ਸ਼ਾਹਰੁਖ ਸੀ ਨਿਸ਼ਾਨਾ! ਸੈਫ ਬਣੇ ਸ਼ਿਕਾਰ

Friday, Jan 17, 2025 - 02:08 PM (IST)

ਸ਼ਾਹਰੁਖ ਸੀ ਨਿਸ਼ਾਨਾ! ਸੈਫ ਬਣੇ ਸ਼ਿਕਾਰ

ਮੁੰਬਈ- ਸੈਫ ਅਲੀ ਖਾਨ 'ਤੇ ਚਾਕੂ ਮਾਰਨ ਦੇ ਮਾਮਲੇ 'ਚ ਹਮਲਾਵਰ ਨੇ 14 ਜਨਵਰੀ ਨੂੰ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਮੰਨਤ ਬੰਗਲੇ ਦੀ ਰੇਕੀ ਕੀਤੀ ਸੀ। ਹਾਲਾਂਕਿ, ਸਖ਼ਤ ਸੁਰੱਖਿਆ ਕਾਰਨ ਉਹ ਘਰ 'ਚ ਦਾਖਲ ਹੋਣ 'ਚ ਅਸਫਲ ਰਿਹਾ। ਇਹ ਘਟਨਾਕ੍ਰਮ ਉਦੋਂ ਸਾਹਮਣੇ ਆਇਆ ਜਦੋਂ ਮੁੰਬਈ ਪੁਲਸ ਨੇ ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਬਾਂਦਰਾ ਪੁਲਸ ਸਟੇਸ਼ਨ ਲੈ ਗਈ।

ਇਹ ਵੀ ਪੜ੍ਹੋ- ICU ਤੋਂ ਸ਼ਿਫਟ ਕੀਤੇ ਗਏ ਸੈਫ, ਡਾਕਟਰਾਂ ਨੇ ਦਿੱਤੀ ਹੈਲਥ ਅਪਡੇਟ

ਹਮਲਾਵਰ ਨੇ ਸੈਫ ਦੇ ਘਰ ਨੂੰ ਨਿਸ਼ਾਨਾ ਬਣਾਇਆ, ਅਦਾਕਾਰ 'ਤੇ ਛੇ ਵਾਰ ਚਾਕੂ ਨਾਲ ਵਾਰ ਕੀਤੇ। ਮੰਨਤ 'ਚ ਦਾਖਲ ਹੋਣ 'ਚ ਅਸਫਲ ਰਹਿਣ ਤੋਂ ਬਾਅਦ, ਹਮਲਾਵਰ ਨੇ ਸੈਫ ਅਲੀ ਖਾਨ ਦੇ ਘਰ ਨੂੰ ਨਿਸ਼ਾਨਾ ਬਣਾਇਆ। ਸਖ਼ਤ ਸੁਰੱਖਿਆ ਦੀ ਅਣਹੋਂਦ 'ਚ ਹਮਲਾਵਰ ਇਮਾਰਤ 'ਚ  ਦਾਖਲ ਹੋਣ 'ਚ ਕਾਮਯਾਬ ਹੋ ਗਿਆ ਅਤੇ 12ਵੀਂ ਮੰਜ਼ਿਲ 'ਤੇ ਚੜ੍ਹ ਗਿਆ, ਜਿੱਥੇ ਅਦਾਕਾਰ ਰਹਿੰਦਾ ਹੈ। ਉਹ ਸੈਫ਼ ਦੇ ਪੁੱਤਰ ਜੇਹ ਦੇ ਕਮਰੇ 'ਚ ਇੱਕ ਖੁੱਲ੍ਹੀ ਖਿੜਕੀ ਰਾਹੀਂ ਦਾਖਲ ਹੋਇਆ ਅਤੇ ਮੇਡ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਰੌਲਾ ਸੁਣ ਕੇ, ਅਦਾਕਾਰ ਕਮਰੇ ਵੱਲ ਭੱਜਿਆ ਅਤੇ ਹਮਲਾਵਰ ਨਾਲ ਭਿੜ ਗਿਆ। ਹਮਲਾਵਰ ਨੇ ਉਸ 'ਤੇ ਛੇ ਵਾਰ ਤਿੱਖੀ ਚੀਜ਼ ਨਾਲ ਵਾਰ ਕੀਤੇ, ਜਿਸ ਨਾਲ ਕਈ ਗੰਭੀਰ ਸੱਟਾਂ ਲੱਗੀਆਂ।

ਇਹ ਵੀ ਪੜ੍ਹੋ-ਪੰਜਾਬ 'ਚ ਕਾਲੀਆਂ ਝੰਡੀਆਂ ਨਾਲ 'ਐਮਰਜੈਂਸੀ' ਦਾ ਵਿਰੋਧ, ਥੀਏਟਰਾਂ ਅੱਗੇ ਲੋਕਾਂ ਦੀ ਭੀੜ

ਉਸ ਦੀ ਰੀੜ੍ਹ ਦੀ ਹੱਡੀ ਦੇ ਨੇੜੇ ਵੀ ਚਾਕੂ ਮਾਰਿਆ ਗਿਆ ਸੀ ਅਤੇ ਬਾਅਦ 'ਚ ਡਾਕਟਰਾਂ ਨੇ ਲੀਲਾਵਤੀ ਹਸਪਤਾਲ 'ਚ ਉਸ ਦੀ ਪਿੱਠ ਤੋਂ 2.5 ਇੰਚ ਦਾ ਚਾਕੂ ਕੱਢ ਦਿੱਤਾ, ਜਿੱਥੇ ਅਦਾਕਾਰ ਨੂੰ ਉਸਦੇ ਪੁੱਤਰ ਇਬਰਾਹਿਮ ਅਲੀ ਖਾਨ ਨੇ ਤੁਰੰਤ ਲਿਆਂਦਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News