'ਥੈਂਕ ਗੌਡ' ਦਾ ਟਰੇਲਰ ਰਿਲੀਜ਼, ਚਿਤਰਗੁਪਤ ਬਣ ਅਜੇ ਦੇਵਗਨ ਲੈ ਰਹੇ ਨੇ ਸਿਧਾਰਥ ਦੇ ਕਰਮਾਂ ਦਾ ਹਿਸਾਬ

Saturday, Sep 10, 2022 - 01:26 PM (IST)

'ਥੈਂਕ ਗੌਡ' ਦਾ ਟਰੇਲਰ ਰਿਲੀਜ਼, ਚਿਤਰਗੁਪਤ ਬਣ ਅਜੇ ਦੇਵਗਨ ਲੈ ਰਹੇ ਨੇ ਸਿਧਾਰਥ ਦੇ ਕਰਮਾਂ ਦਾ ਹਿਸਾਬ

ਮੁੰਬਈ (ਬਿਊਰੋ) : ਪ੍ਰਸ਼ੰਸਕ ਲੰਬੇ ਸਮੇਂ ਤੋਂ ਫ਼ਿਲਮ 'ਥੈਂਕ ਗੌਡ' ਦੇ ਟਰੇਲਰ ਦਾ ਇੰਤਜ਼ਾਰ ਕਰ ਰਹੇ ਹਨ। ਹਾਲ ਹੀ 'ਚ ਅਜੇ ਦੇਵਗਨ ਦੀ ਫ਼ਿਲਮ ਦਾ ਪਹਿਲਾ ਲੁੱਕ ਸਾਹਮਣੇ ਆਇਆ ਸੀ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਫ਼ਿਲਮ ਦੇ ਟਰੇਲਰ 'ਚ ਅਜੇ ਦੇਵਗਨ ਦੇ ਅੰਦਾਜ਼ ਦਾ ਹਰ ਕੋਈ ਕਾਇਲ ਹੋ ਗਿਆ। ਫ਼ਿਲਮ ਦੇ ਟਰੇਲਰ ਨੂੰ ਲੈ ਕੇ ਕਾਫ਼ੀ ਚਰਚਾ ਸੀ। 

ਅਜੇ ਦੇਵਗਨ ਅਤੇ ਸਿਧਾਰਥ ਮਲਹੋਤਰਾ ਸਟਾਰਰ ਫ਼ਿਲਮ 'ਥੈਂਕ ਗੌਡ' ਦਾ ਟਰੇਲਰ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਟਰੇਲਰ 'ਚ ਤੁਸੀਂ ਅਜੇ ਦੇਵਗਨ ਨੂੰ ਚਿੱਤਰਗੁਪਤ ਦਾ ਕਿਰਦਾਰ ਨਿਭਾਉਂਦੇ ਵੇਖ ਸਕਦੇ ਹੋ, ਜੋ ਮਿਥਿਹਾਸ ਦੇ ਅਨੁਸਾਰ, ਹਰ ਮਨੁੱਖ ਦੀ ਜ਼ਿੰਦਗੀ ਦਾ ਲੇਖਾ-ਜੋਖਾ ਰੱਖਦਾ ਹੈ। ਇਸ ਫ਼ਿਲਮ 'ਚ ਉਹ ਸਿਧਾਰਥ ਮਲਹੋਤਰਾ ਦੇ ਜੀਵਨ 'ਚ ਕੀਤੇ ਕੰਮਾਂ ਦਾ ਲੇਖਾ-ਜੋਖਾ ਕਰਦੇ ਨਜ਼ਰ ਆਉਣ ਵਾਲੇ ਹਨ। ਟਰੇਲਰ 'ਚ ਰਕੁਲ ਪ੍ਰੀਤ ਸਿੰਘ ਇੱਕ ਪੁਲਸ ਅਫਸਰ ਦੀ ਭੂਮਿਕਾ 'ਚ ਹੈ। 3 ਮਿੰਟ 7 ਸੈਕਿੰਡ ਦੇ ਇਸ ਟਰੇਲਰ 'ਚ ਨੋਰਾ ਫਤੇਹੀ ਦੀ ਜ਼ਬਰਦਸਤ ਝਲਕ ਵੀ ਦੇਖਣ ਨੂੰ ਮਿਲੀ ਹੈ।

ਅਯਾਨ ਦੇ ਕਿਰਦਾਰ 'ਚ ਹੈ ਸਿਧਾਰਥ
ਟਰੇਲਰ ਦੀ ਸ਼ੁਰੂਆਤ ਅਯਾਨ ਯਾਨੀ ਸਿਧਾਰਥ ਦੇ ਕਾਰ ਐਕਸੀਡੈਂਟ ਨਾਲ ਹੁੰਦੀ ਹੈ, ਜਿਸ ਤੋਂ ਬਾਅਦ ਉਹ ਸਿੱਧਾ ਚਿਤਰਗੁਪਤ ਯਾਨੀ ਅਜੇ ਦੇਵਗਨ ਕੋਲ ਜਾਂਦਾ ਹੈ। ਅਯਾਨ ਚਿਤਰਗੁਪਤ ਨੂੰ ਉਸ ਦੀ ਮੌਤ ਬਾਰੇ ਪੁੱਛਦਾ ਹੈ ਤਾਂ ਉਹ ਦੱਸਦਾ ਹੈ.. ਉਹ ਨਾ ਤਾਂ ਜ਼ਿੰਦਾ ਹੈ, ਨਾ ਮਰਿਆ ਹੈ, ਪਰ ਉਹ ਕਿਤੇ ਵਿਚਕਾਰ ਫਸਿਆ ਹੋਇਆ ਹੈ। ਇਸ ਤੋਂ ਬਾਅਦ ਕਹਾਣੀ ਸ਼ੁਰੂ ਹੁੰਦੀ ਹੈ।

ਫ਼ਿਲਮ ਦੀ ਕਹਾਣੀ
ਇੰਦਰ ਕੁਮਾਰ ਦੁਆਰਾ ਨਿਰਦੇਸ਼ਿਤ ਇਹ ਫ਼ਿਲਮ ਯਮਲੋਕ ਦੀ ਕਹਾਣੀ 'ਤੇ ਆਧਾਰਿਤ ਹੋਵੇਗੀ। ਫ਼ਿਲਮ 'ਚ ਅਦਾਕਾਰ ਸਿਧਾਰਥ ਮਲਹੋਤਰਾ ਅਤੇ ਰਕੁਲ ਪ੍ਰੀਤ ਸਿੰਘ ਪਤੀ-ਪਤਨੀ ਦੀ ਭੂਮਿਕਾ 'ਚ ਹਨ। ਇਸ ਫ਼ਿਲਮ 'ਚ ਤੁਹਾਨੂੰ ਨੋਰਾ ਫਤੇਹੀ ਦਾ ਇਕ ਆਈਟਮ ਨੰਬਰ ਵੀ ਦੇਖਣ ਨੂੰ ਮਿਲੇਗਾ। ਇਹ ਫ਼ਿਲਮ 25 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

Simran Bhutto

Content Editor

Related News