ਹੁਣ ਕਪਿਲ ਸ਼ਰਮਾ ਤੇ ਮੀਕਾ ਸਿੰਘ ਰਲ ਕੇ ਲਾਉਣਗੇ ਰੌਣਕਾਂ, ਦੇਖੋ ਸ਼ੋਅ ''ਚ ਕੀ ਹੋਵੇਗਾ ਖ਼ਾਸ (ਵੀਡੀਓ)

Monday, Aug 24, 2020 - 09:58 AM (IST)

ਹੁਣ ਕਪਿਲ ਸ਼ਰਮਾ ਤੇ ਮੀਕਾ ਸਿੰਘ ਰਲ ਕੇ ਲਾਉਣਗੇ ਰੌਣਕਾਂ, ਦੇਖੋ ਸ਼ੋਅ ''ਚ ਕੀ ਹੋਵੇਗਾ ਖ਼ਾਸ (ਵੀਡੀਓ)

ਮੁੰਬਈ (ਬਿਊਰੋ) : ਪ੍ਰਸਿੱਧ ਟੀ. ਵੀ. ਸ਼ੋਅ 'ਦਿ ਕਪਿਲ ਸ਼ਰਮਾ' ਸ਼ੋਅ ਦੇ ਆਉਣ ਵਾਲੇ ਐਪੀਸੋਡ ‘ਚ ਬਾਲੀਵੁੱਡ ਗਾਇਕ ਮੀਕਾ ਸਿੰਘ ਮਹਿਮਾਨ ਦੇ ਰੂਪ ‘ਚ ਸ਼ਾਮਲ ਹੋਣਗੇ। ਕਪਿਲ ਤੇ ਮੀਕਾ ਦੀ ਬਹੁਤ ਚੰਗੀ ਦੋਸਤੀ ਹੈ। ਕਪਿਲ ਅਕਸਰ ਮੀਕਾ ਫ਼ਿਲਟਰ ਦਾ ਇਸਤੇਮਾਲ ਕਰਕੇ ਵੀਡੀਓ ਰਿਕਾਰਡ ਕਰਕੇ ਆਪਣੇ ਇੰਸਟਾਗ੍ਰਾਮ ‘ਤੇ ਸਾਂਝਾ ਕਰਦੇ ਰਹਿੰਦੇ ਹਨ। ਇਸ ਐਪੀਸੋਡ ਦਾ ਪ੍ਰੋਮੋ ਵੀਡੀਓ ਸਾਂਝਾ ਕੀਤਾ ਗਿਆ ਹੈ, ਜਿਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ‘ਚ ਮੀਕਾ ਸਿੰਘ ਨੂੰ ਸਲਮਾਨ ਖ਼ਾਨ ਦੀ ਫ਼ਿਲਮ ਦਾ ਗਾਣਾ, ਜੋ ਮੀਕਾ ਨੇ ਗਾਇਆ ਹੈ- ਆਜ ਕੀ ਪਾਰਟੀ ਮੇਰੀ ਤਰਫ਼ ਸੇ ਗਾਉਂਦਿਆ ਦੇਖਿਆ ਗਿਆ ਹੈ। ਕਪਿਲ ਸ਼ਰਮਾ ਤੇ ਅਰਚਨਾ ਪੂਰਨ ਸਿੰਘ ਇਸ ਦਾ ਆਨੰਦ ਮਾਣਦੇ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

Tonight @mikasingh paji in the house 🤟don’t miss the mixture of comedy,fun music n masti tonight 9:30 @sonytvofficial #tkss #thekapilsharmashow #comedy #fun #music #masti #weekend #tv #tvshow 🥳🎤🎸🎹🎼🎶🥁🎺

A post shared by Kapil Sharma (@kapilsharma) on Aug 22, 2020 at 3:42am PDT

ਇਸ ਤੋਂ ਬਾਅਦ ਸ਼ੋਅ ‘ਚ ਦਿਖਾਇਆ ਗਿਆ ਹੈ ਕਪਿਲ ਸ਼ਰਮਾ ਸਿੱਧਾ ਸਿਤਾਰਿਆਂ ਨਾਲ ਜੁੜੀਆਂ ਅਫ਼ਵਾਹਾਂ ਦੀ ਸੱਚਾਈ ਪੁੱਛਦੇ ਹਨ। ਕਪਿਲ ਮੀਕਾ ਤੋਂ ਇਕ ਪ੍ਰਸ਼ੰਸਕ ਦਾ ਸਵਾਲ ਦਾ ਜਵਾਬ ਜਾਣਨਾ ਚਾਹੁੰਦੇ ਹਨ, ਕੀ ਉਹ ਬਚਪਨ ‘ਚ ਸ਼ਰਾਰਤੀ ਸਨ? ਸਵਾਲ ਦੇ ਜਵਾਬ ‘ਚ ਮੀਕਾ ਸਿੰਘ ਕਹਿੰਦੇ ਹਨ ਕਿ ਮੈਂ ਬਚਪਨ ਤੋਂ ਹੀ ਸ਼ਰਾਰਤੀ ਰਿਹਾ ਹਾਂ।

 
 
 
 
 
 
 
 
 
 
 
 
 
 
 
 

A post shared by Kapil Sharma (@kapilsharma) on Aug 23, 2020 at 8:08am PDT

ਦੱਸਣਯੋਗ ਹੈ ਕਿ ਕਪਿਲ ਸ਼ਰਮਾ ਸ਼ੋਅ ਤਾਲਾਬੰਦੀ ਕਾਰਨ ਕਈ ਮਹੀਨੇ ਬੰਦ ਰਿਹਾ ਸੀ ਪਰ ਜਦੋਂ ਮਹਾਰਾਸ਼ਟਰ ਸਰਕਾਰ ਨੇ ਅਦਾਕਾਰਾਂ ਨੂੰ ਕੁਝ ਸ਼ਰਤਾਂ ਨਾਲ ਸ਼ੂਟਿੰਗ ਦੀ ਇਜਾਜ਼ਤ ਦਿੱਤੀ ਤਾਂ ਸ਼ੋਅ ਦੀ ਸ਼ੂਟਿੰਗ ਮੁੜ ਤੋਂ ਸ਼ੁਰੂ ਹੋਈ।

 
 
 
 
 
 
 
 
 
 
 
 
 
 

Madness is about to begin in 50 minutes 😂 only on @sonytvofficial #tkss #thekapilsharmashow #comedy #bollywood #tv #tvshow #fun laughter #spoof #films

A post shared by Kapil Sharma (@kapilsharma) on Aug 23, 2020 at 8:10am PDT


author

sunita

Content Editor

Related News