‘ਦਿ ਫ੍ਰੀਲਾਂਸਰ : ਦਿ ਕੰਕਲੂਜ਼ਨ’ ’ਚ ਡਬਲ ਐਕਸ਼ਨ ਤੇ ਇਮੋਸ਼ਨ ਦੇਖਣ ਨੂੰ ਮਿਲੇਗਾ, ਤੁਸੀਂ ਨਿਰਾਸ਼ ਨਹੀਂ ਹੋਵੋਗੇ

Saturday, Dec 16, 2023 - 01:06 PM (IST)

‘ਦਿ ਫ੍ਰੀਲਾਂਸਰ : ਦਿ ਕੰਕਲੂਜ਼ਨ’ ’ਚ ਡਬਲ ਐਕਸ਼ਨ ਤੇ ਇਮੋਸ਼ਨ ਦੇਖਣ ਨੂੰ ਮਿਲੇਗਾ, ਤੁਸੀਂ ਨਿਰਾਸ਼ ਨਹੀਂ ਹੋਵੋਗੇ

ਸਤੰਬਰ ’ਚ ਡਿਜ਼ਨੀ ਪਲੱਸ ਹੌਟਸਟਾਰ ’ਤੇ ਰਿਲੀਜ਼ ਹੋਈ ਐਕਸ਼ਨ ਥ੍ਰਿਲਰ ਵੈੱਬ ਸੀਰੀਜ਼ ‘ਦਿ ਫ੍ਰੀਲਾਂਸਰ’ ਤੋਂ ਬਾਅਦ ਦਰਸ਼ਕ ਇਸ ਦੇ ਦੂਜੇ ਸੀਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਆਖਰਕਾਰ ਇਹ 15 ਦਸੰਬਰ, 2023 ਤੋਂ ਸਟ੍ਰੀਮ ਹੋ ਰਿਹਾ ਹੈ। ਇਹ ਸੀਜ਼ਨ ਆਲਿਆ ਦੇ ਸੰਘਰਸ਼ ਤੇ ਗਹਿਨ ਯਾਤਰਾ ਨੂੰ ਪ੍ਰਮੁੱਖਤਾ ਨਾਲ ਉਜਾਗਰ ਕਰੇਗਾ। ‘ਦਿ ਫ੍ਰੀਲਾਂਸਰ : ਦਿ ਕੰਕਲੂਜ਼ਨ’ ’ਚ ਮੋਹਿਤ ਰੈਨਾ, ਅਨੁਪਮ ਖੇਰ ਤੇ ਕਸ਼ਮੀਰਾ ਪਰਦੇਸ਼ੀ ਤੋਂ ਇਲਾਵਾ ਸੁਸ਼ਾਂਤ ਸਿੰਘ, ਜੌਨ ਕੋਕਕੇਨ, ਗੌਰੀ ਬਾਲਾਜੀ, ਨਵਨੀਤ ਮਲਿਕ ਤੇ ਮੰਜਿਰੀ ਫੜਨਿਸ ਵਰਗੇ ਬਿਹਤਰੀਨ ਕਲਾਕਾਰ ਨਜ਼ਰ ਆ ਰਹੇ ਹਨ। ਭਾਵ ਧੂਲੀਆ ਦੇ ਨਿਰਦੇਸ਼ਨ ’ਚ ਬਣੀ ਇਸ ਸੀਰੀਜ਼ ਬਾਰੇ ਨਿਰਦੇਸ਼ਕ ਭਾਵ ਧੂਲੀਆ ਤੇ ਸਟਾਰਕਾਸਟ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–

