ਹਾਏ ਮੇਰੇ ਰੱਬਾ! ਮਸ਼ਹੂਰ ਰੈਪਰ ਨੇ ਲਗਵਾਏ ਹੀਰਿਆਂ ਤੋਂ ਵੀ ਮਹਿੰਗੇ ਦੰਦ, ਕੀਮਤ ਜਾਣ ਖੁੱਲ੍ਹੀਆਂ ਰਹਿ ਜਾਣਗੀਆਂ ਅੱਖਾਂ

Saturday, Jan 20, 2024 - 01:21 PM (IST)

ਹਾਏ ਮੇਰੇ ਰੱਬਾ! ਮਸ਼ਹੂਰ ਰੈਪਰ ਨੇ ਲਗਵਾਏ ਹੀਰਿਆਂ ਤੋਂ ਵੀ ਮਹਿੰਗੇ ਦੰਦ, ਕੀਮਤ ਜਾਣ ਖੁੱਲ੍ਹੀਆਂ ਰਹਿ ਜਾਣਗੀਆਂ ਅੱਖਾਂ

ਐਂਟਰਟੇਨਮੈਂਟ ਡੈਸਕ– ਅਮਰੀਕੀ ਰੈਪਰ ਕਾਨਿਆ ਵੈਸਟ ਨੇ ਇਕ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਉਸ ਨੇ ਆਪਣੇ ਅਸਲੀ ਦੰਦਾਂ ਨਾਲ ਟਾਈਟੇਨੀਅਮ ਦੰਦਾਂ ਨਾਲ ਬਦਲ ਦਿੱਤਾ ਹੈ। ਇਹ ਦੰਦ ਜੇਮਸ ਬਾਂਡ ਫ਼ਿਲਮ ਦੇ ਵਿਲੇਨ ਦੇ ਜਬਾੜੇ ਨਾਲ ਮਿਲਦੇ-ਜੁਲਦੇ ਹਨ।

ਇਹ ਖ਼ਬਰ ਵੀ ਪੜ੍ਹੋ : ‘ਅੰਨਪੁਰਣੀ’ ਫ਼ਿਲਮ ਨੂੰ ਲੈ ਕੇ ਵਧਿਆ ਵਿਵਾਦ, ਅਦਾਕਾਰਾ ਨਯਨਤਾਰਾ ਨੇ ਮੰਗੀ ਮੁਆਫੀ

ਕਾਨਿਆ ਨੇ ਇੰਸਟਾਗ੍ਰਾਮ ’ਤੇ ਇਕ ਸਟੋਰੀ ਪੋਸਟ ਕਰਕੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੌਰਾਨ ਡੇਲੀਮੇਲ ਦੀ ਵਿਸ਼ੇਸ਼ ਤਸਵੀਰ ’ਚ ਕਾਨਿਆ ਦੇ ਅਸਾਧਾਰਨ ਦੰਦਾਂ ਨੂੰ ਦਿਖਾਇਆ ਗਿਆ ਹੈ। ਇਹ ਹੀਰੇ ਨਾਲੋਂ ਮਹਿੰਗੇ ਹਨ। ਇਨ੍ਹਾਂ ਦੰਦਾਂ ਦੀ ਕੀਮਤ ਲਗਭਗ 7 ਕਰੋੜ ਰੁਪਏ ਦੱਸੀ ਜਾ ਰਹੀ ਹੈ।

PunjabKesari

ਕਈ ਮੀਡੀਆ ਰਿਪੋਰਟਾਂ ’ਚ ਕਿਹਾ ਜਾ ਰਿਹਾ ਹੈ ਕਿ ਉਸ ਨੇ ਆਪਣੇ ਅਸਲੀ ਦੰਦ ਕੱਢਣ ਤੋਂ ਬਾਅਦ ਟਾਈਟੇਨੀਅਮ ਨੂੰ ਚੁਣਿਆ ਪਰ ਇਹ ਇਸ ਤਰ੍ਹਾਂ ਨਹੀਂ ਹੈ। ਟਾਈਟੇਨੀਅਮ ਨੂੰ ਫਿਕਸ ਕਰਨ ਲਈ ਉਸ ਨੇ ਪ੍ਰੋਸਥੋਡੋਨਟਿਕਸ ਨਾਮਕ ਵਿਧੀ ਦਾ ਸਹਾਰਾ ਲਿਆ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਇਸ ਦੀ ਕੀਮਤ 8,50,000 ਡਾਲਰਸ ਯਾਨੀ 7,07,04,657 ਰੁਪਏ ਹੈ।

