚਨਾ ਪੂਰਨ ਸਿੰਘ
ਨਵਜੋਤ ਸਿੰਘ ਸਿੱਧੂ ਦੀ ਥਾਂ ਲੈਣ ਵਾਲੀ ਅਰਚਨਾ ਪੂਰਨ ਸਿੰਘ ਨੂੰ ਵੀ ਸ਼ੋਅ ਦੀ ਜਾਨ ਮੰਨਿਆ ਜਾਂਦਾ ਹੈ। ਉਹ ਹਰ ਮਜ਼ਾਕ ’ਤੇ ਹੱਸਦੀ ਹੈ। ਕਪਿਲ ਅਕਸਰ ਅਰਚਨਾ ਨੂੰ ਨਵਜੋਤ ਸਿੰਘ ਸਿੱਧੂ ਦੀ ਥਾਂ ਲੈਣ ਲਈ ਚਿੜਾਉਂਦਾ ਹੈ। ਖ਼ਬਰਾਂ ਮੁਤਾਬਕ ਅਰਚਨਾ ਪੂਰਨ ਸਿੰਘ ਇਕ ਐਪੀਸੋਡ ਲਈ 10 ਲੱਖ ਰੁਪਏ ਲੈਂਦੀ ਹੈ।

PunjabKesari

ਚੰਦਨ ਪ੍ਰਭਾਕਰ
ਹਰ ਕੋਈ ਜਾਣਦਾ ਹੈ ਕਿ ਚੰਦਨ ਪ੍ਰਭਾਕਰ ਕਪਿਲ ਦਾ ਦੋਸਤ ਹੈ। ਸ਼ੋਅ ’ਚ ਚੰਦਨ ਅਕਸਰ ‘ਚੰਦੂ ਚਾਏਵਾਲਾ’ ਦੇ ਕਿਰਦਾਰ ’ਚ ਨਜ਼ਰ ਆਉਂਦਾ ਹੈ। ਉਹ ਭੂਰੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਪਰ ਭੂਰੀ ਉਸ ਨੂੰ ਕੁਝ ਨਹੀਂ ਸਮਝਦੀ। ਜਿਥੋਂ ਤਕ ਚੰਦਨ ਦੀ ਫੀਸ ਦਾ ਸਵਾਲ ਹੈ, ਇਕ ਵਾਰ ਅਕਸ਼ੈ ਕੁਮਾਰ ਨੇ ਮਸਤੀ ਕਰਦਿਆਂ ਖੁਲਾਸਾ ਕੀਤਾ ਕਿ ਚੰਦਨ ਇਕ ਐਪੀਸੋਡ ਲਈ 7 ਲੱਖ ਰੁਪਏ ਲੈਂਦਾ ਹੈ।

PunjabKesari

ਸੁਮੋਨਾ ਚੱਕਰਵਰਤੀ
‘ਦਿ ਕਪਿਲ ਸ਼ਰਮਾ ਸ਼ੋਅ’ ’ਚ ਸੁਮੋਨਾ ਚੱਕਰਵਰਤੀ ਭੂਰੀ ਦਾ ਕਿਰਦਾਰ ਨਿਭਾਅ ਰਹੀ ਹੈ। ਅਕਸਰ ਹੀ ਕਪਿਲ ਬੁੱਲ੍ਹਾਂ ਕਰਕੇ ਉਸ ਦਾ ਮਜ਼ਾਕ ਉਡਾਉਂਦਾ ਹੈ। ਸੁਮੋਨਾ ਨੂੰ ‘ਦਿ ਕਪਿਲ ਸ਼ਰਮਾ ਸ਼ੋਅ’ ਦੀ ਰੌਣਕ ਕਹਿਣਾ ਗਲਤ ਨਹੀਂ ਹੋਵੇਗਾ। ਜੇਕਰ ਖ਼ਬਰਾਂ ਦੀ ਮੰਨੀਏ ਤਾਂ ਸੁਮੋਨਾ ਹਰ ਹਫਤੇ ’ਚ 6 ਤੋਂ 7 ਲੱਖ ਰੁਪਏ ਇਕ ਐਪੀਸੋਡ ਦੇ ਲੈਂਦੀ ਹੈ।

PunjabKesari


Rahul Singh

Content Editor Rahul Singh