ਮਾਧੁਰੀ ਦੀਕਸ਼ਿਤ ਨੇ 3 ਸਾਲ ਦੀ ਉਮਰ 'ਚ ਕੀਤੀ ਡਾਂਸ ਦੀ ਸ਼ੁਰੂਆਤ; ਦਿਲਚਸਪ ਹੈ ਡਾ. ਨੇਨੇ ਨਾਲ ਪ੍ਰੇਮ ਕਹਾਣੀ
Saturday, May 15, 2021 - 10:00 AM (IST)
ਮੁੰਬਈ- ਬਾਲੀਵੁੱਡ ਫ਼ਿਲਮ ਇੰਡਸਟਰੀ ’ਚ ਡਾਂਸਿੰਗ ਕੁਈਨ ਤੇ ਧਕਧਕ ਗਰਲ ਦੇ ਨਾਂ ਨਾਲ ਆਪਣੀ ਪਛਾਣ ਬਣਾਉਣ ਵਾਲੀ ਅਦਾਕਾਰਾ ਮਾਧੁਰੀ ਦਿਕਸ਼ਿਤ ਦਾ ਅੱਜ ਜਨਮਦਿਨ ਹੈ। 15 ਮਈ 1967 ਨੂੰ ਮੁੰਬਈ ’ਚ ਪੈਦਾ ਹੋਈ ਮਾਧੁਰੀ ਅੱਜ ਆਪਣਾ 54ਵਾਂ ਜਨਮਦਿਨ ਮਨਾ ਰਹੀ ਹੈ।
ਖ਼ਾਸ ਗੱਲ ਇਹ ਹੈ ਕਿ ਇੰਡਸਟਰੀ ’ਚ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਮਾਧੁਰੀ ਦਾ ਜਾਦੂ ਅੱਜ ਵੀ ਬਰਕਰਾਰ ਹੈ। ਉਹ ਅੱਜ ਵੀ ਇੰਡਸਟਰੀ ’ਚ ਸਰਗਰਮ ਹੈ। ਮਾਧੁਰੀ ਨੂੰ ਬਚਪਨ 'ਚ ਡਾਂਸ ਦਾ ਸ਼ੌਂਕ ਸੀ, 3 ਸਾਲ ਦੀ ਉਮਰ ਤੋਂ ਉਨ੍ਹਾਂ ਨੇ ਡਾਂਸ ਸਿੱਖਣਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਨੇ ਕਰੀਅਰ 'ਚ ਪੁਰਸਕਾਰ ਪੱਦਮ ਸ੍ਰੀ ਸਣੇ ਦਰਜ਼ਨਾਂ ਐਵਾਰਡ ਆਪਣੇ ਨਾਂ ਕੀਤੇ ਹਨ। ਉੱਧਰ ਮਾਧੁਰੀ ਹਿੰਦੀ ਸਿਨੇ ਇੰਡਸਟਰੀ ਦੀ ਇਕ ਅਜਿਹੀ ਅਦਾਕਾਰਾ ਹੈ ਜਿਨ੍ਹਾਂ ਨੇ 14 ਵਾਰ ਫ਼ਿਲਮਫੇਅਰ ਪੁਰਸਕਾਰ ਦਾ ਨਾਮਾਂਕਣ ਕੀਤਾ, ਜਿਨ੍ਹਾਂ 'ਚੋਂ ਚਾਰ ਵਾਰ ਉਹ ਜੇਤੂ ਰਹੀ ਹੈ। ਜੇਕਰ ਉਨ੍ਹਾਂ
ਮਾਧੁਰੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਦੋਵਾਂ ਦੀ ਲਵਸਟੋਰੀ ਵੀ ਫ਼ਿਲਮੀ ਕਹਾਣੀ ਵਰਗੀ ਹੈ।
