ਸਾਲ ਦੀ ਵੱਡੀ ਰੋਮਾਂਟਿਕ ਕਾਮੇਡੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ 9 ਸਤੰਬਰ ਨੂੰ ਹੋਵੇਗੀ ਰਿਲੀਜ਼

Thursday, Sep 01, 2022 - 05:18 PM (IST)

ਚੰਡੀਗੜ੍ਹ (ਬਿਊਰੋ)– ਪੰਜਾਬੀ ਜਗਤ ’ਚ ਇਕ ਨਵੀਂ ਫ਼ਿਲਮ ਪੇਸ਼ ਹੋਣ ਜਾ ਰਹੀ ਹੈ, ਜਿਸ ਦਾ ਨਾਮ ਹੈ ‘ਤੇਰੀ ਮੇਰੀ ਗੱਲ ਬਣ ਗਈ’। ਇਸ ਫ਼ਿਲਮ ਨੂੰ ਪ੍ਰੀਤੀ ਸਪਰੂ ਨੇ ਆਪਣੇ ਪ੍ਰੋਡਕਸ਼ਨ ਸਾਈਂ ਸਪਰੂ ਕ੍ਰਿਏਸ਼ਨਜ਼ ਹੇਠ ਜ਼ੀ ਸਟੂਡੀਓਜ਼ ਦੇ ਸਹਿਯੋਗ ਨਾਲ ਲਿਖਿਆ-ਨਿਰਦੇਸ਼ਿਤ ਤੇ ਨਿਰਮਿਤ ਕੀਤਾ ਹੈਕ, ਜੋ 9 ਸਤੰਬਰ ਨੂੰ ਦੁਨੀਆ ਭਰ ’ਚ ਰਿਲੀਜ਼ ਹੋਵੇਗੀ। ਇਸ ਫ਼ਿਲਮ ’ਚ ਮੁੱਖ ਭੂਮਿਕਾਵਾਂ ’ਚ ਦਰਸ਼ਕਾਂ ਨੂੰ ਰੁਬੀਨਾ ਬਾਜਵਾ, ਅਖਿਲ, ਪ੍ਰੀਤੀ ਸਪਰੂ ਤੇ ਗੁੱਗੂ ਗਿੱਲ ਦੀ ਅਦਾਕਾਰੀ ਦੇਖਣ ਨੂੰ ਮਿਲੇਗੀ।

ਫ਼ਿਲਮ ਦੇ ਬਾਕੀ ਕਿਰਦਾਰਾਂ ਨੂੰ ਨਿਰਮਲ ਰਿਸ਼ੀ, ਹਾਰਬੀ ਸੰਘਾ, ਕਰਮਜੀਤ ਅਨਮੋਲ ਤੇ ਪੁਨੀਤ ਇੱਸਰ ਨਿਭਾਉਂਦੇ ਨਜ਼ਰ ਆਉਣਗੇ, ਜੋ ਇਸ ਕਹਾਣੀ ਨੂੰ ਹੋਰ ਵੀ ਨਵੇਂ ਰੰਗਾਂ ਤੇ ਕਾਮੇਡੀ ਦੇ ਠਾਹਕਿਆਂ ਨਾਲ ਭਰ ਦੇਣਗੇ।

ਇਹ ਖ਼ਬਰ ਵੀ ਪੜ੍ਹੋ : ਆਮਿਰ ਖ਼ਾਨ ਨੇ ਆਪਣੀਆਂ ਗਲਤੀਆਂ ਲਈ ਜਨਤਕ ਤੌਰ ’ਤੇ ਮੰਗੀ ਮੁਆਫ਼ੀ, ਦੇਖੋ ਵੀਡੀਓ

ਫ਼ਿਲਮ ਦੀ ਰਿਲੀਜ਼ ਦੀ ਖ਼ੁਸ਼ੀ ਨੂੰ ਜ਼ਾਹਿਰ ਕਰਦਿਆਂ ਪ੍ਰੀਤੀ ਸਪਰੂ ਬਿਆਨ ਕਰਦੇ ਹਨ, ‘‘ਇਸ ਫ਼ਿਲਮ ਨੇ ਮੈਨੂੰ ਮੁੜ ਤੋਂ ਮੇਰੇ ਪੰਜਾਬੀ ਦਰਸ਼ਕਾਂ ਨਾਲ ਜੋੜ ਦਿੱਤਾ ਹੈ, ਜੋ ਮੇਰੀ ਵਾਪਸੀ ਦਾ ਇਕ ਵੱਡਾ ਕਾਰਨ ਸੀ। ਇਹ ਕਹਾਣੀ ਇਕ ਪਰਿਵਾਰਕ ਡਰਾਮਾ ਤੇ ਖ਼ੁਸ਼ੀਆਂ ਦਾ ਪਿਟਾਰਾ ਹੈ, ਜੋ ਉਮੀਦ ਹੈ ਕੇ ਸਾਰਿਆਂ ਨੂੰ ਜ਼ਰੂਰ ਪਸੰਦ ਆਏਗੀ।’’

ਅਖਿਲ, ਜੋ ਇਸ ਫ਼ਿਲਮ ਨਾਲ ਡੈਬਿਊ ਕਰਨ ਜਾ ਰਹੇ ਹਨ, ਕਹਿੰਦੇ ਹਨ, ‘‘ਇਹ ਫ਼ਿਲਮ ਇਕ ਬਹੁਤ ਹੀ ਖ਼ੂਬਸੂਰਤ ਸਿੱਖਿਆ ਦਾ ਜ਼ਰੀਆ ਸੀ ਮੇਰੇ ਲਈ। ਸਾਰੀ ਸਟਾਰਕਾਸਟ ਤਜਰਬੇਕਾਰ ਸੀ, ਜਿਨ੍ਹਾਂ ਤੋਂ ਮੈਨੂੰ ਬਹੁਤ ਉੱਚ ਸਿੱਖਿਆ ਮਿਲੀ ਤੇ ਆਪਣੇ ਗੀਤਾਂ ਵਾਂਗ ਹੀ ਮੈਂ ਉਮੀਦ ਕਰਦਾ ਹਾਂ ਕਿ ਮੇਰੀ ਅਦਾਕਾਰੀ ਨੂੰ ਵੀ ਉਨਾ ਹੀ ਪਿਆਰ ਤੇ ਸਤਿਕਾਰ ਮਿਲੇਗਾ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News