ਗੁੰਮ ਹੈ ਕਿਸੀ ਕੇ ਪਿਆਰ ਮੇਂ: ਸਿੰਗਿੰਗ ਤੋਂ ਪੈਸੇ ਕਮਾ ਕੇ ਆਪਣੇ ਪਰਿਵਾਰ ਦੀ ਮਦਦ ਕਰੇਗੀ ਤੇਜਸਵਿਨੀ
Friday, Mar 21, 2025 - 10:58 AM (IST)

ਮੁੰਬਈ- ਸਟਾਰ ਪਲਸ ਨੇ ਸਟਾਰ ਪਰਿਵਾਰ ਮਹਾਮਿਲਨ ਈਵੈਂਟ ਦਾ ਆਯੋਜਨ ਕੀਤਾ। ਇਸ ਗਰੈਂਡ ਸੈਲੀਬ੍ਰੇਸ਼ਨ ਵਿਚ ‘ਅਨੁਪਮਾ’, ‘ਯੇਹ ਰਿਸ਼ਤਾ ਕਿਆ ਕਹਿਲਾਤਾ ਹੈ’, ‘ਉੜਨੇ ਕੀ ਆਸ’, ‘ਗੁੰਮ ਹੈ ਕਿਸੀ ਕੇ ਪਿਆਰ ਮੇਂ’, ‘ਐਡਵੋਕੇਟ ਅੰਜਲੀ ਅਵਸਥੀ ’, ‘ਪਾਕੇਟ ਮੇਂ ਆਸਮਾਨ’, ‘ਜਾਦੂ ਤੇਰੀ ਨਜ਼ਰ’, ‘ਝਣਕ’ ਅਤੇ ‘ਇਸ ਇਸ਼ਕ ਕਾ ਰੱਬ ਰਾਖਾ’ ਜਿਹੇ ਲੋਕਾਂ ਦੇ ਪਸੰਦੀਦਾ ਸ਼ੋਅਜ਼ ਦੇ ਚਹੇਤੇ ਕਿਰਦਾਰ ਇਕੱਠੇ ਨਜ਼ਰ ਆਉਣਗੇ। ਇਹ ਮਹਾਮਿਲਨ ਈਵੈਂਟ ਧਮਾਕੇਦਾਰ ਡਰਾਮੇ ਅਤੇ ਯਾਦਗਾਰ ਪਲਾਂ ਨਾਲ ਭਰਪੂਰ ਹੋਣ ਵਾਲਾ ਹੈ, ਜਿਸ ਨੂੰ ਮਿਸ ਕਰਨਾ ਮੁਸ਼ਕਿਲ ਹੋਵੇਗਾ। ਹੁਣੇ ਜਿਹੇ ਵੈਭਵੀ ਹੰਕਾਰੇ, ਜੋ ‘ਗੁੰਮ ਹੈ ਕਿਸੀ ਕੇ ਪਿਆਰ ਮੇਂ’ ਵਿਚ ਤੇਜਸਵਿਨੀ ਦਾ ਕਿਰਦਾਰ ਨਿਭਾ ਰਹੀ ਹੈ, ਨੇ ਆਪਣੇ ਕਿਰਦਾਰ ਦੀ ਜਰਨੀ ’ਤੇ ਕਿਹਾ, ਤੇਜਸਵਿਨੀ ਨੇ ਸੋਚ ਲਿਆ ਹੈ ਕਿ ਉਹ ਸਿੰਗਿੰਗ ਨਾਲ ਪੈਸੇ ਕਮਾ ਕੇ ਆਪਣੇ ਪਰਿਵਾਰ ਦੀ ਮਦਦ ਕਰੇਗੀ, ਭਾਵੇਂ ਕੁਝ ਵੀ ਹੋ ਜਾਵੇ। ਉਸ ਦੀ ਜ਼ਿੰਦਗੀ ਵਿਚ ਇਕ ਵੱਡਾ ਮੋੜ ਆਉਣ ਵਾਲਾ ਹੈ, ਜਿਸ ਦੇ ਲਈ ਉਹ ਪੂਰੀ ਤਰ੍ਹਾਂ ਤਿਆਰ ਹੈ!
ਸ਼ੋਅ ਦੇ ਪ੍ਰੋਮੋ ਨੇ ਦਰਸ਼ਕਾਂ ਦੀ ਬੇਸਬਰੀ ਵਧਾ ਦਿੱਤੀ ਹੈ, ਜਿਸ ਵਿੱਚ ਤੇਜਸਵਿਨੀ ਦੀ ਜੱਦੋ-ਜਹਿਦ ਦੀ ਝਲਕ ਦਿਖਾਈ ਗਈ ਹੈ। ਜਿੱਥੇ ਆਮਤੌਰ ’ਤੇ ਬੱਚਿਆਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਗਾਣਾ-ਵਜਾਉਣਾ ਸਿਰਫ ਐਕਸਟਰਾ ਐਕਟਿਵਿਟੀ ਹੈ, ਨਾ ਕਿ ਅਸਲੀ ਕਰੀਅਰ ਦੀ ਆਪਸ਼ਨ। ਉੱਥੇ ਹੀ, ਤੇਜਸਵਿਨੀ ਇਸ ਸੋਚ ਨੂੰ ਚੁਣੌਤੀ ਦੇ ਰਹੀ ਹੈ। ਉਸਦੀ ਕਹਾਣੀ ਇਕ ਵੱਡਾ ਸਵਾਲ ਖੜ੍ਹਾ ਕਰਦੀ ਹੈ ਕਿ ਕੀ ਪੈਸ਼ਨ ਨੂੰ ਪੇਸ਼ਾ ਬਣਾਇਆ ਜਾ ਸਕਦਾ ਹੈ? ਕੀ ਤੇਜਸਵਿਨੀ ਕਾਬਲੀਅਤ ਅਤੇ ਮਿਹਨਤ ਨਾਲ ਸਮਾਜ ਦੇ ਬਣਾਏ ਹੋਏ ਨਿਯਮ ਤੋੜ ਸਕੇਗੀ? ਜਦੋਂ ਤੇਜਸਵਿਨੀ ਆਪਣੀ ਜ਼ਿਮੇਵਾਰੀਆਂ ’ਚ ਰਸਤਾ ਤਲਾਸ਼ ਕਰ ਰਹੀ ਹੈ ਤਾਂ ਸਵਾਲ ਇਹ ਹੈ ਕੀ ਨੀਲ ਉਸ ਦਾ ਸਾਥ ਦੇਵੇਗਾ? ਕੀ ਉਹ ਸਹੀ ’ਚ ਪੈਸ਼ਨ ਨੂੰ ਕਰੀਅਰ ਵਿਚ ਬਦਲ ਸਕੇਗੀ? ਇਸ ਸ਼ੁੱਕਰਵਾਰ ਰਾਤ 7:30 ਵਜੇ ਦੇਖਣਾ ਨਾ ਭੁੱਲੋ ‘ਗੁੰਮ ਹੈ ਕਿਸੀ ਕੇ ਪਿਆਰ ਮੇਂ’ ਸਿਰਫ ਸਟਾਰ ਪਲਸ ’ਤੇ।