'ਦਿ ਕਪਿਲ ਸ਼ਰਮਾ ਸ਼ੋਅ' 'ਤੇ ਛਾਏ ਮੁਸ਼ਕਿਲਾਂ ਦੇ ਕਾਲੇ ਬੱਦਲ, ਐੱਫ. ਆਈ. ਆਰ. ਦੀ ਉੱਠੀ ਮੰਗ
Friday, Sep 24, 2021 - 05:38 PM (IST)
ਨਵੀਂ ਦਿੱਲੀ (ਬਿਊਰੋ) - ਸ਼ਿਵਪੁਰੀ ਦੀ ਜ਼ਿਲ੍ਹਾ ਅਦਾਲਤ 'ਚ ਸੋਨੀ ਟੀ. ਵੀ. 'ਤੇ ਚੱਲ ਰਹੇ 'ਦਿ ਕਪਿਲ ਸ਼ਰਮਾ ਸ਼ੋਅ' ਦੇ ਇੱਕ ਐਪੀਸੋਡ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਅਰਜ਼ੀ 'ਚ ਦੋਸ਼ ਲਗਾਇਆ ਗਿਆ ਹੈ ਕਿ ਇੱਕ ਐਪੀਸੋਡ 'ਚ ਸ਼ੋਅ ਦੇ ਕੁਝ ਕਲਾਕਾਰ ਸਟੇਜ 'ਤੇ ਸ਼ਰੇਆਮ ਸ਼ਰਾਬ ਪੀਂਦੇ ਹੋਏ ਅਭਿਨੈ ਕਰਦੇ ਦਿਖਾਏ ਗਏ ਹਨ। ਜਦੋਂਕਿ ਬੋਤਲ 'ਤੇ ਲਿਖਿਆ ਰਹਿੰਦਾ ਹੈ ਕਿ "ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ।"
ਇਹ ਖ਼ਬਰ ਵੀ ਪੜ੍ਹੋ - ਰਣਜੀਤ ਬਾਵਾ ਦੀ ਪੰਜਾਬੀ ਫ਼ਿਲਮ 'ਚ ਹਰਿਆਣਵੀਂ ਸੁਪਰਸਟਾਰ ਦੀ ਐਂਟਰੀ, ਸ਼ੂਟਿੰਗ ਲਈ ਪਹੁੰਚੇ ਇੰਗਲੈਂਡ
ਵਕੀਲ ਨੇ ਕੀਤੀ ਇਹ ਮੰਗ
ਵਕੀਲ ਦਾ ਕਹਿਣਾ ਹੈ, ''ਸੋਨੀ ਟੀ. ਵੀ. 'ਤੇ ਪ੍ਰਸਾਰਿਤ ਹੋਣ ਵਾਲਾ ਕਪਿਲ ਸ਼ਰਮਾ ਸ਼ੋਅ ਬਹੁਤ ਘਟੀਆ ਹੈ। ਇਹ ਲੜਕੀਆਂ 'ਤੇ ਵੀ ਸ਼ੋਅ 'ਚ ਅਸ਼ਲੀਲ ਟਿੱਪਣੀਆਂ ਕਰਦੇ ਹਨ। ਇੱਕ ਸ਼ੋਅ 'ਚ ਅਤੇ ਸਟੇਜ 'ਤੇ ਬਕਾਇਦਾ ਅਦਾਲਤ ਲਗਾਈ ਗਈ ਅਤੇ ਸਟੇਜ 'ਤੇ ਜਨਤਕ ਰੂਪ 'ਚ ਕਲਾਕਾਰਾਂ ਨੇ ਸ਼ਰਾਬ ਪੀਤੀ। ਇਹ ਕਾਨੂੰਨ ਅਦਾਲਤ ਦੀ ਬੇਇੱਜ਼ਤੀ ਹੈ। ਇਸ ਲਈ ਮੈਂ ਅਦਾਲਤ 'ਚ ਧਾਰਾ 356/3 ਦੇ ਤਹਿਤ ਦੋਸ਼ੀਆਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਇਸ ਤਰ੍ਹਾਂ ਦੇ ਘਟੀਆ ਸ਼ੋਅਜ਼ ਦੇ ਪ੍ਰਦਸ਼ਨ ਨੂੰ ਰੋਕਿਆ ਜਾ ਸਕੇ।
ਇਹ ਖ਼ਬਰ ਵੀ ਪੜ੍ਹੋ - ਲੋਕ ਆਖਦੇ ਸੀ ਕੰਡਕਟਰ ਬਣੇਗਾ ਪਰ 'ਕਿਸਮਤ' ਨੇ ਬਣਾਇਆ ਡਾਇਰੈਕਟਰ : ਜਗਦੀਪ ਸਿੱਧੂ
ਕੀ ਹੈ ਮਾਮਲਾ?
ਅਰਜ਼ੀ 'ਚ 19 ਜਨਵਰੀ 2020 ਦੇ ਐਪੀਸੋਡ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਦਾ ਦੁਬਾਰਾ ਪ੍ਰਸਾਰਣ ਵੀ 24 ਅਪ੍ਰੈਲ 2021 ਨੂੰ ਕੀਤਾ ਗਿਆ ਸੀ। ਵਕੀਲ ਦਾ ਦਾਅਵਾ ਹੈ ਕਿ ਇਸ ਸ਼ੋਅ 'ਚ ਦਿਖਾਇਆ ਗਿਆ ਹੈ ਕਿ ਇੱਕ ਚਰਿੱਤਰ ਨੂੰ ਅਦਾਲਤ ਦਾ ਸੈੱਟ ਬਣਾ ਕੇ ਸ਼ਰਾਬ ਦੇ ਪ੍ਰਭਾਵ ਹੇਠ ਕੰਮ ਕਰਦੇ ਦਿਖਾਇਆ ਗਿਆ ਹੈ। ਇਸ ਨਾਲ ਅਦਾਲਤ ਦੀ ਬਦਨਾਮੀ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਸਨਾ ਖ਼ਾਨ ਨੇ ਖੁਦ ਨੂੰ ਭੈਣ ਆਖਣ ਵਾਲੇ ਮੌਲਾਨਾ ਨਾਲ ਹੀ ਕਰਵਾਇਆ ਨਿਕਾਹ, ਅਜਿਹੀ ਹੈ ਅਦਾਕਾਰਾ ਦੀ ਪ੍ਰੇਮ ਕਹਾਣੀ