ਮੋਹਿਤ ਰੈਨਾ

ਸਵਾਲ– ‘ਦਿ ਫ੍ਰੀਲਾਂਸਰ’ ’ਚ ਤੁਸੀਂ ਅਨੁਪਮ ਖੇਰ ਨਾਲ ਬਹੁਤ ਸਾਰਾ ਸਕ੍ਰੀਨ ਟਾਈਮ ਸਾਂਝਾ ਕੀਤਾ ਹੈ। ਅਜਿਹੇ ’ਚ ਤੁਸੀਂ ਉਨ੍ਹਾਂ ਤੋਂ ਕਿਹੜੇ ਟਿੱਪਸ ਲਏ?
ਜਵਾਬ–
ਮੈਨੂੰ ਯਾਦ ਹੈ ਕਿ ਸ਼ੁਰੂ ’ਚ ਨੀਰਜ ਸਰ ਨੇ ਮੈਨੂੰ ਆਪਣੇ ਦਫ਼ਤਰ ’ਚ ਸੱਦਿਅਾ ਸੀ ਕਿ ਅਨੁਪਮ ਖੇਰ ਸਰ ਨਾਲ ਤੁਸੀਂ ਸਕ੍ਰਿਪਟ ਰੀਡ ਕਰਨੀ ਹੈ। ਉਸ ਦਿਨ ਮੈਂ ਉਥੇ ਪਹੁੰਚਣ ’ਚ 5-10 ਮਿੰਟ ਲੇਟ ਹੋ ਗਿਆ ਸੀ, ਇਸ ਲਈ ਮੈਨੂੰ ਅੰਦਰੋਂ ਬਹੁਤ ਡਰ ਲੱਗ ਰਿਹਾ ਸੀ, ਮੈਂ ਖ਼ੁਦ ਨੂੰ ਕਿਹਾ ਇਹ ਤੂੰ ਕੀ ਕਰ ਦਿੱਤਾ? ਤੂੰ ਸਰ ਨੂੰ ਇੰਤਜ਼ਾਰ ਕਰਵਾ ਰਿਹਾ ਹੈਂ? ਮੈਂ ਦੌੜਦਾ ਹੋਇਆ ਅੰਦਰ ਗਿਆ। ਸਰ ਉਥੇ ਆਰਾਮ ਨਾਲ ਬੈਠ ਕੇ ਲੰਚ ਕਰ ਰਹੇ ਸਨ। ਮੈਂ ਉਨ੍ਹਾਂ ਨੂੰ 10 ਵਾਰ ਸੌਰੀ ਬੋਲਿਆ ਕਿ ਸੌਰੀ ਸਰ ਮੈਂ ਲੇਟ ਹੋ ਗਿਆ ਪਰ ਸਰ ਨੇ ਕਿਹਾ ਕੋਈ ਗੱਲ ਨਹੀਂ। ਨੀਰਜ ਸਰ ਤੇ ਅਨੁਪਮ ਸਰ ਦੋਵਾਂ ਨੇ ਇਕ ਵਾਰ ਵੀ ਮੈਨੂੰ ਇਹ ਮਹਿਸੂਸ ਨਹੀਂ ਕਰਵਾਇਆ ਕਿ ਹਾਂ ਭਾਈ ਤੂੰ ਟਾਈਮ ਨਾਲ ਨਹੀਂ ਆਇਆ ਤਾਂ ਇਹ ਉਨ੍ਹਾਂ ਦਾ ਵਡੱਪਣ ਹੈ। ਸੈੱਟ ’ਤੇ ਮੈਂ ਹਮੇਸ਼ਾ ਸਰ ਨੂੰ ਨੋਟਿਸ ਕਰਦਾ ਸੀ ਕਿ ਸਰ ਬਾਕੀ ਲੋਕਾਂ ਨਾਲ ਕਿਵੇਂ ਟ੍ਰੀਟ ਕਰਦੇ ਹਨ? ਉਨ੍ਹਾਂ ਦੀ ਅਪ੍ਰੋਚ ਕੀ ਹੁੰਦੀ ਹੈ? ਕੈਮਰੇ ਦੇ ਸਾਹਮਣੇ ਤੇ ਕੈਮਰਾ ਹਟਣ ਤੋਂ ਬਾਅਦ ਕਿਸ ਤਰ੍ਹਾਂ ਉਹ ਵਾਪਸ ਉਸੇ ਲੈਅ ’ਚ ਆ ਜਾਂਦੇ ਹਨ। ਇਹ ਸਭ ਦੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।

