ਬੇਮਿਸਾਲ ਪਹਿਲ ਨਾਲ ਵਾਪਸ ਆਇਆ 19ਵਾਂ ਤਸਵੀਰ ਫਿਲਮ ਫੈਸਟੀਵਲ

Monday, Sep 16, 2024 - 10:42 AM (IST)

ਮੁੰਬਈ- 15 ਤੋਂ 20 ਅਕਤੂਬਰ ਤੱਕ ਚੱਲਣ ਵਾਲੇ ਫ਼ਿਲਮ ਫੈਸਟੀਵਲ 'ਚ 2024 ਕਾਨਸ ਗ੍ਰੈਂਡ ਪ੍ਰਿਕਸ ਜੇਤੂ ਫਿਲਮ ‘ਆਲ ਵੀ ਇਮੈਜਨ ਐਜ਼ ਲਾਈਟ’ ਵੀ ਦਿਖਾਈ ਜਾਵੇਗੀ। 19ਵਾਂ ਐਡੀਸ਼ਨ ਇਤਿਹਾਸ ਰਚਣ ਲਈ ਤਿਆਰ ਹੈ, ਉੱਤਰੀ ਅਮਰੀਕਾ ਵਿਚ ਦੱਖਣੀ ਏਸ਼ੀਆਈ ਸਿਨੇਮਾ ਲਈ ਇਕ ਮਹੱਤਵਪੂਰਨ ਪਲ ਹੋਵੇਗਾ। ਇਸ ਸਾਲ ਦਾ ਫੈਸਟੀਵਲ ਨਾ ਸਿਰਫ ਇਸ ਖੇਤਰ ਦੀ ਜੀਵੰਤ ਕਹਾਣੀ ਸੁਣਾਏਗਾ, ਸਗੋਂ ਦੱਖਣੀ ਏਸ਼ੀਆਈ ਫਿਲਮ ਨਿਰਮਾਤਾਵਾਂ ਨੂੰ ਸਮਰਪਿਤ ਉੱਤਰੀ ਅਮਰੀਕਾ ਦੀ ਪਹਿਲੀ ਗਲੋਬਲ ਫਿਲਮ ਲਾਂਚ ਵੀ ਕਰੇਗਾ। ਇਸ ਫੈਸਟੀਵਲ ’ਚ ਨਿਰਦੇਸ਼ਕ ਦੀਪਾ ਮਹਿਤਾ ਅਤੇ ਪਾਨ ਨਲਿਨ ਸਣੇ ਪ੍ਰਤਿਭਾਸ਼ਾਲੀ ਵਿਅਕਤੀਆਂ ਦੀ ਮੌਜੂਦਗੀ ਦੇਖਣ ਨੂੰ ਮਿਲੇਗੀ।

ਇਹ ਖ਼ਬਰ ਵੀ ਪੜ੍ਹੋ - ਜਿਨਸ਼ੀ ਸੋਸ਼ਨ ਮਾਮਲੇ 'ਚ ਮਸ਼ਹੂਰ ਕੋਰੀਓਗ੍ਰਾਫਰ ਖ਼ਿਲਾਫ FIR ਦਰਜ

‘ਤਸਵੀਰ ਫਿਲਮ ਫੈਸਟੀਵਲ’ ਦੇ ਸਹਿ-ਸੰਸਥਾਪਕ ਤੇ ਤਸਵੀਰ ਫਿਲਮ ਮਾਰਕੀਟ ਦੀ ਸਹਿ-ਸੰਸਥਾਪਕ ਰੀਟਾ ਮੇਹਰ ਨੇ ਕਿਹਾ, ‘‘ਸਾਡਾ ਮਿਸ਼ਨ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਸਮਰਪਿਤ ਪਹਿਲੀ ਫਿਲਮ ਮਾਰਕੀਟ ਦੇ ਵਜੋਂ ਇਕ ਬੇਮਿਸਾਲ ਮੰਚ ਬਣਾਉਣਾ ਹੈ।’’

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News