ਹੁਣ ਪੰਜਾਬੀ ਫ਼ਿਲਮ ਉਦਯੋਗ ਦੇ ਵੀ ਖੁੱਲ੍ਹੇ ਰਾਜ਼, ਸੁਸ਼ਾਂਤ ਵਾਂਗ ਪ੍ਰੇਸ਼ਾਨ ਨੇ ਕਈ ਫ਼ਿਲਮੀ ਕਲਾਕਾਰ

Monday, Jun 29, 2020 - 11:12 AM (IST)

ਹੁਣ ਪੰਜਾਬੀ ਫ਼ਿਲਮ ਉਦਯੋਗ ਦੇ ਵੀ ਖੁੱਲ੍ਹੇ ਰਾਜ਼, ਸੁਸ਼ਾਂਤ ਵਾਂਗ ਪ੍ਰੇਸ਼ਾਨ ਨੇ ਕਈ ਫ਼ਿਲਮੀ ਕਲਾਕਾਰ

ਜਲੰਧਰ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ 'ਨੈਪੋਟਿਜ਼ਮ' ਨੂੰ ਲੈ ਫ਼ਿਲਮੀ ਕਲਾਕਾਰਾਂ 'ਚ ਬਹਿਸ ਛਿੜ ਚੁੱਕੀ ਹੈ। ਦੱਸ ਦਈਏ ਕਿ ਬਾਲੀਵੁੱਡ ਵਾਂਗ ਪੰਜਾਬੀ ਫ਼ਿਲਮ ਉਦਯੋਗ ਦੇ 'ਚ ਵੀ ਧੜੇਬਾਜ਼ੀ ਹੈ ਅਤੇ ਇੱਥੇ ਵੀ ਕੰਮ ਮਿਲਣਾ ਇੰਨਾ ਸੌਖ਼ਾ ਨਹੀਂ ਜਿੰਨ੍ਹਾਂ ਕਿ ਸਾਨੂੰ ਲੱਗਦਾ ਹੈ। ਦਰਅਸਲ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਗਰੋਂ ਨੈਪੋਟਿਜ਼ਮ 'ਤੇ ਸ਼ੁਰੂ ਹੋਈ ਚਰਚਾ ਤੋਂ ਬਾਅਦ ਕਈ ਬਾਲੀਵੁੱਡ ਅਤੇ ਟੀ. ਵੀ. ਅਦਾਕਾਰਾਂ ਨੇ ਆਪਣੀ ਆਪਣੀ ਹੱਡ ਬੀਤੀ ਦੱਸੀ ਹੈ।

ਕਈ ਛੋਟੇ ਵੱਡੇ ਟੀ. ਵੀ. ਕਲਾਕਾਰਾਂ ਨੇ ਕਈ ਮਹੀਨਿਆਂ ਤੋਂ ਪੈਸੇ ਨਾ ਮਿਲਣ ਅਤੇ ਸੋਸ਼ਲ ਮੀਡੀਆ 'ਤੇ ਮਦਦ ਮੰਗੀ। ਕਈ ਕਲਾਕਾਰਾਂ ਨੇ ਆਰਥਿਕ ਤੰਗੀ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਹੀ ਕਰ ਲਈ। ਇਸ ਸਭ ਨੂੰ ਵੇਖਦੇ ਹੋਏ ਪੰਜਾਬੀ ਫ਼ਿਲਮ ਉਦਯੋਗ 'ਚ ਵੀ ਪ੍ਰੋਡਿਊਸਰਜ਼ ਵਲੋਂ ਪੇਮੈਂਟ ਰੋਕਣ 'ਤੇ ਇੱਕ ਪੀਆਰ ਏਜੰਸੀ ਚਲਾਉਣ ਵਾਲੇ ਲਾਡੀ ਚੀਮਾ ਨੇ ਇੱਕ ਵੱਡੀ ਗੱਲ ਆਖੀ ਹੈ। ਲਾਡੀ ਨੇ ਪੰਜਾਬੀ ਫ਼ਿਲਮ ਉਦਯੋਗ ਦੇ ਕੁੱਝ ਲੋਕਾਂ ਨੂੰ ਕਿਹਾ, ''ਅਖੇ ਜੀ, ਸੁਸ਼ਾਂਤ ਸਿੰਘ ਰਾਜਪੂਤ ਨਾਲ ਕਰਨ ਜੌਹਰ ਨੇ ਜੋ ਕੀਤਾ ਉਹ ਠੀਕ ਨਹੀਂ ਅਤੇ ਜੋ ਤੁਸੀਂ ਪੰਜਾਬੀ ਫ਼ਿਲਮ ਉਦਯੋਗ 'ਚ ਰਹਿ ਕੇ ਸਾਡੇ ਨਾਲ ਕਰ ਰਹੇ ਹੋ, ਕੀ ਉਹ ਠੀਕ ਹੈ? ਹਲਾਤਾਂ ਨੂੰ ਸਮਝੋ ਅਸੀਂ ਆਪਣੀ ਮਿਹਨਤ ਦਾ ਪੈਸਾ ਇੱਕ ਸਾਲ ਤੋਂ ਮੰਗ ਰਹੇ ਹਾਂ। ਤੁਹਾਡੇ ਅੱਗੇ ਬੇਨਤੀ ਹੈ ਅਸੀਂ ਹੋਰ ਸੁਸ਼ਾਂਤ ਸਿੰਘ ਰਾਜਪੂਤ ਨਹੀਂ ਵੇਖ ਸਕਾਂਗੇ।''

ਦੱਸ ਦਈਏ ਕਿ ਲਾਡੀ ਚੀਮਾ ਦੇ ਇਸ ਬਿਆਨ ਤੋਂ ਇਹ ਸਾਫ਼ ਪਤਾ ਲੱਗਦਾ ਹੈ ਕਿ ਪੰਜਾਬੀ ਫ਼ਿਲਮ ਉਦਯੋਗ 'ਚ ਵੀ ਸਭ ਕੁਝ ਠੀਕ ਨਹੀਂ ਹੈ। ਪੰਜਾਬੀ ਫ਼ਿਲਮ ਉਦਯੋਗ 'ਚ ਵੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਚੱਲ ਰਹੀਆਂ ਹਨ। ਜਿਥੇ ਫ਼ਿਲਮਾਂ ਰਿਲੀਜ਼ ਨਾ ਹੋਣ ਕਰਕੇ ਕੰਮ ਅੱਗੇ ਨਹੀਂ ਵਧ ਰਿਹਾ, ਉਥੇ ਹੀ ਪਿਛਲੇ ਕੀਤੇ ਕੰਮ ਦੇ ਰੁਕੇ ਪੈਸੇ ਫ਼ਿਲਮ ਉਦਯੋਗ ਦੇ ਲੋਕਾਂ ਲਈ ਕਾਫ਼ੀ ਪਰੇਸ਼ਾਨੀ ਬਣਿਆ ਹੋਇਆ ਹੈ।


author

sunita

Content Editor

Related News