ਕੋਰੀਓਗ੍ਰਾਫਰ ਟੈਰੇਂਸ ਲੁਈਸ ’ਤੇ ਚੜ੍ਹਿਆ ‘ਪੁਸ਼ਪਾ’ ਦਾ ਬੁਖਾਰ, ਸਾਹਮਣੇ ਆਈ ਇਹ ਵੀਡੀਓ

01/22/2022 1:28:54 PM

ਮੁੰਬਈ (ਬਿਊਰੋ)– ਕੋਰੀਓਗ੍ਰਾਫਰ ਟੈਰੇਂਸ ਲੁਈਸ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦਾ ਹੈ। ਟੈਰੇਂਸ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਇੰਸਟਾਗ੍ਰਾਮ ’ਤੇ ਸਾਂਝੀਆਂ ਕਰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਨੂੰ ਰਾਹਤ, ਸਿੱਖ ਭਾਈਚਾਰੇ ਖ਼ਿਲਾਫ਼ ਪੋਸਟ ਨੂੰ ਲੈ ਕੇ ਦਾਇਰ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਕੀਤਾ ਖਾਰਜ

ਟੈਰੇਂਸ ਦੀਆਂ ਡਾਂਸ ਵੀਡੀਓਜ਼ ਵੀ ਵਾਇਰਲ ਹੁੰਦੀਆਂ ਹਨ। ਇਸ ਦੌਰਾਨ ਟੈਰੇਂਸ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਸਟਾਈਲਿਸ਼ ਸਟਾਰ ਅੱਲੂ ਅਰਜੁਨ ਦੀ ਫ਼ਿਲਮ ‘ਪੁਸ਼ਪਾ : ਦਿ ਰਾਈਜ਼’ ਦੇ ਡਾਇਲਾਗ ਬੋਲਦੇ ਨਜ਼ਰ ਆ ਰਹੇ ਹਨ। ਟੈਰੇਂਸ ਦੀ ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

ਪ੍ਰਸ਼ੰਸਕਾਂ ਦੇ ਨਾਲ-ਨਾਲ ਕਈ ਸਿਤਾਰੇ ਵੀ ‘ਪੁਸ਼ਪਾ’ ਦੇ ਡਾਇਲਾਗ ’ਤੇ ਵੀਡੀਓ ਬਣਾ ਰਹੇ ਹਨ ਤੇ ਸਾਂਝੀਆਂ ਕਰ ਰਹੇ ਹਨ। ਹੁਣ ਤੱਕ ਕਈ ਸਿਤਾਰੇ ਇਸ ’ਤੇ ਵੀਡੀਓਜ਼ ਸਾਂਝੀਆਂ ਕਰ ਚੁੱਕੇ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਹੈ। ਅਜਿਹੇ ’ਚ ਹੁਣ ਟੈਰੇਂਸ ਵੀ ਇਸ ਟਰੈਂਡ ਦਾ ਹਿੱਸਾ ਬਣ ਗਏ ਹਨ।

ਉਨ੍ਹਾ ਨੇ ‘ਪੁਸ਼ਪਾ’ ਦੇ ਡਾਇਲਾਗ ’ਤੇ ਰੀਲ ਬਣਾਈ ਹੈ। ਇਸ ਵੀਡੀਓ ’ਚ ਟੈਰੇਂਸ ਦੀ ਕਮੀਜ਼ ਦੇ ਬਟਨ ਖੁੱਲ੍ਹੇ ਹਨ ਤੇ ਉਹ ਵੱਡੇ ਵਾਲਾਂ ਤੇ ਦਾੜ੍ਹੀ ਨਾਲ ਨਜ਼ਰ ਆ ਰਹੇ ਹਨ। ਵੀਡੀਓ ’ਚ ਟੈਰੇਂਸ ਪੁਸ਼ਪਾ ਦੇ ਡਾਇਲਾਗ ਨੂੰ ਸਿੰਗਲ ਸਵੈਗ ਨਾਲ ਬੋਲ ਰਹੇ ਹਨ। ਇਸ ਵੀਡੀਓ ’ਤੇ ਪ੍ਰਸ਼ੰਸਕਾਂ ਦੇ ਨਾਲ-ਨਾਲ ਕਈ ਮਸ਼ਹੂਰ ਹਸਤੀਆਂ ਨੇ ਵੀ ਕੁਮੈਂਟ ਕੀਤੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News