‘ਯਾਰੀਆਂ 2’ ’ਚ ਲਾਡਲੀ ਦਾ ਕਿਰਦਾਰ ਉਹੋ ਜਿਹਾ ਹੈ, ਜਿਹੋ ਜਿਹੀ ਮੈਂ ਹਾਂ : ਦਿਵਯ ਖੋਸਲਾ ਕੁਮਾਰ

Monday, Oct 16, 2023 - 02:42 PM (IST)

2014 ਵਿਚ ਰਿਲੀਜ਼ ਹੋਈ ਫ਼ਿਲਮ ‘ਯਾਰੀਆਂ’ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ। ਹੁਣ ਪੂਰੇ 9 ਸਾਲ ਬਾਅਦ ਇਸ ਫ਼ਿਲਮ ਦਾ ਸੀਕੂਅਲ ‘ਯਾਰੀਆਂ 2’ ਸਿਨੇਮਾਘਰਾਂ ਵਿਚ 20 ਅਕਤੂਬਰ ਨੂੰ ਦਸਤਕ ਦੇਣ ਲਈ ਤਿਆਰ ਹੈ। ਪਹਿਲੀ ਫ਼ਿਲਮ ਵਿਚ ਦਿਵਯਾ ਖੋਸਲਾ ਕਮਾਰ ਨੇ ਜਿਥੇ ਨਿਰਦੇਸ਼ਕ ਦੀ ਕੁਰਸੀ ਸੰਭਾਲੀ ਸੀ, ਉਥੇ ਹੀ ‘ਯਾਰੀਆਂ 2’ ਵਿਚ ਉਹ ਆਪਣੀ ਐਕਟਿਵ ਦਾ ਜਾਦੂ ਸਕਰੀਨ ’ਤੇ ਬਿਖਰੇਨਗੇ। ਉਨ੍ਹਾਂ ਦੇ ਨਾਲ ਮਿਜਾਨ ਜਾਫ਼ਰੀ ਤੇ ਪਰਲ ਬੀ ਪੁਰੀ ਵੀ ਵੱਡੇ ਪਰਦੇ ’ਤੇ ਨਜ਼ਰ ਆਉਣਗੇ। ‘ਕਜ਼ਨਜ਼ ਬਾਏ ਬਲੱਡ, ਫਰੈਂਡਸ ਬਾਏ ਚੁਆਇਸ’ ਦੀ ਟੈਗਲਾਈਨ ਦੇ ਨਾਲ ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕ ਕਾਫ਼ੀ ਪਸੰਦ ਕਰ ਹਰੇ ਹਨ। ਅਜਿਹੇ ਵਿਚ ‘ਯਾਰੀਆਂ 2’ ਦੀ ਸਟਾਰਕਾਸਟ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਦੇ ਨਾਲ ਖਾਸ ਗੱਲਬਾਤ ਕੀਤੀ।

ਗਾਣੇ ਵੀ ਲੋਕਾਂ ਨੂੰ ਪਸੰਦ ਆ ਰਹੇ:

‘ਯਾਰੀਆਂ ਨੂੰ ਡਾਇਰੈਕਟ ਕਰਨ ਤੋਂ ਬਾਅਦ ਤੁਸੀਂ ‘ਯਾਰੀਆਂ 2’ ਵਿਚ ਐਕਟਿੰਗ ਕਰ ਰਹੇ ਹੋ, ਪਰ ਤੁਹਾਡੀ ਖੂਬਸੂਰਤੀ ਵਧਦੀ ਹੀ ਜਾ ਰਹੀ ਹੈ, ਇਸ ਦਾ ਕੀ ਸੀਕ੍ਰੇਟ ਹੈ?
ਇਸ ਵਿਚ ਸੀਕ੍ਰੇਟ ਦੀ ਕੋਈ ਗੱਲ ਨਹੀਂ ਹੈ। ਅਸੀਂ ਅੰਦਰ ਤੋਂ ਜਿਹੋ ਜਿਹੇ ਹਾਂ, ਬਾਹਰ ਤੋਂ ਵੀ ਉਹੋ ਜਿਹੇ ਹੀ ਨਜ਼ਰ ਆਉਂਦੇ ਹਾਂ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਅੰਦਰ ਤੋਂ ਪਾਜ਼ੇਟਿਵ ਤੇ ਖੁਸ਼ ਰਹੋ। ਮੈਨੂੰ ਲੱਗਦਾ ਹੈ ਕਿ ਮੇਰੇ ਭਾਗ ਵਿਚ ਈਸ਼ਵਰ ਨੇ ਜੋ ਲਿਖ ਕੇ ਭੇਜਿਆ ਹੈ, ਜਦ ਤੱਕ ਮੈਨੂੰ ਮਿਲ ਨਹੀਂ ਜਾਂਦਾ ਉਦੋਂ ਤੱਕ ਮੈਨੂੰ ਕੁੱਝ ਨਹੀਂ ਹੋਵੇਗਾ।

ਜਦ ਇਹ ਫ਼ਿਲਮ ਤੁਹਾਨੂੰ ਆਫ਼ਰ ਹੋਈ ਤਾਂ ਤੁਹਾਡਾ ਕੀ ਰਿਐਕਸ਼ਨ ਸੀ ਤੇ ਤੁਸੀਂ ਇਸ ਨਾਲ ਕਦੋਂ ਤੋਂ ਜੁੜੇ ਹੋ?
ਮੈਂ ਸ਼ੁਰੂਆਤ ਤੋਂ ਹੀ ਇਸ ਫ਼ਿਲਮ ਦਾ ਹਿੱਸਾ ਰਹੀ ਹਾਂ, ਜਦ ਇਸ ਦੀ ਸਕ੍ਰਿਪਟ ਲਿਖੀ ਜਾ ਰਹੀ ਸੀ। ਮੈਂ ਆਪਣੀ ਪਰਸਨਲ ਲਾਈਫ਼ ਵਿਚ ਜਿਹੋ ਜਿਹੀ ਦਿਵਯਾ ਹਾਂ, ਰਾਈਟਰ ਨੇ ਲਾਡਲੀ ਦਾ ਕਰੈਕਟਰ ਵੀ ਉਝ ਹੀ ਲਿਖਿਆ ਹੈ। ਰੀਅਲ ਲਾਈਫ਼ ਵਿਚ ਜਿਹੋ ਜਿਹੀਆਂ ਮੇਰੀਆਂ ਹਰਕਤਾਂ ਹਲ, ਉਨ੍ਹਾ ਨੂੰ ਉਝ ਹੀ ਲਿਖੀਆਂ ਤੇ ਪੂਰੀ ਸਕ੍ਰਿਪਟ ਮੈਨੂੰ ਸੁਣਾਈ। ਜਿਸ ਤੋਂ ਬਾਅਦ ਮੈਂ ਮਾਫ਼ੀ ਐਕਸਾਈਟਡ ਹੋ ਗਈ। ਇਸ ਫ਼ਿਲਮ ਦੇ ਹਰ ਸੀਨ ਵਿਚ ਇਕ ਕਾਮੇਡੀ ੲੈ, ਜੋ ਕਾਫ਼ੀ ਨੈਚੁਰਲ ਹੈ। ਕਹਾਣੀ ਤਿੰਨ ਕਜ਼ਨਜ਼ ਦੀ ਹੈ, ਜੋ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਵੇਗੀ।