ਅੱਜ ਅਸੀਂ ਤੁਹਾਨੂੰ ਇਸ ਖ਼ਾਸ ਮੌਕੇ 'ਤੇ ਮਾਧੁਰੀ ਦੀਕਸ਼ਿਤ ਅਤੇ ਡਾ ਨੇਨੇ ਦੀ ਲਵਸਟੋਰੀ ਬਾਰੇ ਦੱਸਣ ਜਾ ਰਹੇ ਹਾਂ। ਇਕ ਇੰਟਰਵਿਊ 'ਚ ਮਾਧੁਰੀ ਨੇ ਆਪਣੀ ਲਵਸਟੋਰੀ ਬਾਰੇ ਦੱਸਿਆ ਸੀ। ਸ੍ਰੀਰਾਮ ਨੇਨੇ ਨਾਲ ਪਹਿਲੀ ਮੁਲਾਕਾਤ ਬਾਰੇ 'ਚ ਗੱਲ ਕਰਦਿਆਂ ਮਾਧੁਰੀ ਨੇ ਕਿਹਾ ਸੀ ਕਿ ਡਾਕਟਰ ਸ੍ਰੀਰਾਮ ਨੇਨੇ ਨਾਲ ਮੇਰੀ ਪਹਿਲੀ ਮੁਲਾਕਾਤ ਕਿਸਮਤ ਨਾਲ ਭਰਾ ਦੀ ਪਾਰਟੀ 'ਚ ਹੋਈ ਸੀ। ਇਹ ਬਹੁਤ ਸ਼ਾਨਦਾਰ ਸੀ ਕਿਉਂਕਿ ਮੈਂ ਇਹ ਜਾਨ ਕੇ ਹੈਰਾਨ ਸੀ ਕਿ ਸ੍ਰੀਰਾਮ ਨੇਨੇ ਨੂੰ ਮੇਰੇ ਬਾਰੇ 'ਚ ਨਹੀਂ ਪਤਾ ਕਿ ਮੈਂ ਇਕ ਅਦਾਕਾਰਾ ਹਾਂ ਤੇ ਹਿੰਦੀ ਫ਼ਿਲਮਾਂ 'ਚ ਕੰਮ ਕਰਦੀ ਹਾਂ। ਉਨ੍ਹਾਂ ਨੂੰ ਇਸ ਬਾਰੇ ਕੋਈ ਵੀ ਆਈਡੀਆ ਤੱਕ ਨਹੀਂ ਸੀ। ਇਸ ਲਈ ਇਹ ਬੇਹੱਦ ਚੰਗਾ ਸੀ।
ਮਾਧੁਰੀ ਨੇ ਅੱਗੇ ਕਿਹਾ, 'ਸਾਡੀ ਮੁਲਾਕਾਤ ਤੋਂ ਬਾਅਦ ਡਾ.ਨੇਨੇ ਨੇ ਮੇਰੇ ਤੋਂ ਪੁੱਛਿਆ ਸੀ ਕਿ ਕੀ ਤੁਸੀਂ ਮੇਰੇ ਨਾਲ ਪਹਾੜਾਂ 'ਤੇ ਬਾਈਕ ਰਾਈਡ ਲਈ ਚਲੋਗੀ? ਮੈਨੂੰ ਲੱਗਾ ਠੀਕ ਹੈ, ਪਹਾੜ ਵੀ ਹੈ, ਬਾਈਕ ਵੀ ਹੈ ਪਰ ਪਹਾੜਾਂ 'ਤੇ ਜਾਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਇਹ ਮੁਸ਼ਕਲਾਂ ਭਰਿਆ ਹੈ।'ਅਸੀਂ ਦੋਵੇਂ ਇਕ-ਦੂਜੇ ਦੇ ਕਰੀਬ ਆਏ ਤੇ ਸਾਨੂੰ ਪਿਆਰ ਹੋ ਗਿਆ।
ਇਸ ਤੋਂ ਬਾਅਦ ਕੁਝ ਸਮੇਂ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਅਸੀਂ ਵਿਆਹ ਦਾ ਫ਼ੈਸਲਾ ਕੀਤਾ। ਮਾਧੁਰੀ ਨੇ ਉਸ ਸਮੇਂ ਵਿਆਹ ਦਾ ਫ਼ੈਸਲਾ ਲਿਆ ਜਦੋਂ ਉਹ ਕਰੀਅਰ ਦੇ ਟਾਪ 'ਤੇ ਸੀ।
ਅੱਜ ਦੋਵਂ ਦੇ ਦੋ ਪੁੱਤਰ ਰਿਆਨ ਅਤੇ ਏਰਿਨ ਨੇਨੇ ਹਨ ਅਤੇ ਸਾਰੇ ਕਾਫ਼ੀ ਖ਼ੁਸ਼ ਹਨ।