ਸ਼ਹਿਨਾਜ਼ ਨੂੰ ਦੇਖ ਫ਼ੁਟ-ਫ਼ੁਟ ਕੇ ਰੋਣ ਲੱਗੀ ਫ਼ੈਨ, ਅਦਾਕਾਰਾ ਨੇ ਗਲੇ ਲਗਾ ਕੇ ਜਤਾਇਆ ਪਿਆਰ

Saturday, Jul 16, 2022 - 06:13 PM (IST)

ਸ਼ਹਿਨਾਜ਼ ਨੂੰ ਦੇਖ ਫ਼ੁਟ-ਫ਼ੁਟ ਕੇ ਰੋਣ ਲੱਗੀ ਫ਼ੈਨ, ਅਦਾਕਾਰਾ ਨੇ ਗਲੇ ਲਗਾ ਕੇ ਜਤਾਇਆ ਪਿਆਰ

ਮੁੰਬਈ: ‘ਬਿਗ ਬਾਸ 13’ ਦੀ ਸ਼ਹਿਨਾਜ਼ ਗਿੱਲ ਆਪਣੀ ਖ਼ੂਬਸੂਰਤੀ ਨਾਲ ਚੰਗੇ ਸੁਭਾਅ ਦੀ ਵੀ ਜਾਣੀ ਜਾਂਦੀ ਹੈ। ਪ੍ਰਸ਼ੰਸਕ ਅਦਾਕਾਰਾ ਨੂੰ ਬੇਹੱਦ ਪਿਆਰ ਦਿੰਦੇ ਹਨ। ਅਦਾਕਾਰਾ ਨੂੰ ਵੀ ਅਕਸਰ ਕਈ ਵਾਰ ਪ੍ਰਸ਼ੰਸਕਾਂ ’ਤੇ ਪਿਆਰ ਜਤਾਉਂਦੇ ਦੇਖਿਆ ਜਾਂਦਾ ਹੈ। ਹਾਲ ਹੀ ’ਚ ਇਕ ਵੀਡੀਓ ਵਾਇਰਲ ਹੋ ਰਹੀ  ਹੈ ਜਿਸ ’ਚ ਸ਼ਹਿਨਾਜ਼ ਆਪਣੇ ਫ਼ੈਨ ਦੇ ਨਾਲ ਨਜ਼ਰ ਆਈ ਹੈ।

PunjabKesari
 

ਇਹ ਵੀ ਪੜ੍ਹੋ : ਸ਼ਹਿਨਾਜ਼ ਨੇ ਰਾਜਕੁਮਾਰੀ ਦੇ ਰੂਪ ’ਚ ਕੀਤੀ ਐਂਟਰੀ, ਰੈੱਡ ਕਾਰਪੇਟ ’ਤੇ ਸ਼ਾਨਦਾਰ ਲੁੱਕ ਨਾਲ ਦਿੱਤੇ ਪੋਜ਼

ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਸ਼ਹਿਨਾਜ਼ ਨੇ ਇਕ ਕੁੜੀ ਨੂੰ ਗਲੇ ਲਗਾਇਆ ਹੋਇਆ ਹੈ ਅਤੇ ਉਸ ਨੂੰ ਚੁੱਪ ਕਰਾਉਂਦੀ ਨਜ਼ਰ ਆ ਰਹੀ ਹੈ।

 

ਇਹ ਵੀ ਪੜ੍ਹੋ : ਸ਼ਿਲਪਾ ਸ਼ੈੱਟੀ ਨੇ ਅਵਾਰਡ ਨਾਈਟ ’ਚ ਮਚਾਈ ਤਬਾਹੀ, ਅਦਾਕਾਰਾ ਲਾਲ ਡਰੈੱਸ ’ਚ ਆਈ ਨਜ਼ਰ

ਸ਼ਹਿਨਾਜ਼ ਨੂੰ ਦੇਖ ਕੇ ਪ੍ਰਸ਼ੰਸ਼ਕ ਨੇ ਅਦਾਕਾਰਾ ਨੂੰ ਗਲੇ ਲਗਾ ਲਿਆ ਅਤੇ ਫ਼ੁਟ-ਫ਼ੁਟ ਰੋਣ ਲੱਗ ਗਈ। ਇਹ ਦੇਖ ਕੇ ਸ਼ਹਿਨਾਜ਼ ਨੇ ਉਸ ਪ੍ਰਸ਼ੰਸਕ ਕੁੜੀ ਨੂੰ ਗਲੇ ਲਗਾ ਲਿਆ ਅਤੇ ਚੁੱਮ ਕਰਵਾਉਣ ਲੱਗੀ।

PunjabKesari

ਸ਼ਹਿਨਾਜ਼ ਇਸ ਈਵੈਂਟ ’ਚ  ਰਾਜਕੁਮਾਰੀ ਦੇ ਰੂਪ ’ਚ ਪਹੁੰਚੀ ਸੀ। ਲੁੱਕ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਡਿਜ਼ਾਈਨਰ ਸਾਮੰਤ ਚੌਹਾਨ ਦੇ ਹਾਲਟਰ ਨੇਕ ਗਾਊਨ ’ਚ ਸ਼ਾਨਦਾਰ ਲੱਗ ਰਹੀ ਸੀ। ਉਸ ਦਾ ਗਾਊਨ ਬੈਕਲੈੱਸ ਸੀ।

PunjabKesari

ਉਸ ਦੇ ਪਹਿਰਾਵੇ ’ਚ ਮੈਟੇਲਿਕ ਕਢਾਈ ਸੀ। ਸ਼ਹਿਨਾਜ਼ ਨੇ ਮਿਨੀਮਲ ਗਹਿਣਿਆਂ ਨਾਲ ਆਪਣੀ ਲੁੱਕ ਨੂੰ ਬਰਕਰਾਰ ਰੱਖਿਆ। ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ। ਸ਼ਹਿਨਾਜ਼ ਇਸ ਲੁੱਕ ’ਚ ਪਰਫ਼ੈਕਟ ਨਜ਼ਰ ਆ ਰਹੀ ਹੈ।

PunjabKesari

ਸ਼ਹਿਨਾਜ਼ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਗਿੱਲ ਸਲਮਾਨ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ਨਾਲ ਆਪਣੇ ਵੱਡੇ ਪਰਦੇ ਦੀ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸ਼ਹਿਨਾਜ਼ ਨੇ ਆਪਣੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਸੈੱਟ ਤੋਂ ਇਕ ਵੀਡੀਓ ਲੀਕ ਹੋ ਗਈ ਸੀ ਜਿਸ ’ਚ ਉਸਦਾ ਸਾਊਥੀ ਇੰਡੀਅਨ ਅਵਤਾਰ ਦੇਖਿਆ ਗਿਆ ਸੀ।


author

Anuradha

Content Editor

Related News