ਫ਼ਿਲਮ ਦੇ ਮਿਊਜ਼ਿਕ ਲਈ ਤੁਸੀਂ ਕੀ ਕਹਿਣਾ ਚਾਹੋਗੇ ਤੇ ਕੀ ਲੋਕ ਇਸ ਨੂੰ ਪਸੰਦ ਕਰਨਗੇ?
ਜੇਕਰ ਮੈਂ ਇਹ ਕਹਾਂ ਕਿ ਇਹ ਇਕ ਮਿਊਜ਼ੀਕਲ ਫ਼ਿਲਮ ਹੈ, ਤਾਂ ਇਸ ਵਿਚ ਕੋਈ ਦੋ ਰਾਏ ਨਹੀਂ ਹੋਵੇਗੀ। ਕਿਉਂਕਿ ਇਸ ਵਿਚ ਕੁੱਲ ਅੱਠ ਗਾਣੇ ਹਨ, ਜਿਸ ਵਿਚ ਹਰ ਸੀਜ਼ਨ ਦਾ ਗਾਣਾ ਮੌਜੂਦ ਹੈ। ਪਾਰਟੀ ਸਾਂਗ ਤੋਂ ਲੈ ਕੇ ਵੈਡਿੰਗ ਸਾਂਗ ਤੱਕ ਸਭ ਕੁੱਝ ਸ਼ਾਮਲ ਹੈ। ਫ਼ਿਲਮ ਦੇ ਗਾਣੇ ਵੀ ਲੋਕਾਂ ਨੂੰ ਕਾਫ਼ੀ ਪਸੰਦ ਆ ਰਹੇ ਹਨ, ਕਿਉਂਕਿ ਹੁਣ ਵਿਆਹਾਂ ਦਾ ਸੀਜ਼ਨ ਵੀ ਆ ਰਿਹਾ ਹੈ। ਜਿਸ ਵਿਚ ਲੋਕ ਫੁਲ ਐਂਟਰਟੇਨਮੈਂਟ ਚਾਹੁੰਂਦੇ ਹਨ ਤੇ ਇਹ ਫ਼ਿਲਮ ਵੀ ਬਹੁਤ ਐਂਟਰਟੇਨਿੰਗ ਹੈ।

ਪਰਲ ਵੀ. ਪੁਰੀ:

ਜਦ ਤੁਹਾਨੂੰ ਪਤਾ ਲੱਗਿਆ ਕਿ ਇਸ ਫ਼ਿਲਮ ਤੋਂ ਡੈਬਿਊ ਕਰੋਗੇ ਤਾਂ ਤੁਹਾਡਾ ਕੀ ਰੀਐਕਸ਼ਨ ਸੀ?
ਮੈਨੂੰ ਪਤਾ ਨਹੀਂ ਸੀ ਕਿ ਇਸ ਫ਼ਿਲਮ ਦਾ ਨਾਮ ‘ਯਾਰੀਆਂ 2’ ਹੋਣ ਵਾਲਾ ਹੈ। ਡਾਇਰੈਕਟਰ ਵਿਨਯ ਸਪਰੂ ਦਾ ਕਾਲ ਆਇਆ ਸੀ। ਉਨ੍ਹਾਂ ਨੇ ਮੈਨੂੰ ਕਿਹਾ ਕਿ ਮੇਰੇ ਕੋਲ ਤੁਹਾਡੇ ਲਈ ਇਕ ਸਕ੍ਰਿਪਟ ਹੈ, ਜਿਸ ਨੂੰ ਮੈਨੂੰ ਨਿਰਦੇਸ਼ਕ ਰਾਧਿਕਾ ਜੀ ਨੇ ਸੁਣਾਇਆ। ਉਸ ਸਮੇਂ ਮੈਂ ਇੰਨੇ ਸਾਰੇ ਇਮੋਸ਼ਨ ਦੇ ਨਾਲ ਗੁਜਰ ਗਿਆ ਕਿ ਆਖਰ ਤੱਕ ਪਹੁੰਚਣ ਤੋਂ ਪਹਿਲਾਂ ਹੀ ਕਹਿਣ ਲੱਗਾ ਕਿ ਕਿੰਨੀ ਚੰਗੀ ਕਹਾਣੀ ਹੈ। ਜੋ ਨਰਸ਼ਨ ਵਿਚ ਹੀ ਸਾਨੂੰ ਰਵਾ ਤੇ ਹਸਾ ਰਹੀ ਹੈ, ਉਹ ਅਸਲੀਅਤ ਵਿਚ ਜਦ ਬਣ ਜਾਵੇਗੀ ਤਾਂ ਕਿੰਨੀ ਖੂਬਸੂਰਤ ਲੱਗੇਗੀ। ਬਾਅਦ ਵਿਚ ਮੈਨੂੰ ਪਤਾ ਲੱਗਿਆ ਕਿ ਉਸ ਦਾ ਨਾਮ ‘ਯਾਰੀਆਂ 2’ ਰੱਖਿਆ ਜਾਵੇਗਾ। ਇਸ ਤੋਂ ਬਾਅਦ ਤਾਂ ਮੇਰੀ ਖੁਸ਼ੀ ਦਾ ਟਿਕਾਣਾ ਹੀ ਨਹੀਂ ਰਿਹਾ।

ਫ਼ਿਲਮ ਕਰਦੇ ਹੋਏ ਕਿੰਨਾ ਪ੍ਰੈਸ਼ਰ ਫ਼ੀਲ ਕੀਤਾ?
ਸੱਚ ਕਹਾਂ ਤਾਂ ਫ਼ਿਲਮ ਸ਼ੂਟ ਕਰਦੇ ਸਮੇਂ ਤਾਂ ਮੈਂ ਬਿਲਕੁਲ ਵੀ ਨਰਵਸ ਨਹੀਂ ਸੀ। ਨਾ ਮੈਨੂੰ ਕੋਈ ਪ੍ਰੈਸ਼ਰ ਲੱਗਾ ਕਿ ਸੀਕੁਅਲ ਹੈ ਤੇ ਕਿਵੇਂ ਹੋਵੇਗਾ? ਪਰ ਅਜੇ ਮੈਂ ਬਹੁਤ ਨਰਵਸ ਹਾਂ ਕਿ ‘ਯਾਰੀਆਂ 2’ ਆਉਣ ਵਾਲੀ ਹੈ। ਮੇਰੀ ਫ਼ਿਲਮ ਹੈ ਤਾਂ ਮੈਂ ਬਸ ਇੰਨਾ ਚਾਹੁੰਂਦਾ ਹਾਂ ਕਿ ਲੋਕ ਇਸ ਨੂੰ ਪਸੰਦ ਕਰਨ ਤੇ ਬਹੁਤ ਸਾਰਾ ਪਿਆਰ ਦੇਣ।

ਟੀ.ਵੀ. ’ਤੇ ਦਰਸ਼ਕਾਂ ਨੇ ਤੁਹਾਨੂੰ ਬਹੁਤ ਪਿਆਰ ਦਿੱਤਾ। ਹੁਣ ਇਸ ਨਵੀਂ ਜਰਨੀ ਲਈ ਤੁਸੀਂ ਕਿੰਨੇ ਤਿਆਰ ਹੋ?
ਸੱਚ ਵਿਚ ਟੀ.ਵੀ. ਦੇ ਦਰਸ਼ਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ। ਮੈਨੂੰ ਨਹੀਂ ਪਤਾ ਕਿ ਮੈਂ ਇਹ ਡਿਜ਼ਰਵ ਵੀ ਕਰਦਾ ਹਾਂ ਜਾਂ ਨਹੀਂ। ਲੋਕ ਕਹਿੰਦੇ ਹਨ ਕਿ ਅਸੀਂ ਬਹੁਤ ਮਿਹਨਤ ਕਰਦੇ ਹਾਂ, ਪਰ ਤੁਸੀਂ ਸੋਚੋ ਕਿ ਇਕ ਰਿਕਸ਼ਾ ਚਲਾਉਣ ਵਾਲਾ ਵੀ ਤਾਂ ਮਿਹਨਤ ਕਰਦਾ ਹੈ। ਮਿਹਨਤ ਤਾਂ ਸਾਰੇ ਕਰਦੇ ਹਨ। ਪਿਛਲੇ ਕਈ ਸਾਲਾਂ ਤੋਂ ਮੈਂ ਟੀ.ਵੀ. ਇੰਡਸਟਰੀ ਦਾ ਹਿੱਸਾ ਰਿਹਾ ਹਾਂ, ਪਰ ਇਸ ਤੋਂ ਪਹਿਲਾਂ ਵੀ ਅਜਿਹਾ ਸਮਾਂ ਆਇਆ ਜਦ ਮੈਂ ਨੌਂ-ਨੌਂ ਦਿਨ ਭੁੱਖਾ ਵੀ ਰਿਹਾ ਹਾਂ। ਮੈਂ ਘਰ ਤੋਂ ਭੱਜ ਕੇ ਆਇਆ ਸੀ। ਭੁੱਖ ਲੱਗਣੀ ਬੰਦ ਹੋ ਗਈ ਸੀ, ਮੈਂ ਸਿਰਫ਼ ਪਾਣੀ ਪੀ ਰਿਹਾ ਸੀ ਪਰ ਬਾਡੀ ਵਿਚ ਕਮਜ਼ੋਰੀ ਲੱਗਣ ਲੱਗੀ ਸੀ। ਹੋਇਆ ਇਹ ਸੀ ਕਿ ਮੇਰੀ ਗਰਲਫਰੈਂਡ ਚਾਹੁੰਦੀ ਸੀ ਕਿ ਮੈਂ ਐਕਟਰ ਬਣਾ, ਪਰ ਪਾਪਾ ਨਹੀਂ ਚਾਹੁੰਂਦੇ ਸਨ ਕਿ ਮੈਂ ਇਸ ਲਾਈਨ ਵਿਚ ਜਾਵਾਂ। ਇਕ ਦਿਨ ਲੰਚ ਟਾਈਮ ਬਹਿਸ ਹੋ ਗਈ ਤੇ ਮੈਂ ਘਰ ਤੋਂ ਬਾਹਰ ਨਿਕਲ ਗਿਆ, ਪਰ ਮੈਂ ਕਹਿਣਾ ਚਾਹੁੰਂਦਾ ਹਾਂ ਕਿ ਘਰ ਤੋਂ ਭੱਜਣਾ ਨਹੀਂ ਚਾਹੀਦਾ। ਅੱਜ ਮੇਰੇ ਪਾਪਾ ਨਹੀਂ ਹਨ, ਪਰ ਮੈਂ ਉਨ੍ਹਾਂ ਨੂੰ ਬਹੁਤ ਯਾਦ ਕਰਦਾ ਹਾਂ।

ਮਿਜਾਨ ਜਾਫਰੀ:

ਫ਼ਿਲਮ ਦੀ ਜੋ ਟੈਗਲਾਈਨ ਹੈ ‘ਕਜ਼ਨਜ਼ ਬਾਏ ਬਲੱਡ, ਫਰੈਂਡਸ ਬਾਏ ਚੁਆਇਸ’ ਇਸ ਨਾਲ ਤੁਸੀਂ ਕਿੰਨਾ ਰੀਲੇਟ ਕਰਦੇ ਹੋ?
ਮੇਰੇ ਹਿਸਾਬ ਨਾਲ ਇਹ ਬਿਲਕੁਲ ਸੱਚ ਹੈ। ਜੇਕਰ ਅਸੀਂ ਧਿਆਨ ਨਾਲ ਦੇਖੀਏ ਤਾਂ ਕਜ਼ਨਜ਼ ਵਿਚ ਤੁਸੀਂ ਆਪਣਾ ਚੰਗਾ ਦੋਸਤ ਦੇਖ ਸਕਦੇ ਹੋ, ਕਿਉਂਕਿ ਉਹ ਸਾਨੂੰ ਬਚਪਨ ਤੋਂ ਜਾਣਦੇ ਹਨ ਤੇ ਸਾਡੀ ਰਗ-ਰਗ ਤੋਂ ਵਾਕਿਫ਼ ਹਨ। ਉਹ ਸਾਡੇ ਬੈਸਟ ਗਾਈਡ ਵੀ ਹੋ ਸਕਦੇ ਹਨ, ਕਿਉਂਕਿ ਉਨ੍ਹਾਂ ਨੂੰ ਸਾਡੇ ਬਾਰੇ ਸਭ ਕੁੱਝ ਪਤਾ ਹੁੰਦਾ ਹੈ। ਇਹ ਵੀ ਪਤਾ ਹੈ ਕਿ ਅਸੀਂ ਕਿਸ ਚੀਜ਼ ਵਿਚ ਚੰਗੇ ਹਾਂ। ਜੇਕਰ ਸਾਡੇ ਦੋਸਤ ਦੀ ਜਗ੍ਹਾ ਕਜ਼ਨ ਵਿਚ ਹੀ ਦੋਸਤੀ ਲੱਭ ਲਈ ਜਾਵੇ ਤਾਂ ਇਸ ਤੋਂ ਜ਼ਿਆਦਾ ਚੰਗਾ ਕੀ ਹੋ ਸਕਦਾ ਹੈ। ਦੋਸਤ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਦੋ ਜਾਂ ਤਿੰਨ ਸਾਲ ਤੋਂ ਜਾਣਦੇ ਹਨ ਤੇ ਸਾਡੇ ਬਚਪਨ ਨਾਲ ਵੀ ਇੰਨਾ ਸਬੰਧ ਨਹੀਂ ਰੱਖਦੇ ਹਨ।

ਤੁਸੀਂ ਸਕ੍ਰਿਪਟ ਕਿੰਝ ਚੁਣਦੇ ਹੋ?
ਜੇਕਰ ਪ੍ਰੋਡਿਊਸਰ ਕਾਫ਼ੀ ਸਟ੍ਰਾਂਗ ਹੋਵੇ ਤਾਂ ਸਮਝੋ 70 ਫੀਸਦੀ ਕੰਮ ਪੂਰਾ ਹੋ ਗਿਆ। ਕਦੇ ਅਜਿਹਾ ਹੁੰਦਾ ਹੈ ਕਿ ਫ਼ਿਲਮ ਪੇਪਰ ’ਤੇ ਕਾਫ਼ੀ ਚੰਗੀ ਲੱਗਦੀ ਹੈ, ਪਰ ਉਸ ਨੂੰ ਉਸੇ ਤਰ੍ਹਾਂ ਸਕਰੀਨ ’ਤੇ ਨਹੀਂ ਉਤਾਰਿਆ ਜਾਂਦਾ। ਦੂਸਰਾ ਕਿ ਫ਼ਿਲਮ ਰਿੀਲਜ਼ ਹੀ ਨਹੀਂ ਹੋਈ, ਉਸ ਦਾ ਪ੍ਰੋਮੋਸ਼ਨ ਨਹੀਂ ਕੀਤਾ ਗਿਆ, ਪਰ ਜਿਸ ਤਰੀਕੇ ਨਾਲ ‘ਯਾਰੀਆਂ 2’ ਨੂੰ ਸ਼ੂਟ ਕੀਤਾ ਗਿਆ ਤੇ ਹੁਣ ਪ੍ਰਮੋਟ ਕੀਤਾ ਜਾ ਰਿਹਾ ਹੈ ਤਾਂ ਮੈਂ ਖਚੁਦਨੂੰ ਬਹੁਤ ਗ੍ਰੇਟਫੁਲ ਮੰਨਦਾ ਹਾਂ ਕਿ ਮੈਂ ਇਸ ਦਾ ਹਿੱਸਾ ਹਾਂ। ਮੈਨੂੰ ਇਹ ਫ਼ਿਲਮ ਭੂਸ਼ਣ ਜੀ ਨੇ ਆਫ਼ਰ ਕੀਤੀ ਸੀ। ਉਨ੍ਹਾਂ ਨੇ ਸਮਝਾਇਆ ਸੀ ਕਿ ਕਿਸ ਤਰੀਕੇ ਨਾਲ ਇਹ ਫ਼ਿਲਮ ਬਣਨ ਵਾਲੀ ਹੈ। ਉਸ ਸਮੇਂ ਤਾਂ ਮੈਂ ਇਹ ਸਮਝ ਨਹੀਂ ਸਕਿਆ ਕਿ ਉਹ ਕਹਿਣਾ ਕੀ ਚਾਹੁੰਂਦੇ ਸਨ?

