ਪਹਿਲੇ ਹਫ਼ਤੇ ਹੀ 2000 ਕਰੋੜ ਦੀ ਕਮਾਈ ! ਕਿੰਗ ਆਫ ਪੋਪ ਦੀ ਫਿਲਮ ਨੇ ਤੋੜ''ਤੇ ਸਾਰੇ ਰਿਕਾਰਡ

Wednesday, Apr 29, 2026 - 12:41 PM (IST)

ਪਹਿਲੇ ਹਫ਼ਤੇ ਹੀ 2000 ਕਰੋੜ ਦੀ ਕਮਾਈ ! ਕਿੰਗ ਆਫ ਪੋਪ ਦੀ ਫਿਲਮ ਨੇ ਤੋੜ''ਤੇ ਸਾਰੇ ਰਿਕਾਰਡ

ਐਂਟਰਟੇਨਮੈਂਟ ਡੈਸਕ- 'ਕਿੰਗ ਆਫ ਪੌਪ' ਵਜੋਂ ਜਾਣੇ ਜਾਂਦੇ ਮਹਾਨ ਗਾਇਕ ਮਾਈਕਲ ਜੈਕਸਨ 'ਤੇ ਬਣੀ ਬਾਇਓਪਿਕ 'ਮਾਈਕਲ' ਨੇ ਬਾਕਸ ਆਫਿਸ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਫਿਲਮ ਨੇ ਦੁਨੀਆ ਭਰ 'ਚ 2000 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਫਿਲਮ 'ਮਾਈਕਲ' ਆਪਣੇ ਪਹਿਲੇ ਵੀਕੈਂਡ ਦੌਰਾਨ ਦੁਨੀਆ ਭਰ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਕੇ ਉੱਭਰੀ ਹੈ।

ਇਹ ਵੀ ਪੜ੍ਹੋ: ਮਿਊਜ਼ਿਕ ਇੰਡਸਟਰੀ 'ਚ ਸੋਗ ਦੀ ਲਹਿਰ; ਗਾਇਕ ਪਾਲੀ ਦੇਤਵਾਲੀਆ ਦੇ ਜਵਾਨ ਪੁੱਤਰ ਦਾ ਹੋਇਆ ਦਿਹਾਂਤ

PunjabKesari

ਰਿਪੋਰਟਾਂ ਅਨੁਸਾਰ, 'ਮਾਈਕਲ' ਨੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਧਮਾਕੇਦਾਰ ਐਂਟਰੀ ਮਾਰੀ ਹੈ। ਫਿਲਮ ਨੇ ਨਾ ਸਿਰਫ਼ ਉੱਤਰੀ ਅਮਰੀਕਾ, ਸਗੋਂ ਯੂਰਪ, ਏਸ਼ੀਆ ਅਤੇ ਅਫ਼ਰੀਕਾ ਵਿੱਚ ਵੀ ਬਾਕਸ ਆਫਿਸ 'ਤੇ ਪਹਿਲਾ ਸਥਾਨ ਹਾਸਲ ਕੀਤਾ ਹੈ। ਪ੍ਰਸ਼ੰਸਕਾਂ ਵੱਲੋਂ ਮਾਈਕਲ ਜੈਕਸਨ ਦੇ ਕਿਰਦਾਰ ਵਿੱਚ ਉਨ੍ਹਾਂ ਦੇ ਭਤੀਜੇ ਜਾਫਰ ਜੈਕਸਨ ਦੀ ਅਦਾਕਾਰੀ ਦੀ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ। ਫਿਲਮ ਵਿੱਚ ਜੈਕਸਨ ਦੇ ਬਚਪਨ ਤੋਂ ਲੈ ਕੇ ਉਸ ਦੀ ਵਿਸ਼ਵ ਪ੍ਰਸਿੱਧੀ ਅਤੇ ਵਿਵਾਦਾਂ ਨੂੰ ਬਾਖ਼ੂਬੀ ਦਿਖਾਇਆ ਗਿਆ ਹੈ।

ਇਹ ਵੀ ਪੜ੍ਹੋ: 'ਹੁਣ ਮਹਿਸੂਸ ਕਰਦਾ ਹਾਂ ਖੁਦ ਨੂੰ ਮੁਕੰਮਲ'; ਆਮਿਰ ਖਾਨ ਨੇ ਗੌਰੀ ਸਪ੍ਰੈਟ ਨਾਲ ਰਿਸ਼ਤੇ 'ਤੇ ਤੋੜੀ ਚੁੱਪ

PunjabKesari

ਇਕ ਪਾਸੇ ਜਿੱਥੇ ਇਸ ਫਿਲਮ ਨੇ ਦੁਨੀਆ ਭਰ 'ਚ 2000 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਉਥੇ ਹੀ 'ਮਾਈਕਲ' ਦਾ ਭਾਰਤੀ ਬਾਕਸ ਆਫਿਸ 'ਤੇ ਵੀ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ ਤੇ ਫਿਲਮ ਨੇ ਇੱਥੇ 25 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਨਾਲ 'ਮਾਈਕਲ' ਨੇ ਹਾਲੀਵੁੱਡ ਫਿਲਮ 'ਦਿ ਮੰਮੀ' ਦੇ ਰਿਕਾਰਡ ਨੂੰ ਵੀ ਮਾਤ ਦੇ ਦਿੱਤੀ ਹੈ, ਜਿਸ ਨੇ ਭਾਰਤ ਵਿੱਚ ਲਗਭਗ 23 ਕਰੋੜ ਦੀ ਕਮਾਈ ਕੀਤੀ ਸੀ। ਹਾਲੀਵੁੱਡ ਰਿਲੀਜ਼ ਹੋਣ ਦੇ ਬਾਵਜੂਦ 'ਮਾਈਕਲ' ਬਾਕਸ ਆਫਿਸ 'ਤੇ ਜੰਮੀ ਹੋਈ ਹੈ। ਇਸ ਦੀ ਟੱਕਰ ਅਕਸ਼ੈ ਕੁਮਾਰ ਦੀ 'ਭੂਤ ਬੰਗਲਾ' ਅਤੇ ਰਣਵੀਰ ਸਿੰਘ ਦੀ 'ਧੁਰੰਧਰ 2' ਵਰਗੀਆਂ ਵੱਡੀਆਂ ਬਾਲੀਵੁੱਡ ਫਿਲਮਾਂ ਨਾਲ ਹੈ। 

ਇਹ ਵੀ ਪੜ੍ਹੋ: 'ਪੰਜਾਬ ਨਹੀਂ ਜਿੱਤੀ ਤਾਂ ਕੀ ਹੋਇਆ, ਪ੍ਰੀਤੀ ਤਾਂ ਖ਼ੁਦ ਹੀ ਟਰਾਫ਼ੀ..!' ਅਦਾਕਾਰਾ ਨੇ ਫੈਨ ਨੂੰ ਖ਼ੁਦ ਦਿੱਤਾ ਜਵਾਬ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News