ਸਵਾਲ– ਤੁਸੀਂ ਆਪਣੀ ਸਕ੍ਰਿਪਟ ਦੀ ਚੋਣ ਕਿਵੇਂ ਕਰਦੇ ਹੋ?
ਜਵਾਬ–
ਹੁਣ ਤੱਕ ਮੈਂ ਜਿੰਨੇ ਵੀ ਪ੍ਰੋਜੈਕਟਾਂ ’ਚ ਕੰਮ ਕੀਤਾ ਹੈ, ਉਹ ਕਿਸੇ ਨਾ ਕਿਸੇ ਰੂਪ ਨਾਲ ਦੇਸ਼ ਭਗਤੀ ਨਾਲ ਜੁੜੇ ਹੋਏ ਹਨ, ਹਾਲਾਂਕਿ ਮੇਰਾ ਕਿਰਦਾਰ ਸਾਰਿਆਂ ’ਚ ਵੱਖਰਾ ਰਿਹਾ ਹੈ। ਮੇਰਾ ਸਕ੍ਰਿਪਟ ਚੁਣਨ ਦਾ ਕਿਸੇ ਤਰ੍ਹਾਂ ਦਾ ਕੋਈ ਪੱਕਾ ਪੈਮਾਨਾ ਨਹੀਂ ਹੈ। ਨਿਰਦੇਸ਼ਕ, ਨਿਰਮਾਤਾ ਤੇ ਸਕ੍ਰਿਪਟ ਇਨ੍ਹਾਂ ਦੇ ਬਹੁਤ ਸਾਰੇ ਫੈਕਟਰ ਹੁੰਦੇ ਹਨ।

ਸਵਾਲ– ਆਉਣ ਵਾਲੇ ਐਪੀਸੋਡਸ ’ਚ ਦਰਸ਼ਕਾਂ ਨੂੰ ਕੀ ਦੇਖਣ ਨੂੰ ਮਿਲੇਗਾ?
ਜਵਾਬ–
ਦਰਸ਼ਕਾਂ ਨੇ ਇੰਨਾ ਇੰਤਜ਼ਾਰ ਕੀਤਾ ਹੈ, ਆਉਣ ਵਾਲੇ ਐਪੀਸੋਡਸ ਲਈ ਮੈਂ ਇਹੀ ਕਹਾਂਗਾ ਕਿ ਹੁਣ ਤੱਕ ਤੁਸੀਂ ਜੋ ਵੀ ਦੇਖਿਆ ਹੈ, ਆਉਣ ਵਾਲੇ ਐਪੀਸੋਡਸ ’ਚ ਤੁਹਾਨੂੰ ਡਬਲ ਐਕਸ਼ਨ ਤੇ ਇਮੋਸ਼ਨ ਦੇਖਣ ਨੂੰ ਮਿਲੇਗਾ। ਸਭ ਕੁਝ ਬਿਲਕੁਲ ਪਾਵਰਪੈਕਡ ਹੈ, ਇਨ੍ਹਾਂ ਨੂੰ ਦੇਖਣ ਤੋਂ ਬਾਅਦ ਤੁਸੀਂ ਬਿਲਕੁਲ ਵੀ ਨਿਰਾਸ਼ ਨਹੀਂ ਹੋਵੋਗੇ।

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਟੀ. ਵੀ. ਅਦਾਕਾਰਾ ਨਾਲ ਹੋਈ ਕੁੱਟਮਾਰ, CID ਸਣੇ ਕਈ ਸ਼ੋਅਜ਼ ’ਚ ਕਰ ਚੁੱਕੀ ਹੈ ਕੰਮ (ਵੀਡੀਓ)

