‘ਦਿ ਫੈਮਿਲੀ ਮੈਨ 2’ ਦਾ ਇੰਤਜ਼ਾਰ ਕਰਨ ਵਾਲਿਆਂ ਲਈ ਖੁਸ਼ਖਬਰੀ, ਜਾਣੋ ਕਦੋਂ ਹੋਵੇਗੀ ਰਿਲੀਜ਼

5/4/2021 12:21:18 PM

ਮੁੰਬਈ (ਬਿਊਰੋ)– ਵੈੱਬ ਸੀਰੀਜ਼ ‘ਦਿ ਫੈਮਲੀ ਮੈਨ’ ਦੇ ਦੂਜੇ ਸੀਜ਼ਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਮਨੋਜ ਬਾਜਪਾਈ ਸਟਾਰਰ ਇਸ ਵੈੱਬ ਸੀਰੀਜ਼ ਦਾ ਪਹਿਲਾ ਸੀਜ਼ਨ 2019 ’ਚ ਰਿਲੀਜ਼ ਹੋਇਆ ਸੀ, ਉਦੋਂ ਤੋਂ ਇਸ ਦੇ ਦੂਜੇ ਸੀਜ਼ਨ ਦਾ ਇੰਤਜ਼ਾਰ ਜਾਰੀ ਹੈ। ਹੁਣ ਸੀਜ਼ਨ 2 ਦੀ ਰਿਲੀਜ਼ ਡੇਟ ਬਾਰੇ ਖ਼ਬਰਾਂ ਆ ਰਹੀਆਂ ਹਨ।

ਵੈੱਬਸਾਈਟ ਪਿੰਕਵਿਲਾ ਦੀ ਇਕ ਤਾਜ਼ਾ ਰਿਪੋਰਟ ਅਨੁਸਾਰ ‘ਦਿ ਫੈਮਲੀ ਮੈਨ 2’ ਦੇ ਨਿਰਮਾਤਾ ਆਪਣੀ ਵੈੱਬ ਸੀਰੀਜ਼ ਨੂੰ ਜੂਨ ’ਚ ਐਮਾਜ਼ਾਨ ਪ੍ਰਾਈਮ ਵੀਡੀਓ ’ਤੇ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੇ ਹਨ। ਪੋਰਟਲ ਨੇ ਆਪਣੀ ਤਾਜ਼ਾ ਰਿਪੋਰਟ ’ਚ ਦੱਸਿਆ ਹੈ, ‘ਦਿ ਫੈਮਲੀ ਮੈਨ 2’ ਆਪਣੇ ਅਖੀਰਲੇ ਖਰੜੇ ਦੇ ਨਾਲ ਐਮਾਜ਼ਾਨ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਣ ਲਈ ਤਿਆਰ ਹੈ। ਨਿਰਦੇਸ਼ਕ ਜੋੜੀ ਰਾਜ ਤੇ ਡੀ. ਕੇ. ਜਲਦ ਹੀ ਵੈੱਬ ਸੀਰੀਜ਼ ਦੀ ਰਿਲੀਜ਼ ਡੇਟ ਦਾ ਐਲਾਨ ਕਰਨਗੇ।’

ਇਹ ਖ਼ਬਰ ਵੀ ਪੜ੍ਹੋ : ਬੰਗਾਲ ਹਿੰਸਾ ’ਤੇ ਫੁੱਟਿਆ ਕੰਗਨਾ ਦਾ ਗੁੱਸਾ, ਮਮਤਾ ਬੈਨਰਜੀ ਨੂੰ ਬੋਲੇ ਤਿੱਖੇ ਬੋਲ