ਕਾਨਿਆ ਨੇ ਇੰਸਟਾਗ੍ਰਾਮ ’ਤੇ ਇਕ ਤਸਵੀਰ ਕੀਤੀ ਸਾਂਝੀ
ਦੰਦਾਂ ਦੇ ਡਾਕਟਰ ਥਾਮਸ ਕੋਨੇਲੀ ਵਲੋਂ ਕਾਨਿਆ ਦੇ ਨਵੇਂ ਦੰਦ ਫਿੱਟ ਕੀਤੇ ਗਏ ਹਨ। ਉਸ ਨੇ ਪੁਸ਼ਟੀ ਕੀਤੀ ਕਿ ਕਲਾਕਾਰਾਂ ਦੇ ਸਾਰੇ ਦੰਦ ਅਜੇ ਵੀ ਉਥੇ ਸਨ। ਦੰਦਾਂ ਨੂੰ ਹਟਾਉਣ ਬਾਰੇ ਕਿਆਸ ਅਰਾਈਆਂ ਬੁੱਧਵਾਰ ਨੂੰ ਤੇਜ਼ ਹੋ ਗਈਆਂ, ਜਦੋਂ ਕਲਾਕਾਰ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ ’ਤੇ ਆਪਣੇ ਨਵੇਂ ਟਾਈਟੇਨੀਅਮ ਦੰਦਾਂ ਨਾਲ ਮੁਸਕਰਾਉਂਦਿਆਂ ਆਪਣੀ ਇਕ ਤਸਵੀਰ ਸਾਂਝੀ ਕੀਤੀ। ਆਪਣੀ ਦੂਜੀ ਪੋਸਟ ’ਚ ਰੈਪਰ ਨੇ ਜੇਮਸ ਬਾਂਡ ਫ਼ਿਲਮ ਦੇ ਵੇਲਨ ਜੌਜ਼ ਦਾ ਇਕ ਸਕ੍ਰੀਨਸ਼ਾਟ ਸਾਂਝਾ ਕੀਤਾ।

PunjabKesari

ਪ੍ਰਸ਼ੰਸਕਾਂ ’ਤੇ ਹਮਲਾ ਕਰਨ ਦਾ ਮਾਮਲਾ
ਤੁਹਾਨੂੰ ਦੱਸ ਦੇਈਏ ਕਿ 46 ਸਾਲਾ ਰੈਪਰ 2022 ’ਚ ਇਕ ਪ੍ਰਸ਼ੰਸਕ ’ਤੇ ਕਥਿਤ ਤੌਰ ’ਤੇ ਹਮਲਾ ਕਰਨ ਦੇ ਮਾਮਲੇ ’ਚ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ, ਜਿਸ ਨੇ ਉਸ ਦਾ ਆਟੋਗ੍ਰਾਫ ਮੰਗਿਆ ਸੀ। ਉਸ ਨੇ ਆਪਣੀ ਇੰਸਟਾਗ੍ਰਾਮ ਪੋਸਟ ’ਚ ਆਪਣੀ ਨਵੀਂ ਮੁਸਕਰਾਹਟ ਦਿਖਾਈ, ਤਸਵੀਰ ’ਚ ਉਸ ਨੇ ਆਪਣੀ ਤੁਲਨਾ ‘ਦਿ ਸਪਾਈ ਹੂ ਲਵਡ’ ਦੇ ਮਸ਼ਹੂਰ ਕਿਰਦਾਰ ਨਾਲ ਕੀਤੀ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News