ਅਨੁਪਮ ਖੇਰ

ਸਵਾਲ– ਜਦੋਂ ਤੁਸੀਂ ਸੈੱਟ ’ਤੇ ਹੁੰਦੇ ਹੋ ਤਾਂ ਕਿਹੋ-ਜਿਹਾ ਮਾਹੌਲ ਹੁੰਦਾ ਹੈ?
ਜਵਾਬ–
ਅਸੀਂ ਤਾਂ ਡਾਇਰੈਕਟਰ ਦੇ ਐਕਟਰ ਹਾਂ ਕਿਉਂਕਿ ਸਿਨੇਮਾ ਜੋ ਹੈ, ਉਹ ਡਾਇਰੈਕਟਰ ਦਾ ਮੀਡੀਅਮ ਹੈ ਤੇ ਥੀਏਟਰ ਐਕਟਰ ਦਾ ਮੀਡੀਅਮ ਹੈ। ਪ੍ਰੋਫੈਸ਼ਨਲੀ ਦੇਖਿਆ ਜਾਵੇ ਤਾਂ ਸਿਨੇਮਾ, ਟੈਲੀਵਿਜ਼ਨ ਤੇ ਓ. ਟੀ. ਟੀ. ਇਹ ਸਭ ਡਾਇਰੈਕਟਰ ਦੇ ਮਾਧਿਅਮ ਹਨ। ਜਦੋਂ ਤੁਸੀਂ ਸੈੱਟ ’ਤੇ ਜਾਂਦੇ ਹੋ ਤਾਂ ਪਹਿਲੇ ਦਿਨ ਹੀ ਤੁਹਾਡੇ ਦਿਮਾਗ ’ਚ ਸਾਫ਼ ਹੁੰਦਾ ਹੈ ਕਿ ਡਾਇਰੈਕਟਰ ਜਿਸ ਤਰ੍ਹਾਂ ਤੁਹਾਡਾ ਕਿਰਦਾਰ ਦੇਖ ਰਿਹਾ ਹੈ, ਤੁਸੀਂ ਉਸੇ ਤਰ੍ਹਾਂ ਨਿਭਾਓ। ਹਾਂ, ਲੋਕਾਂ ਦੇ ਫਲੈਸ਼ਬੈਕ ਜਾਂਦੇ ਸਨ ਕਿ ਇਨ੍ਹਾਂ ਨੇ ਕਿਹੜੀ-ਕਿਹੜੀ ਫ਼ਿਲਮ ’ਚ ਕੰਮ ਕੀਤਾ ਹੈ ਜਾਂ ਇਨ੍ਹਾਂ ਨੇ ਇੰਨੀਆਂ ਫ਼ਿਲਮਾਂ ਕੀਤੀਆਂ ਹਨ। ਇਕ ਮਹਾਰਥੀ ਕਲਾਕਾਰ ਬਣ ਕੇ ਕੰਮ ਕਰਨਾ ਮੇਰੇ ਲਈ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਹੈ, ਮੈਂ ਖ਼ੁਦ ਨੂੰ ਥੋੜ੍ਹਾ ਹਲਕਾ ਮਹਿਸੂਸ ਕਰਕੇ ਹੀ ਕੰਮ ਕਰਨਾ ਪਸੰਦ ਕਰਦਾ ਹਾਂ।