ਤੁਹਾਨੂੰ ਦੱਸ ਦੇਈਏ ਕਿ ‘ਦਿ ਫੈਮਿਲੀ ਮੈਨ 2’ ਦੀ ਸ਼ੂਟਿੰਗ ਬਹੁਤ ਪਹਿਲਾਂ ਪੂਰੀ ਹੋ ਚੁੱਕੀ ਸੀ, ਜਦੋਂਕਿ ਹੁਣ ਟੀਮ ਇਸ ਦੀ ਐਡੀਟਿੰਗ ’ਚ ਰੁੱਝੀ ਹੋਈ ਹੈ। ‘ਦਿ ਫੈਮਿਲੀ ਮੈਨ 2’ ਜੂਨ ’ਚ ਰਿਲੀਜ਼ ਹੋਣ ਜਾ ਰਹੀ ਹੈ। ਹਾਲਾਂਕਿ ਅਜੇ ਇਸ ਦੀ ਅਧਿਕਾਰਤ ਤੌਰ ’ਤੇ ਘੋਸ਼ਣਾ ਨਹੀਂ ਕੀਤੀ ਗਈ ਹੈ ਤੇ ਇਸ ਦੀ ਕੋਈ ਤਾਰੀਖ਼ ਵੀ ਸਾਹਮਣੇ ਨਹੀਂ ਆਈ ਹੈ।

ਮਨੋਜ ਬਾਜਪਾਈ ਸਟਾਰਰ ਵੈੱਬ ਸੀਰੀਜ਼ ‘ਦਿ ਫੈਮਿਲੀ ਮੈਨ 2’ ਦੀ ਰਿਲੀਜ਼ ਡੇਟ ’ਚ ‘ਤਾਂਡਵ’ ਦੇ ਵਿਵਾਦ ਕਾਰਨ ਦੇਰੀ ਹੋ ਗਈ ਹੈ। ‘ਤਾਂਡਵ’ ਦੀ ਰਿਲੀਜ਼ ਤੋਂ ਬਾਅਦ ਲੋਕਾਂ ਨੇ ਇਸ ਦੇ ਬਹੁਤ ਸਾਰੇ ਦ੍ਰਿਸ਼ਾਂ ’ਤੇ ਇਤਰਾਜ਼ ਜਤਾਇਆ ਤੇ ਮਾਮਲਾ ਸਿੱਧਾ ਅਦਾਲਤ ’ਚ ਚਲਾ ਗਿਆ। ਇਸ ਤੋਂ ਬਾਅਦ ਨਿਰਮਾਤਾਵਾਂ ਨੂੰ ਵੈੱਬ ਸੀਰੀਜ਼ ਤੋਂ ਕੁਝ ਦ੍ਰਿਸ਼ ਹਟਾਉਣੇ ਪਏ, ਫਿਰ ‘ਤਾਂਡਵ’ ’ਤੇ ਵਿਵਾਦ ਸੁਲਝ ਗਿਆ।

‘ਤਾਂਡਵ’ ਦੇ ਵਿਵਾਦ ਤੋਂ ਬਾਅਦ ‘ਦਿ ਫੈਮਲੀ ਮੈਨ 2’ ਦੇ ਨਿਰਮਾਤਾਵਾਂ ਨੇ ਐਮਾਜ਼ਾਨ ਪ੍ਰਾਈਮ ਵੀਡੀਓ ਤੋਂ ਕੁਝ ਸਮਾਂ ਮੰਗਿਆ ਸੀ ਤਾਂ ਜੋ ਉਹ ਸ਼ੋਅ ਦੇ ਦ੍ਰਿਸ਼ਾਂ ’ਤੇ ਮੁੜ ਕੰਮ ਕਰ ਸਕਣ, ਜਿਸ ਨਾਲ ਅੱਗੇ ਵਿਵਾਦ ਹੋ ਸਕਦਾ ਹੈ। ਦੱਸਿਆ ਜਾਂਦਾ ਹੈ ਕਿ ਹੁਣ ਨਿਰਮਾਤਾ ਇਸ ਵੈੱਬ ਸੀਰੀਜ਼ ਨੂੰ ਦੁਬਾਰਾ ਡਿਜ਼ਾਈਨ ਕਰ ਰਹੇ ਹਨ ਤਾਂ ਕਿ ਉਹ ਇਸ ਨੂੰ ਜਲਦੀ ਦਰਸ਼ਕਾਂ ਸਾਹਮਣੇ ਪੇਸ਼ ਕਰ ਸਕਣ।

ਨੋਟ– ਤੁਸੀਂ ‘ਦਿ ਫੈਮਿਲੀ ਮੈਨ 2’ ਦੀ ਕਿੰਨੀ ਉਡੀਕ ਕਰ ਰਹੇ ਹੋ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh