ਨਸ਼ੇ ਦੇ ਮਾਮਲੇ 'ਚ ਖੁੱਲ੍ਹ ਕੇ ਬੋਲਣ 'ਤੇ ਇਸ ਅਦਾਕਾਰ ਨੂੰ ਹੁਣ ਡਰੱਗਸ ਮਾਫੀਆ ਤੋਂ ਮਿਲੀ ਰਹੀਆਂ ਧਮਕੀਆਂ

Monday, Sep 28, 2020 - 10:17 AM (IST)

ਨਸ਼ੇ ਦੇ ਮਾਮਲੇ 'ਚ ਖੁੱਲ੍ਹ ਕੇ ਬੋਲਣ 'ਤੇ ਇਸ ਅਦਾਕਾਰ ਨੂੰ ਹੁਣ ਡਰੱਗਸ ਮਾਫੀਆ ਤੋਂ ਮਿਲੀ ਰਹੀਆਂ ਧਮਕੀਆਂ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ 'ਚ ਨਸ਼ੇ ਦੇ ਵਧਦੇ ਮਾਮਲਿਆਂ ਨੂੰ ਲੋਕ ਸਭਾ 'ਚ ਉਠਾਉਣ ਵਾਲੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਅਤੇ ਅਦਾਕਾਰ ਰਵੀ ਕਿਸ਼ਨ ਨੂੰ ਡਰੱਗਸ ਮਾਫੀਆ (ਨਸ਼ਾ ਤਸਕਰਾਂ) ਤੋਂ ਧਮਕੀਆਂ ਮਿਲ ਰਹੀਆਂ ਹਨ। ਗੋਰਖਪੁਰ ਤੋਂ BJP ਸੰਸਦ ਮੈਂਬਰ ਤੇ ਫ਼ਿਲਮ ਅਦਾਕਾਰ ਰਵੀ ਕਿਸ਼ਨ ਨੇ ਕਿਹਾ ਕਿ ਦੇਸ਼ ਦੇ ਭਵਿੱਖ ਨੂੰ ਨਸ਼ੇ ਦੀ ਗ੍ਰਿਫ਼ਤ 'ਚ ਆਉਣ ਤੋਂ ਬਚਾਉਣ ਦੀ ਖ਼ਾਤਰ ਅਸੀਂ ਤਾਂ ਮਾਫੀਆ ਦੀ ਗੋਲ਼ੀ ਵੀ ਖਾਣ ਨੂੰ ਤਿਆਰ ਹਨ ਪਰ ਅਸੀਂ ਇਸ ਮੁੱਦੇ ਨੂੰ ਛੱਡਾਂਗੇ ਨਹੀਂ।

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਮੁੰਬਈ ਫ਼ਿਲਮ ਜਗਤ 'ਚ ਨਸ਼ੇ ਦੇ ਮਾਮਲੇ ਸਾਹਮਣੇ ਆਉਣ 'ਤੇ ਇਸ ਨੂੰ ਲੋਕ ਸਭਾ 'ਚ ਉਠਾਉਣ ਤੋਂ ਪਹਿਲਾਂ ਵੀ ਰਵੀ ਕਿਸ਼ਨ ਬਾਲੀਵੁੱਡ ਅਤੇ ਦੇਸ਼ 'ਚ ਫੈਲ ਰਹੇ ਡਰੱਗਸ ਕੁਨੈਕਸ਼ਨ ਦੀ ਗੱਲ ਕਰ ਚੁੱਕੇ ਹਨ। ਭਾਜਪਾ ਸੰਸਦ ਮੈਂਬਰ ਰਵੀ ਕਿਸ਼ਨ ਨੂੰ ਧਮਕੀ ਮਿਲਣ 'ਤੇ ਕਿਹਾ, 'ਮੈਂ ਇਸ ਮਾਮਲੇ 'ਚ ਆਪਣੀ ਆਵਾਜ਼ ਹਮੇਸ਼ਾ ਚੁੱਕਦਾ ਰਹਾਂਗਾ। ਮੈਨੂੰ ਆਪਣੀ ਜਾਨ ਦੀ ਫ਼ਿਕਰ ਨਹੀਂ ਹੈ। ਇਸ ਤੋਂ ਇਲਾਵਾ ਰਵੀ ਕਿਸ਼ਨ ਨੇ ਕਿਹਾ ਕਿ ਮੈਂ ਫ਼ਿਲਮ ਜਗਤ ਤੇ ਨੌਜਵਾਨਾਂ ਦੇ ਭਵਿੱਖ ਲਈ ਆਪਣੀ ਗੱਲ ਜ਼ਰੂਰ ਕਹਾਂਗਾ।'

ਗੋਰਖਪੁਰ ਤੋਂ ਭਾਜਪਾ ਸੰਸਦ ਰਵੀ ਕਿਸ਼ਨ ਨੇ ਕਿਹਾ ਕਿ ਦੇਸ਼ ਦੇ ਭਵਿੱਖ ਲਈ ਦੋ-ਪੰਜ ਗੋਲ਼ੀਆਂ ਵੀ ਖਾ ਲੈਣਗੇ ਤਾਂ ਕੋਈ ਚਿੰਤਾ ਨਹੀਂ। ਸੰਸਦ 'ਚ ਬਾਲੀਵੁੱਡ ਦੇ ਡਰੱਗਸ ਨੈੱਟਵਰਕ ਦੇ ਮੁੱਦੇ ਨੂੰ ਚੁੱਕਣ ਤੋਂ ਬਾਅਦ ਰਵੀ ਕਿਸ਼ਨ ਨੂੰ ਨਸ਼ਾ ਤਸਕਰਾਂ ਤੋਂ ਧਮਕੀਆਂ ਮਿਲ ਰਹੀਆਂ ਹਨ।


author

sunita

Content Editor

Related News