ਸਵਾਲ– ਪਹਿਲਾਂ ਤੇ ਹੁਣ ਫ਼ਿਲਮਾਂ ’ਚ ਕਰਨ ਦੇ ਤੌਰ-ਤਰੀਕਿਆਂ ’ਚ ਕਿੰਨਾ ਬਦਲਾਅ ਆਇਆ ਹੈ?
ਜਵਾਬ–
ਹੁਣ ਪੇਪਰ ਵਰਕ ਜ਼ਿਆਦਾ ਹੋ ਗਿਆ ਹੈ। ਲੋਕ ਥੋੜ੍ਹਾ ਜ਼ਿਆਦਾ ਪ੍ਰੋਫੈਸ਼ਨਲ ਹੋ ਕੇ ਕੰਮ ਕਰਦੇ ਹਨ। ਲੋਕ ਟਾਈਮ ’ਤੇ ਆਉਂਦੇ ਹਨ ਤੇ ਸਮੇਂ ’ਤੇ ਆਪਣਾ ਕੰਮ ਖ਼ਤਮ ਕਰਦੇ ਹਨ। ਹੁਣ ਕਾਰਪੋਰੇਟ ਅੱਗੇ ਚੱਲ ਰਹੇ ਹਨ। ਪਹਿਲਾਂ ਕੰਮ ਕਰਨ ਦੇ ਨਾਲ-ਨਾਲ ਇਕ-ਦੂਸਰੇ ਦੇ ਨਾਲ ਭਾਈਚਾਰਾ ਤੇ ਆਪਸੀ ਬਾਂਡਿੰਗ ਬਹੁਤ ਚੰਗੀ ਹੁੰਦੀ ਸੀ, ਜਿਸ ਨੂੰ ਹੁਣ ਬਹੁਤ ਜ਼ਿਆਦਾ ਮਿਸ ਕਰਦਾ ਹਾਂ। ਵੈਨਿਟੀ ਵੈਨਜ਼ ਤੇ ਮੋਬਾਇਲ ਪਹਿਲਾਂ ਨਹੀਂ ਸਨ। ਜੇਕਰ ਕਿਸੇ ਦਾ ਮੇਕਅੱਪ ਵੀ ਹੋ ਰਿਹਾ ਹੈ ਤਾਂ ਦਰੱਖਤ ਦੇ ਥੱਲੇ ਬੈਠ ਜਾਂਦੇ ਸਨ, 10 ਲੋਕ ਨਾਲ ਮਿਲ ਕੇ ਬੈਠ ਕੇ ਕੰਮ ਕਰਦੇ ਸਨ, ਜਿਸ ਨਾਲ ਸਾਡੇ ਸਾਰਿਆਂ ਦੇ ਰਿਲੇਸ਼ਨਸ਼ਿਪ ਬਣ ਜਾਂਦੇ ਸਨ, ਜੋ ਅੱਜ ਦੇ ਸਮੇਂ ਬਣਾਉਣਾ ਬੇਹੱਦ ਮੁਸ਼ਕਿਲ ਹੈ ਕਿਉਂਕਿ ਹਰੇਕ ਦੇ ਨਾਲ ਮੈਨੇਜਰ, ਡਿਪਟੀ ਮੈਨੇਜਰ ਫਿਰ ਮੈਨੇਜਰ ਦਾ ਮੈਨੇਜਰ, ਪੀ. ਆਰ., ਪਬਲੀਸਿਟੀ, ਬਾਡੀਗਾਰਡ ਤੇ ਪਤਾ ਨਹੀਂ ਕੀ-ਕੀ ਹਨ, ਇਸ ਲਈ ਜਦੋਂ ਤੁਸੀਂ ਐਕਟਰ ਤੱਕ ਪਹੁੰਚੋਗੇ, ਉਦੋਂ ਤੱਕ ਤੁਹਾਨੂੰ ਲੱਗਦਾ ਹੈ ਕਿ ਕੁਝ ਬਚਿਆ ਹੀ ਨਹੀਂ। ਮੈਨੂੰ ਖ਼ੁਸ਼ੀ ਹੈ ਕਿ ਮੈਂ ਉਸ ਪੀੜ੍ਹੀ ਤੋਂ ਹਾਂ, ਜਿਸ ਨੇ ਪਹਿਲਾਂ ਵੀ ਚੰਗਾ ਸਮਾਂ ਬਿਤਾਇਆ ਤੇ ਅੱਜ ਵੀ ਬਿਹਤਰ ਟਾਈਮ ’ਚ ਕੰਮ ਕਰ ਰਿਹਾ ਹਾਂ। ਪਹਿਲਾਂ ਤੁਹਾਡੇ ’ਤੇ ਕੰਮ ਦਾ ਪ੍ਰੈਸ਼ਰ ਜ਼ਿਆਦਾ ਨਹੀਂ ਹੁੰਦਾ ਸੀ। 15-15 ਫ਼ਿਲਮਾਂ ਕਰਨ ਤੋਂ ਬਾਅਦ ਵੀ ਲੋਕਾਂ ’ਚ ਸਹਿਜਤਾ ਹੁੰਦੀ ਸੀ, ਅੱਜ ਤਾਂ ਪਿਛਲੀ ਫ਼ਿਲਮ ਹਿੱਟ ਹੋਣ ਤੋਂ ਬਾਅਦ ਤੁਹਾਡੀ ਦੂਜੀ ਫ਼ਿਲਮ ਵੀ ਸਫ਼ਲ ਹੋਣੀ ਚਾਹੀਦੀ ਹੈ।

