ਹੁਣ ਕਪਿਲ ਸ਼ਰਮਾ ਦਾ ਸ਼ੋਅ ਹੋਵੇਗਾ ਬੰਦ, ਮੇਕਰਸ ਨੇ ਲਿਆ ਫ਼ੈਸਲਾ

Monday, Jan 25, 2021 - 08:36 AM (IST)

ਹੁਣ ਕਪਿਲ ਸ਼ਰਮਾ ਦਾ ਸ਼ੋਅ ਹੋਵੇਗਾ ਬੰਦ, ਮੇਕਰਸ ਨੇ ਲਿਆ ਫ਼ੈਸਲਾ

ਚੰਡੀਗੜ੍ਹ (ਬਿਊਰੋ) — ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ਦਾ ਹਰ ਹਫ਼ਤੇ ਪ੍ਰਸ਼ੰਸਕਾਂ ਨੂੰ ਇੰਤਜ਼ਾਰ ਹੁੰਦਾ ਹੈ। ਇਸ ਸ਼ੋਅ 'ਚ ਫ਼ਿਲਮੀ ਸਿਤਾਰੇ ਮਹਿਮਾਨ ਵਜੋਂ ਨਜ਼ਰ ਆਉਂਦੇ ਹਨ। ਸ਼ੋਅ ਦੇ ਬਾਕੀ ਕਲਾਕਾਰਾਂ ਤੇ ਕਪਿਲ ਸ਼ਰਮਾ ਆਪਣੀ ਕਾਮੇਡੀ ਨਾਲ ਲੋਕਾਂ ਦੇ ਵੀਕਐਂਡ ਨੂੰ ਹੋਰ ਖ਼ਾਸ ਬਣਾਉਂਦੇ ਹਨ ਪਰ ਖਬਰਾਂ  ਹਨ ਕਿ ਕਪਿਲ ਸ਼ਰਮਾ ਦਾ ਸ਼ੋਅ ਜਲਦ ਹੀ ਆਫ ਏਅਰ ਕੀਤਾ ਜਾ ਰਿਹਾ ਹੈ। ਇਹ ਫ਼ੈਸਲਾ ਸ਼ੋਅ ਦੇ ਮੇਕਰਸ ਨੇ ਲਿਆ ਹੈ ਪਰ ਰਾਹਤ ਦੀ ਗੱਲ ਇਹ ਕਿ ਸ਼ੋਅ ਲੰਮੇ ਸਮੇਂ ਤਕ ਬੰਦ ਨਹੀਂ ਰਹੇਗਾ। ਸ਼ੋਅ ਦੇ ਮੇਕਰਸ ਨੇ ਕੁਝ ਬਦਲਾਅ ਲਈ ਅਜਿਹਾ ਫ਼ੈਸਲਾ ਲਿਆ ਹੈ। ਸ਼ੋਅ ਨੂੰ ਨਵੇਂ ਰੰਗ ਰੂਪ 'ਚ ਦਿਖਾਇਆ ਜਾਏਗਾ, ਜਿਸ ਕਾਰਨ ਕੁਝ ਸਮੇਂ ਲਈ ਸ਼ੋਅ ਦਾ ਸ਼ੂਟ ਨਹੀਂ ਹੋਵੇਗਾ। 

ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਕਰਕੇ ਸ਼ੋਅ ਦੀ ਸ਼ੂਟਿੰਗ 4 ਮਹੀਨੇ ਬੰਦ ਰਹੀ ਸੀ। ਉਸ ਦੌਰਾਨ ਪ੍ਰਸ਼ੰਸਕਾਂ ਨੇ ਵੀ ਸ਼ੋਅ ਨੂੰ ਬੇਹੱਦ ਮਿਸ ਕੀਤਾ ਸੀ। ਪੁਰਾਣੇ ਐਪੀਸੋਡ ਨਾਲ ਦਰਸ਼ਕਾਂ ਨੇ ਆਪਣਾ ਥੋੜਾ-ਬਹੁਤ ਮਨੋਰੰਜਨ ਕੀਤਾ ਪਰ ਸਾਲ 2020 ਦੇ ਅਗਸਤ ਮਹੀਨੇ ਤੋਂ ਸ਼ੋਅ ਦੀ ਸ਼ੂਟਿੰਗ ਦੁਬਾਰਾ ਸ਼ੁਰੂ ਕੀਤੀ ਗਈ। Covid ਹਦਾਇਤਾਂ ਦੇ ਅਨੁਸਾਰ ਸ਼ੋਅ ਦਾ ਸ਼ੂਟ ਹੋ ਰਿਹਾ ਹੈ। ਬਿਨ੍ਹਾ ਔਡੀਐਂਸ ਦੇ ਇਹ ਸ਼ੋਅ ਕਾਫੀ ਅਧੂਰਾ ਵੀ ਲਗ ਰਿਹਾ ਹੈ। ਇਸ ਵਿਚਾਲੇ ਮੇਕਰਸ ਨੇ ਸ਼ੋਅ ਨੂੰ ਨਵਾਂ ਰੂਪ ਦੇਣ ਦਾ ਫ਼ੈਸਲਾ ਲਿਆ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।
 


author

sunita

Content Editor

Related News