ਕੀ ਬੰਦ ਹੋਣ ਜਾ ਰਿਹੈ ਕਪਿਲ ਸ਼ਰਮਾ ਦਾ ਸ਼ੋਅ? ਚੈਨਲ ਨੇ ਨਵੇਂ ਕਾਮੇਡੀ ਸ਼ੋਅ ਦਾ ਕੀਤਾ ਐਲਾਨ

04/08/2022 11:27:55 AM

ਮੁੰਬਈ (ਬਿਊਰੋ)– ਪਿਛਲੇ ਕੁਝ ਦਿਨਾਂ ਤੋਂ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਬੰਦ ਹੋਣ ਦੀ ਚਰਚਾ ਬਣੀ ਹੋਈ ਹੈ। ਅਸਲ ’ਚ ਇਸ ਸ਼ੋਅ ਦੇ ਸਿਤਾਰੇ ਜਲਦ ਹੀ ਯੂ. ਐੱਸ. ਟੂਰ ਲਈ ਨਿਕਲਣ ਵਾਲੇ ਹਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ੋਅ ਬੰਦ ਹੋਣ ਵਾਲਾ ਹੈ।

ਹਾਲਾਂਕਿ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ ਪਰ ਸੋਨੀ ਟੀ. ਵੀ. ਦੇ ਨਵੇਂ ਟਵੀਟ ਨੇ ਇਹ ਇਸ਼ਾਰਾ ਕਰ ਦਿੱਤਾ ਹੈ ਕਿ ਕਿਤੇ ਨਾ ਕਿਤੇ ਇਸ ਗੱਲ ’ਚ ਦਮ ਹੈ।

ਇਹ ਖ਼ਬਰ ਵੀ ਪੜ੍ਹੋ : ਹਨੀ ਸਿੰਘ ਨਾਲ ਹੱਥੋਪਾਈ, ਸਟੇਜ ’ਤੇ ਚੜ੍ਹ ਕੇ ਵਿਅਕਤੀ ਨੇ ਸ਼ਰੇਆਮ ਕੀਤੀ ਇਹ ਹਰਕਤ

ਅਸਲ ’ਚ ਹਾਲ ਹੀ ’ਚ ਸੋਨੀ ਚੈਨਲ ਵਲੋਂ ਕੀਤੇ ਗਏ ਇਕ ਟਵੀਟ ਤੋਂ ਬਾਅਦ ਸ਼ੋਅ ਦੇ ਬੰਦ ਹੋਣ ਦੀ ਅਫਵਾਹ ਹੋਰ ਤੇਜ਼ ਹੋ ਗਈ ਹੈ। ਫਿਲਹਾਲ ਕਪਿਲ ਦੀ ਟੀਮ ਵਲੋਂ ਇਸ ਬਾਰੇ ਕੁਝ ਨਹੀਂ ਕਿਹਾ ਗਿਆ ਹੈ। ਸ਼ੋਅ ਦੀ ਡਿੱਗਦੀ ਟੀ. ਆਰ. ਪੀ. ਤੇ ਕਪਿਲ ਦੇ ਬਿਜ਼ੀ ਸ਼ੈਡਿਊਲ ਦੇ ਚਲਦਿਆਂ ਸ਼ੋਅ ਨੂੰ ਬੰਦ ਕੀਤਾ ਜਾ ਰਿਹਾ ਹੈ।

ਉਥੇ ਹੁਣ ਇਸ ਦੇ ਬੰਦ ਹਣ ਦੀਆਂ ਅਫਵਾਹਾਂ ਹੋਰ ਵੀ ਤੇਜ਼ ਹੋ ਗਈਆਂ ਹਨ ਕਿਉਂਕਿ ਸੋਨੀ ਟੀ. ਵੀ. ’ਤੇ ਇਸ ਨਵੇਂ ਸ਼ੋਅ ਦਾ ਐਲਾਨ ਹੋ ਗਿਆ ਹੈ।

ਹਾਲ ਹੀ ’ਚ ਕੀਤੇ ਗਏ ਟਵੀਟ ਤੋਂ ਇਹ ਐਲਾਨ ਹੋਇਆ ਹੈ ਕਿ ਜਲਦ ਹੀ ‘ਇੰਡੀਆਜ਼ ਲਾਫਟਰ ਚੈਂਪੀਅਨ’ ਸ਼ੁਰੂ ਹੋਣ ਵਾਲਾ ਹੈ। ਅਜਿਹੇ ’ਚ ਹੁਣ ਇਹ ਕਿਆਸ ਲਗਾਈ ਜਾ ਰਹੀ ਹੈ ਕਿ ਇਹ ਸ਼ੋਅ ਕਪਿਲ ਦੇ ਸ਼ੋਅ ਦੀ ਜਗ੍ਹਾ ਲੈਣ ਵਾਲਾ ਹੈ। ਇਹ ਇਕ ਰਿਐਲਿਟੀ ਸ਼ੋਅ ਹੋਵੇਗਾ, ਜਿਸ ’ਚ ਦੇਸ਼ ਦੇ ਕਾਮੇਡੀਅਨ ਹਿੱਸਾ ਲੈਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News