ਸਾੜ੍ਹੀ ’ਚ ਖੂਬਸੂਰਤ ਲੱਗ ਰਹੀ ਤੇਜਸਵੀ ਪ੍ਰਕਾਸ਼, ਮੱਥੇ ਦੀ ਬਿੰਦੀ ਨੇ ਲਗਾਏ ਚਾਰ-ਚਾਰ

Monday, Oct 31, 2022 - 04:27 PM (IST)

ਸਾੜ੍ਹੀ ’ਚ ਖੂਬਸੂਰਤ ਲੱਗ ਰਹੀ ਤੇਜਸਵੀ ਪ੍ਰਕਾਸ਼, ਮੱਥੇ ਦੀ ਬਿੰਦੀ ਨੇ ਲਗਾਏ ਚਾਰ-ਚਾਰ

ਬਾਲੀਵੁੱਡ ਡੈਸਕ: ਟੀ.ਵੀ ਅਦਾਕਾਰਾ ਅਤੇ ‘ਬਿੱਗ ਬੌਸ15’ ਫੇਮ ਤੇਜਸਵੀ ਪ੍ਰਕਾਸ਼ ਹਮੇਸ਼ਾ ਸੁਰਖੀਆਂ ’ਚ ਰਹਿੰਦੀ ਹੈ। ਅਦਾਕਾਰਾ ਦੀ ਹਰ ਦਿਨ ਨਵੀਂ ਲੁੱਕ ਦੇਖਣ ਨੂੰ ਮਿਲਦੀ ਹੈ। ਤੇਜਸਵੀ ਜੋ ਵੀ ਲੁੱਕ ਕੈਰੀ ਕਰਦੀ ਹੈ ਹਮੇਸ਼ਾ ਪਰਫ਼ੈਕਟ ਨਜ਼ਰ ਆਉਂਦੀ ਹੈ। 

PunjabKesari

ਹਾਲ ਹੀ ’ਚ ਅਦਾਕਾਰਾ ਦੀਆਂ ਸੋਸ਼ਲ ਮੀਡੀਆ ’ਤੇ ਤਸਵੀਰਾਂ ਧਮਾਲ ਮਚਾ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਵੀ ਸਾਂਝੀਆਂ ਕੀਤੀਆਂ ਹਨ।

PunjabKesari
 

ਇਹ ਵੀ ਪੜ੍ਹੋ : ਲਗਭਗ 3 ਸਾਲ ਬਾਅਦ ਭਾਰਤ ਪਰਤ ਰਹੀ ਹੈ ਪ੍ਰਿਅੰਕਾ ਚੋਪੜਾ, ਪਹਿਲੀ ਵਾਰ ਧੀ ਮਾਲਤੀ ਮੈਰੀ ਨੂੰ ਕਰਵਾਏਗੀ ਦੇਸ਼ ਦਾ ਦੌਰਾ

ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਸਾੜ੍ਹੀ ਕੈਰੀ ਕੀਤੀ ਹੋਈ ਹੈ। ਜਾਮਣੀ ਰੰਗ ਦੀ ਸਾੜ੍ਹੀ ’ਚ ਤੇਜਸਵੀ ਨੇ ਆਪਣੀ ਲੁੱਕ ਨੂੰ ਹੋਰ ਨਿਖ਼ਾਰ ਦਿੱਤਾ ਹੈ।

PunjabKesari
ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ ਅਤੇ ਵਾਲਾਂ ਦੇ ਖੂਬਸੂਰਤ ਹੇਅਰਸਟਾਈਲ ਨਾਲ ਬਨ ਬਣਾਇਆ ਹੋਇਆ ਹੈ। ਅਦਾਕਾਰਾ ਦੀਆਂ ਕੁਝ ਤਸਵੀਰਾਂ ਬਲੈਕ ਐਂਡ ਵਾਈਟ ਹਨ। ਪ੍ਰਸ਼ੰਸਕਾਂ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ : ਸ਼ਾਹਰੁਖ ਅਤੇ ਮਾਧੁਰੀ ਦੀ ਫ਼ਿਲਮ ‘ਦਿਲ ਤੋ ਪਾਗਲ ਹੈ’ ਦੇ 25ਸਾਲ ਮੁਕੰਮਲ, ਵੀਡੀਓ ਸਾਂਝੀ ਕਰਕੇ ਯਾਦਾਂ ਨੂੰ ਕੀਤੀ ਤਾਜ਼ਾ

ਤੇਜਸਵੀ ਦਾ ਨੈੱਕਲੇਸ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਿਹਾ ਹੈ। ਮੱਥੇ ਦੀ ਬਿੰਦੀ ਓਵਰਆਲ ਲੁੱਕ ਨੂੰ ਚਾਰ-ਚੰਨ ਲਗਾ ਰਹੀ ਹੈ।  ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਵੱਖ-ਵੱਖ ਅੰਦਾਜ਼ ’ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। 

PunjabKesari

ਦੱਸ ਦੇਈਏ ਅਦਾਕਾਰਾ ਇਨੀਂ ਦਿਨੀਂ ਟੀ.ਵੀ ਅਦਾਕਾਰ ਕਰਨ ਕੁੰਦਰਾ ਨੂੰ ਡੇਟ ਕਰ ਰਹੀ ਹੈ। ਦੋਵਾਂ ਦੇ ਰਿਲੇਸ਼ਨਸ਼ਿਪ ਦੀਆਂ ਚਰਚਾਵਾਂ ਸੋਸ਼ਲ ਮੀਡੀਆ ’ਤੇ ਅਕਸਰ ਰਹਿੰਦੀਆਂ ਹਨ। ਬਿੱਗ ਬੌਸ ਤੋਂ ਬਾਅਦ ਵੀ ਦੋਵਾਂ ਦਾ ਪਿਆਰ ਬਰਕਰਾਰ ਹੈ ਹਾਲਾਂਕਿ ਇਸ ਜੋੜੇ ਨੂੰ ਕਈ ਵਾਰ ਆਊਟਿੰਗ 'ਤੇ ਇਕੱਠੇ ਦੇਖਿਆ ਗਿਆ ਹੈ।

PunjabKesari


author

Shivani Bassan

Content Editor

Related News