ਭਵ ਧੂਲੀਆ

ਸਵਾਲ– ‘ਦਿ ਫ੍ਰੀਲਾਂਸਰ’ ’ਚ ਤੁਸੀਂ ਤਿੰਨੇ ਜਨਰੇਸ਼ਨਜ਼ ਨਾਲ ਕੰਮ ਕੀਤਾ ਹੈ। ਕਿਵੇਂ ਦਾ ਤਜਰਬਾ ਰਿਹਾ?
ਜਵਾਬ–
ਸਾਰਿਆਂ ਦੇ ਨਾਲ ਕੰਮ ਕਰਨ ’ਚ ਬਹੁਤ ਮਜ਼ਾ ਆਇਆ। ‘ਫ੍ਰਾਈਡੇ’ ਤੋਂ ਬਾਅਦ ਨੀਰਜ ਸਰ ਨਾਲ ਇਹ ਮੇਰਾ ਦੂਜਾ ਪ੍ਰੋਜੈਕਟ ਹੈ। ਜਦੋਂ ਮੈਨੂੰ ‘ਦਿ ਫ੍ਰੀਲਾਂਸਰ’ ਦੀ ਸਕ੍ਰਿਪਟ ਮਿਲੀ ਤਾਂ ਮੈਂ ਇਸ ਦਾ ਸਾਈਜ਼ ਤੇ ਕਾਸਟ ਦੇਖੀ। ਸਭ ਕੁਝ ਕਾਫ਼ੀ ਵਧੀਆ ਸਨ। ਸਟਾਰਕਾਸਟ ਨਾਲ ਕੰਮ ਕਰਨਾ ਕਾਫ਼ੀ ਆਸਾਨ ਤੇ ਮਜ਼ੇਦਾਰ ਰਿਹਾ। ਪਹਿਲਾਂ ਬਹੁਤ ਲੱਗਦਾ ਹੈ ਕਿ ਸਭ ਕੁਝ ਕਿਵੇਂ ਹੋਵੇਗਾ ਪਰ ਜਦੋਂ ਤੁਸੀਂ ਸਾਰਿਆਂ ਦੇ ਨਾਲ ਕੰਮ ਕਰਦੇ ਹੋ ਤਾਂ ਚੀਜ਼ਾਂ ਆਸਾਨ ਹੋ ਜਾਂਦੀਆਂ ਹਨ। ਅਨੁਪਮ ਸਰ ਸੈੱਟ ’ਤੇ ਅਜਿਹਾ ਮਾਹੌਲ ਕ੍ਰੀਏਟ ਕਰਦੇ ਸਨ ਕਿ ਸਭ ਹੋ ਵੀ ਜਾਂਦਾ ਸੀ ਤੇ ਪਤਾ ਵੀ ਨਹੀਂ ਲਗਦਾ ਸੀ। ਮੋਹਿਤ ਤੇ ਕਸ਼ਮੀਰਾ ਨਾਲ ਮੇਰੀ ਮੁਲਾਕਾਤ ਬਾਅਦ ’ਚ ਹੋਈ ਪਰ ਰੀਡਿੰਗ ਸੈਸ਼ਨ ਤੇ ਬਾਕੀ ਸਾਰੀਆਂ ਚੀਜ਼ਾਂ ਦੌਰਾਨ ਸਾਡੇ ’ਚ ਚੰਗਾ ਰਿਸ਼ਤਾ ਬਣ ਗਿਆ ਸੀ। ਮੈਨੂੰ ਨਹੀਂ ਪਤਾ ਕਿ ਪਹਿਲਾਂ ਸਭ ਕੁਝ ਕਿਹੋ-ਜਿਹਾ ਸੀ ਪਰ ਮੈਨੂੰ ਲੱਗਦਾ ਹੈ ਕਿ ਜਿਵੇਂ ਦਾ ਹਊਆ ਬਣਾ ਕੇ ਰੱਖਦੇ ਹਾਂ, ਉਵੇਂ ਦਾ ਹੁੰਦਾ ਨਹੀਂ ਹੈ। ਅੱਜ ਦੇ ਟਾਈਮ ’ਚ ਕੰਮ ਕਰਨਾ ਕਾਫ਼ੀ ਆਸਾਨ ਹੋ ਗਿਆ ਹੈ। ਹਰ ਕੋਈ ਆਪਣੇ ਕੰਮ ਨਾਲ ਕੰਮ ਰੱਖਦੇ ਹਨ।

