ਇਹ ਸੁਪਰਸਟਾਰ ਹੋਵੇਗਾ ‘ਦਿ ਕਪਿਲ ਸ਼ਰਮਾ ਸ਼ੋਅ’ ਦਾ ਪਹਿਲਾ ਮਹਿਮਾਨ, ਨਵੇਂ ਕਲਾਕਾਰਾਂ ਨਾਲ ਮਚੇਗਾ ਧਮਾਲ

Tuesday, Aug 03, 2021 - 02:49 PM (IST)

ਇਹ ਸੁਪਰਸਟਾਰ ਹੋਵੇਗਾ ‘ਦਿ ਕਪਿਲ ਸ਼ਰਮਾ ਸ਼ੋਅ’ ਦਾ ਪਹਿਲਾ ਮਹਿਮਾਨ, ਨਵੇਂ ਕਲਾਕਾਰਾਂ ਨਾਲ ਮਚੇਗਾ ਧਮਾਲ

ਮੁੰਬਈ (ਬਿਊਰੋ)– ਟੀ. ਵੀ. ਦੇ ਮਸ਼ਹੂਰ ਕਾਮੇਡੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਦਾ ਨਵਾਂ ਸੀਜ਼ਨ 21 ਅਗਸਤ ਤੋਂ ਪ੍ਰਸਾਰਿਤ ਹੋਵੇਗਾ। ਇਸ ਲਈ ਮੇਕਰਜ਼ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਥੇ ਪ੍ਰਸ਼ੰਸਕ ਨਵੇਂ ਸੀਜ਼ਨ ਦੇ ਪਹਿਲੇ ਮਹਿਮਾਨ ਬਾਰੇ ਜਾਣਨ ਲਈ ਬੇਕਰਾਰ ਹਨ। ਹਾਲ ਹੀ ’ਚ ਸ਼ੋਅ ਦਾ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ, ਜਿਸ ’ਚ ਕਪਿਲ ਸ਼ਰਮਾ ਆਪਣੀ ਟੀਮ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਐਮੀ ਵਿਰਕ ਤੇ ਸੋਨਮ ਬਾਜਵਾ ਨੇ ‘ਪੱਬ ਚੱਕਿਆ ਗਿਆ’ ਗੀਤ ’ਚ ਲਾਈਆਂ ਰੌਣਕਾਂ, ਨੱਚਣ ’ਤੇ ਤੁਹਾਨੂੰ ਵੀ ਕਰੇਗਾ ਮਜਬੂਰ

ਉਥੇ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਨਵੇਂ ਸੀਜ਼ਨ ਦੇ ਪਹਿਲੇ ਮਹਿਮਾਨ ਦਾ ਵੀ ਖ਼ੁਲਾਸਾ ਹੋ ਚੁੱਕਾ ਹੈ। ਬਾਲੀਵੁੱਡ ਲਾਈਫ ਦੀ ਰਿਪੋਰਟ ਦੀ ਮੰਨੀਏ ਤਾਂ ਅਕਸ਼ੇ ਕੁਮਾਰ ਤੇ ਫ਼ਿਲਮ ‘ਬੈੱਲ ਬੌਟਮ’ ਦੀ ਟੀਮ ਸ਼ੋਅ ਦੇ ਪਹਿਲੇ ਮਹਿਮਾਨ ਹੋਣਗੇ। ਇਹ ਸਾਰੇ ਲੋਕ ਫ਼ਿਲਮ ‘ਬੈੱਲ ਬੌਟਮ’ ਦੀ ਪ੍ਰਮੋਸ਼ਨ ਕਰਦੇ ਦਿਖਾਈ ਦੇਣਗੇ। ਸ਼ੋਅ ਦੇ ਪਹਿਲੇ ਐਪੀਸੋਡ ’ਚ ਬਹੁਤ ਧਮਾਲ ਤੇ ਮਸਤੀ ਹੋਣ ਵਾਲੀ ਹੈ।

 
 
 
 
 
 
 
 
 
 
 
 
 
 
 
 

A post shared by Kapil Sharma (@kapilsharma)

ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਤੋਂ ਬਾਅਦ ‘ਬੈੱਲ ਬੌਟਮ’ ਪਹਿਲੀ ਵੱਡੀ ਫ਼ਿਲਮ ਹੋਵੇਗੀ, ਜੋ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ‘ਬੈੱਲ ਬੌਟਮ’ ਦਾ ਟਰੇਲਰ ਅੱਜ ਰਿਲੀਜ਼ ਹੋਣ ਦੀ ਸੰਭਾਵਨਾ ਹੈ। ਪ੍ਰਸ਼ੰਸਕ ਫ਼ਿਲਮ ਦੇ ਟਰੇਲਰ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫ਼ਿਲਮ ਜਾਸੂਸ ਦੀ ਕਹਾਣੀ ’ਤੇ ਆਧਾਰਿਤ ਹੈ। ਫ਼ਿਲਮ ’ਚ ਅਕਸ਼ੇ ਕੁਮਾਰ ਤੋਂ ਇਲਾਵਾ ਲਾਰਾ ਦੱਤਾ, ਹੁਮਾ ਕੁਰੈਸ਼ੀ ਤੇ ਵਾਣੀ ਕਪੂਰ ਵੀ ਅਹਿਮ ਭੂਮਿਕਾ ’ਚ ਹਨ।

ਉਥੇ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਕਾਫੀ ਬਦਲਾਅ ਕੀਤਾ ਗਿਆ ਹੈ। ਸ਼ੋਅ ’ਚ ਨਵੇਂ ਕਿਰਦਾਰਾਂ ਨੂੰ ਵੀ ਜੋੜਿਆ ਗਿਆ ਹੈ, ਜਦਕਿ ਸੁਮੋਨਾ ਚੱਕਰਵਰਤੀ ਇਸ ਵਾਰ ਸ਼ੋਅ ’ਚ ਦਿਖਾਈ ਨਹੀਂ ਦੇਵੇਗੀ। ਉਸ ਨੇ ਸ਼ੋਅ ’ਚ ਵਾਪਸੀ ਨਾ ਹੋਣ ’ਤੇ ਇਕ ਪੋਸਟ ਰਾਹੀਂ ਆਪਣਾ ਦਰਦ ਬਿਆਨ ਕੀਤਾ ਸੀ।

ਨੋਟ– ਤੁਸੀਂ ਕਪਿਲ ਸ਼ਰਮਾ ਦੇ ਸ਼ੋਅ ਨੂੰ ਲੈ ਕੇ ਕਿੰਨੇ ਉਤਸ਼ਾਹਿਤ ਹੋ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News