ਫ਼ਿਲਮ ਇੰਡਸਟਰੀ ਜੁਆਇਨ ਕਰਨ ਤੋਂ ਪਹਿਲਾਂ ਤੁਹਾਡੇ ਦਾਦਾ ਜੀ ਤੇ ਪਿਤਾ ਜੀ ਨੇ ਕੀ ਟਿਪਸ ਦਿੱਤੇ ਸਨ?
ਟਿਪਸ ਤਾਂ ਮੈਨੂੰ ਹਮੇਸ਼ਾ ਮਿਲਦੇ ਹਨ। ਫ਼ਿਲਮ ਤੇ ਐਕਟਿੰਗ ਨੂੰ ਲੈ ਕੇ ਤਾਂ ਬਚਪਨ ਤੋਂ ਹੀ ਮੇਰੇ ਘਰ ਵਿਚ ਗੱਲਾਂ ਹੁੰਦੀਆਂ ਰਹੀਆਂ ਹਨ, ਪਰ ਕਦੇ ਉਨ੍ਹਾਂ ਨੇ ਸਪੈਸ਼ਲੀਆ ਕੇ ਮੈਨੂੰ ਨਹੀਂ ਕਿਹਾ। ਉਹ ਖੁਦ ਵੀ ਜਾਣਦੇ ਹਨ ਕਿ ਜੇਕਰ ਤੁਹਾਨੂੰ ਇਕ ਚੰਗਾ ਐਕਟਰ ਬਣਨਾ ਹੈ ਤਾਂ ਤੁਹਾਨੂੰ ਖੁਦ ਹੀ ਸਾਰੀਆਂ ਚੀਜ਼ਾਂ ਐਕਸਪਲੋਰ ਕਰਨੀਆਂ ਹੋਣਗੀਆਂ। ਜਦ ਤੱਕ ਤੁਸੀਂ ਸਿੱਖੋਗੇ ਨਹੀਂ ਤੁਹਾਡੇ ਸਿਸਟਮ ਵਿਚ ਉਹ ਬੈਠੇਗਾ ਨਹੀਂ, ਉਦੋਂ ਤੱਕ ਤੁਸੀਂ ਅੱਗੇ ਨਹੀਂ ਵਧ ਸਕੋਗੇ।

ਉਨ੍ਹਾਂ ਨੇ ਮੈਨੂੰ ਸਭ ਤੋਂ ਵੱਡੀ ਸਿੱਖ ਇਹ ਦਿੱਤੀ ਹੈ ਕਿ ਜ਼ਮੀਨ ਨਾਲ ਜੁੜੇ ਰਹੋ, ਲੋਕਾਂ ਦੀ ਮੱਦਦ ਕਰੋ, ਚੰਗੇ ਇਨਸਾਨ ਰਹੋ ਤੇ ਲੋਕਾਂ ਦੀ ਇੱਜ਼ਤ ਕਰੋ।
 


sunita

Content Editor

Related News