ਸਵਾਲ– ਹੁਣ ਤੱਕ ਦੇ ਚਾਰੇ ਐਪੀਸੋਡਸ ’ਚ ਐਕਸ਼ਨ ਜ਼ਿਆਦਾ ਨਹੀਂ ਹੈ, ਉਹ ਦਰਸ਼ਕਾਂ ਨੂੰ ਕਦੋਂ ਦੇਖਣ ਨੂੰ ਮਿਲੇਗਾ?
ਜਵਾਬ–
ਆਉਣ ਵਾਲੇ ਐਪੀਸੋਡਸ ਦੇ ਨਾਲ ਦੂਜੇ ਸੀਜ਼ਨ ’ਚ ਵੀ ਭਰਪੂਰ ਐਕਸ਼ਨ ਹੈ ਕਿਉਂਕਿ ਅਜੇ ਜੋ ਮੁੱਖ ਮੁੱਦਾ ਚੱਲ ਰਿਹਾ ਹੈ ਕਿ ਕਿਸ ਤਰ੍ਹਾਂ ‘ਦਿ ਫ੍ਰੀਲਾਂਸਰ’ ਆਪਣੀ ਟੀਮ ਨਾਲ ਸੀਰੀਆ ’ਚ ਦਾਖ਼ਲ ਹੋਵੇਗਾ, ਉਹ ਹੁਣ ਹੋਵੇਗਾ। ਅਸੀਂ ਜੋ ਐਕਸ਼ਨ ਦੀ ਅਪ੍ਰੋਚ ਲਈ ਹੈ, ਉਹ ਥੋੜ੍ਹੀ ਵੱਖਰੀ ਤਰ੍ਹਾਂ ਦੀ ਹੈ। ਜਿੰਨਾ ਅਸਲ ’ਚ ਹੋਇਆ ਹੈ, ਅਸੀਂ ਸਿਰਫ਼ ਉਨਾ ਹੀ ਕੀਤਾ ਕਿਉਂਕਿ ਇਹ ਅਸਲੀਅਤ ’ਤੇ ਆਧਾਰਿਤ ਹੈ ਤਾਂ ਸਭ ਕੁਝ ਜਿਸ ਤਰ੍ਹਾਂ ਨਾਲ ਹੋਇਆ ਸੀ, ਅਸੀਂ ਸਿਰਫ਼ ਉਸ ਨੂੰ ਉਸੇ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਹਾਂ, ਪਹਿਲੇ ਸੀਜ਼ਨ ਦੇ ਮੁਕਾਬਲੇ ਦੂਜੇ ਸੀਜ਼ਨ ’ਚ ਜ਼ਿਆਦਾ ਐਕਸ਼ਨ ਦੇਖਣ ਨੂੰ ਮਿਲੇਗਾ।

ਕਸ਼ਮੀਰਾ

ਸਵਾਲ– ਆਪਣੇ ਕਿਰਦਾਰ ਲਈ ਤੁਸੀਂ ਕਿਸ ਤਰ੍ਹਾਂ ਤਿਆਰੀ ਕੀਤੀ?
ਜਵਾਬ–
ਹੁਣ ਤੱਕ ਮੈਂ ਜਿੰਨੇ ਵੀ ਕਿਰਦਾਰ ਨਿਭਾਏ ਹਨ, ਉਨ੍ਹਾਂ ਨੇ ਮੇਰੇ ਲਈ ਇਕ ਤਰ੍ਹਾਂ ਦੀ ਧਾਰਨਾ ਬਣਾ ਲਈ ਸੀ। ਜਿਵੇਂ ਜਦੋਂ ਕੋਈ ‘ਬਬਲੀ’ ਤੇ ‘ਗਰਲ ਨੈਕਸਟ ਡੋਰ’ ਦਾ ਨਾਮ ਲੈਂਦਾ ਤਾਂ ਉਸ ਦਾ ਮਤਲਬ ਇਕ ਅਜਿਹੀ ਲੜਕੀ ਤੋਂ ਸੀ, ਜੋ ਹਮੇਸ਼ਾ ਖ਼ੁਸ਼ ਰਹਿੰਦੀ ਹੋਵੇ। ਮੈਨੂੰ ਇਸ ਤੋਂ ਬਾਹਰ ਨਿਕਲ ਕੇ ਕੁਝ ਅਜਿਹੇ ਕਿਰਦਾਰ ਵੀ ਕਰਨੇ ਸਨ, ਜਿਨ੍ਹਾਂ ਦੇ ਅਲੱਗ-ਅਲੱਗ ਸ਼ੇਡਜ਼ ਹੋਣ। ਮੈਨੂੰ ਖ਼ੁਸ਼ੀ ਹੈ ਕਿ ਮੈਂ ‘ਦਿ ਫ੍ਰੀਲਾਂਸਰ’ ’ਚ ਸਾਰੇ ਕੰਮ ਕਰਨ ਦਾ ਮੋਕਾ ਮਿਲਿਆ। ਮੋਹਿਤ ਰੈਨਾ ਤੇ ਅਨੁਪਮ ਖੇਰ ਸਰ ਨਾਲ ਪੋਸਟਰ ’ਚ ਦਿਸਣਾ ਮੇਰੇ ਲਈ ਬਹੁਤ ਵੱਡੀ ਗੱਲ ਹੈ। ਮੈਨੂੰ ਖ਼ੁਸ਼ੀ ਹੈ ਕਿ ਆਲਿਆ ਦੇ ਕਿਰਦਾਰ ’ਚ ਮੈਂ ਸਭ ਕੁਝ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਇੰਟਰਵਿਊ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News