28 ਸਾਲਾਂ ਬਾਅਦ ਭਾਰਤ ’ਚ ਹੋਣ ਜਾ ਰਿਹਾ 71ਵਾਂ ਮਿਸ ਵਰਲਡ ਮੁਕਾਬਲਾ, ਦਿੱਲੀ ਪਹੁੰਚੀਆਂ 120 ਮੁਕਾਬਲੇਬਾਜ਼ਾਂ
Wednesday, Feb 21, 2024 - 02:11 PM (IST)
ਐਂਟਰਟੇਨਮੈਂਟ ਡੈਸਕ– 71ਵੇਂ ਮਿਸ ਵਰਲਡ ਫਾਈਨਲ ਦਾ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ। ਇਸ ਸਾਲ ਇਹ ਸ਼ਾਨਦਾਰ ਸਮਾਗਮ ਭਾਰਤ ’ਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ ਦੁਨੀਆ ਭਰ ਤੋਂ 120 ਮੁਕਾਬਲੇਬਾਜ਼ਾਂ ਮਿਸ ਵਰਲਡ ’ਚ ਹਿੱਸਾ ਲੈਣ ਲਈ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਪਹੁੰਚ ਚੁੱਕੀਆਂ ਹਨ। ਇਹ ਮੈਗਾ ਈਵੈਂਟ 9 ਮਾਰਚ ਨੂੰ ਜੀਓ ਵਰਲਡ ਕਨਵੈਨਸ਼ਨ ਸੈਂਟਰ, ਮੁੰਬਈ ਵਿਖੇ ਆਯੋਜਿਤ ਕੀਤਾ ਜਾਵੇਗਾ। ਸਾਰੀਆਂ 120 ਮੁਕਾਬਲੇਬਾਜ਼ਾਂ ਇਕ-ਦੂਜੇ ਨਾਲ ਮੁਕਾਬਲਾ ਕਰਦੀਆਂ ਨਜ਼ਰ ਆਉਣ ਵਾਲੀਆਂ ਹਨ।
ਇਹ ਖ਼ਬਰ ਵੀ ਪੜ੍ਹੋ : ਦੂਜੀ ਵਾਰ ਮਾਤਾ-ਪਿਤਾ ਬਣੇ ਵਿਰਾਟ-ਅਨੁਸ਼ਕਾ, ਅਦਾਕਾਰਾ ਨੇ ਪੁੱਤਰ ਨੂੰ ਦਿੱਤਾ ਜਨਮ, ਜਾਣੋ ਕੀ ਰੱਖਿਆ ਨਾਂ
120 ਮੁਕਾਬਲੇਬਾਜ਼ਾਂ ਲੈ ਰਹੀਆਂ ਹਿੱਸਾ
ਮਿਸ ਵਰਲਡ ਦਾ ਫਾਈਨਲ 120 ਮੁਕਾਬਲੇਬਾਜ਼ਾਂ ਦੇ ਆਉਣ ਨਾਲ ਦਿੱਲੀ ’ਚ ਸ਼ੁਰੂ ਹੋ ਗਿਆ ਹੈ। ਇਸ ਯਾਤਰਾ ’ਚ ਹੁਣ ਇਹ ਮੁਕਾਬਲੇਬਾਜ਼ਾਂ ਦਿੱਲੀ ਤੋਂ ਮੁੰਬਈ ਪਹੁੰਚਣਗੀਆਂ। ਮਿਸ ਵਰਲਡ ਆਰਗੇਨਾਈਜ਼ੇਸ਼ਨ ਦੀ ਚੇਅਰਪਰਸਨ ਤੇ ਸੀ. ਈ. ਓ. ਜੂਲੀਆ ਮੋਰਲੇ ਸੀ. ਬੀ. ਈ. ਸਮੇਤ ਸਾਰੀਆਂ ਮੁਕਾਬਲੇਬਾਜ਼ਾਂ ਨੇ ਰਾਜਘਾਟ ਵਿਖੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਭਾਵੁਕ ਸ਼ਰਧਾਂਜਲੀ ਦਿੱਤੀ। ਉਨ੍ਹਾਂ ਦੇ ਸੱਚ, ਅਹਿੰਸਾ ਤੇ ਸਮਾਨਤਾ ਦੇ ਸਿਧਾਂਤਾਂ ਨੇ ਦੁਨੀਆ ਭਰ ਦੇ ਲੋਕਾਂ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ ਹੈ ਤੇ ਇਹ ਮਿਸ ਵਰਲਡ ਆਰਗੇਨਾਈਜ਼ੇਸ਼ਨ ਦੀ ਥੀਮ ਬਿਊਟੀ ਵਿਦ ਏ ਪਰਪਜ਼ ’ਚ ਸਪੱਸ਼ਟ ਰੂਪ ’ਚ ਝਲਕਦਾ ਹੈ।
ਸਿਨੀ ਸ਼ੈੱਟੀ ਭਾਰਤ ਦੀ ਨੁਮਾਇੰਦਗੀ ਕਰ ਰਹੀ ਹੈ
ਆਪਣੇ-ਆਪਣੇ ਦੇਸ਼ਾਂ ਦੀ ਪ੍ਰਤੀਨਿਧਤਾ ਕਰਨ ਵਾਲੀਆਂ 120 ਮੁਕਾਬਲੇਬਾਜ਼ਾਂ ਹੋਟਲ ਅਸ਼ੋਕਾ ਪਹੁੰਚੀਆਂ। ਪੂਰੇ ਹਫ਼ਤੇ ਦੌਰਾਨ ਉਹ ਕਈ ਸਮਾਗਮਾਂ, ਮੁਕਾਬਲਿਆਂ ਤੇ ਚੈਰਿਟੀ ਸਮਾਗਮਾਂ ’ਚ ਹਿੱਸਾ ਲੈਣਗੀਆਂ, ਜਿਥੇ ਉਹ ਨਾ ਸਿਰਫ਼ ਆਪਣੀ ਸੁੰਦਰਤਾ ਤੇ ਕੋਮਲਤਾ ਦਾ ਪ੍ਰਦਰਸ਼ਨ ਕਰਨਗੀਆਂ, ਸਗੋਂ ਸਮਾਜਿਕ ਮੁੱਦਿਆਂ ਪ੍ਰਤੀ ਆਪਣੀ ਬੁੱਧੀ, ਹਮਦਰਦੀ ਤੇ ਦ੍ਰਿੜ੍ਹਤਾ ਦਾ ਵੀ ਪ੍ਰਦਰਸ਼ਨ ਕਰਨਗੀਆਂ। ਤੁਹਾਨੂੰ ਦੱਸ ਦੇਈਏ ਕਿ ਇਸ ਖ਼ਾਸ ਮੌਕੇ ’ਤੇ ਸਿਨੀ ਸ਼ੈੱਟੀ ਭਾਰਤ ਦੀ ਨੁਮਾਇੰਦਗੀ ਕਰ ਰਹੀ ਹੈ। ਸਾਹਮਣੇ ਆਈਆਂ ਇਨ੍ਹਾਂ ਤਸਵੀਰਾਂ ’ਚ ਉਹ ਬਨਾਰਸੀ ਸਾੜ੍ਹੀ ’ਚ ਨਜ਼ਰ ਆ ਰਹੀ ਹੈ। ਸਿਨੀ ਪਹਿਲਾਂ ਹੀ ਮਿਸ ਇੰਡੀਆ ਦਾ ਖ਼ਿਤਾਬ ਜਿੱਤ ਚੁੱਕੀ ਹੈ।
ਭਾਰਤ ’ਚ ਸਾਲਾਂ ਬਾਅਦ ਮਿਸ ਵਰਲਡ ਦਾ ਆਯੋਜਨ ਹੋ ਰਿਹਾ
ਤੁਹਾਨੂੰ ਦੱਸ ਦੇਈਏ ਕਿ 8 ਜੂਨ, 2023 ਨੂੰ ਮਿਸ ਵਰਲਡ ਆਰਗੇਨਾਈਜ਼ੇਸ਼ਨ ਨੇ ਐਲਾਨ ਕੀਤਾ ਸੀ ਕਿ ਇਹ ਮੁਕਾਬਲਾ ਯੂ. ਏ. ਈ. ਦੀ ਬਜਾਏ ਭਾਰਤ ’ਚ ਹੋਵੇਗਾ। 1996 ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਦੇਸ਼ ਨੇ ਇਸ ਮੁਕਾਬਲੇ ਦੀ ਮੇਜ਼ਬਾਨੀ ਕੀਤੀ ਹੈ। ਅਜਿਹੇ ’ਚ ਇਹ ਦੇਸ਼ ਲਈ ਮਾਣ ਵਾਲੀ ਗੱਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਿਰਆ ਕੁਮੈਂਟ ਕਰਕੇ ਸਾਂਝੀ ਕਰੋ।