ਹੁਣ ''ਪ੍ਰਵਾਸੀ ਮਜ਼ੂਦਰਾਂ'' ਦੇ ਰੋਜ਼ਗਾਰ ਨੂੰ ਲੈ ਕੇ ਸੋਨੂੰ ਸੂਦ ਦਾ ਵੱਡਾ ਐਲਾਨ

07/25/2020 10:43:24 AM

ਮੁੰਬਈ (ਬਿਊਰੋ) : ਤਾਲਾਬੰਦੀ ਤੋਂ ਬਾਅਦ ਦੇਸ਼ ਭਰ 'ਚ ਪ੍ਰਵਾਸੀ ਮਜ਼ਦੂਰਾਂ ਨੂੰ ਬੱਸਾਂ, ਰੇਲ ਗੱਡੀਆਂ ਤੇ ਹਵਾਈ ਜਹਾਜ਼ਾਂ ਰਾਹੀਂ ਆਪਣੇ ਘਰਾਂ ਤਕ ਪਹੁੰਚਾਉਣ ਦਾ ਕੰਮ ਕਰਨ ਵਾਲੇ ਸੋਨੂੰ ਸੂਦ ਨੇ ਹੁਣ ਇਨ੍ਹਾਂ ਕਾਮਿਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਇੱਕ ਨਵਾਂ ਕਦਮ ਚੁੱਕਿਆ ਹੈ। ਸੋਨੂੰ ਸੂਦ ਨੇ 'ਪ੍ਰਵਾਸੀ ਰੋਜ਼ਗਾਰ' ਨਾਂ ਦਾ ਪੋਰਟਲ ਸ਼ੁਰੂ ਕੀਤਾ ਹੈ, ਜਿਸ ਰਾਹੀਂ ਮਜ਼ਦੂਰਾਂ ਨੂੰ ਰੋਜ਼ਗਾਰ ਪ੍ਰਾਪਤ ਕਰਨ ਲਈ ਲੋੜੀਂਦੀ ਜਾਣਕਾਰੀ ਅਤੇ ਉਨ੍ਹਾਂ ਨੂੰ ਰੋਜ਼ਗਾਰ ਪ੍ਰਾਪਤ ਕਰਨ 'ਚ ਮਦਦ ਦਿੱਤੀ ਜਾਵੇਗੀ। ਕੁਝ ਵਿਸ਼ੇਸ਼ ਕਿਸਮ ਦੇ ਰੁਜ਼ਗਾਰ ਦੇ ਮਾਮਲੇ 'ਚ ਪ੍ਰਵਾਸੀ ਮਜ਼ਦੂਰਾਂ ਨੂੰ ਸਿਖਲਾਈ ਵੀ ਦਿੱਤੀ ਜਾਵੇਗੀ। ਇਸ ਪੋਰਟਲ ਨੇ ਦੇਸ਼ ਦੇ ਵੱਖ-ਵੱਖ ਸੈਕਟਰਾਂ ਨਾਲ ਭਾਈਵਾਲੀ ਕੀਤੀ ਹੈ।

ਖ਼ਾਸ ਗੱਲ ਇਹ ਹੈ ਕਿ ਇਸ ਪੋਰਟਲ 'ਚ 500 ਨਾਮਵਰ ਕੰਪਨੀਆਂ ਨਾਲ ਜੁੜਿਆ ਹੈ, ਜਿਸ 'ਚ ਪ੍ਰਵਾਸੀ ਮਜ਼ਦੂਰਾਂ ਲਈ ਰੋਜ਼ਗਾਰ ਦੇ ਮੌਕੇ ਉਪਲਬਧ ਹੋਣਗੇ। ਇੰਨਾ ਹੀ ਨਹੀਂ, 'ਪ੍ਰਵਾਸੀ ਰੁਜ਼ਗਾਰ ਰਾਹੀਂ ਅੰਗਰੇਜ਼ੀ ਬੋਲਣ ਤੋਂ ਲੈ ਕੇ, ਮਜ਼ਦੂਰਾਂ ਨੂੰ ਕਈ ਕਿਸਮਾਂ ਦੇ ਹੁਨਰ ਵੀ ਸਿਖਾਏ ਜਾਣਗੇ।

ਆਪਣੀ ਵਿਲੱਖਣ ਪਹਿਲ ਬਾਰੇ ਸੋਨੂੰ ਸੂਦ ਨੇ ਇੱਕ ਨਿੱਜੀ ਚੈਨਲ ਨੂੰ ਦੱਸਿਆ, 'ਪਿਛਲੇ ਕਈਂ ਮਹੀਨਿਆਂ ਤੋਂ ਇਸ ਵਿਲੱਖਣ ਕਿਸਮ ਦੇ ਪੋਰਟਲ ਨੂੰ ਡਿਜ਼ਾਈਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ ਅਤੇ ਇਹ ਬਹੁਤ ਸਖ਼ਤ ਮਿਹਨਤ ਨਾਲ ਤਿਆਰ ਕੀਤੀ ਗਈ ਹੈ। ਮੈਨੂੰ ਉਮੀਦ ਹੈ ਕਿ ਇਹ ਲੱਖਾਂ ਬਣਾਏਗਾ ਪ੍ਰਵਾਸੀ ਮਜ਼ਦੂਰਾਂ ਨੂੰ ਲਾਭ ਹੋਵੇਗਾ।'”


sunita

Content Editor

Related News