‘ਤੇਜਸ’ ਦੇ ਗੀਤ ‘ਜਾਨ ਦਾ’ ਨਾਲ ਦੇਖੋ ਪ੍ਰੇਮ ਤੇ ਦੇਸ਼ਭਗਤੀ ਦਾ ਮੇਲ!

10/16/2023 11:13:30 AM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸਟਾਰਰ ਫ਼ਿਲਮ ‘ਤੇਜਸ’ ਦਾ ਐਕਸ਼ਨ ਭਰਪੂਰ ਟਰੇਲਰ ਦੇਖਣ ਤੋਂ ਬਾਅਦ ਨਿਰਮਾਤਾਵਾਂ ਨੇ ਫ਼ਿਲਮ ਦੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਪਹਿਲੇ ਗੀਤ ‘ਜਾਨ ਦਾ’ ਨਾਲ ਕੀਤੀ ਹੈ। ਇਹ ਗੀਤ ਦੇਸ਼ ਭਗਤੀ ਦੀ ਭਾਵਨਾ ਦੇ ਜਸ਼ਨ ਨੂੰ ਮਨਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ।

‘ਤੇਜਸ’ ਦੀ ਐਲਬਮ ਦਾ ਇਹ ਪਹਿਲਾ ਗਾਣਾ ਹੈ। ਇਹ ਗੀਤ ਅਸਲ ’ਚ ਦੇਸ਼ ਤੇ ਆਪਣਿਆਂ ਲਈ ਪਿਆਰ ਦਾ ਇਕ ਵਿਲੱਖਣ ਅਨੁਭਵ ਪੇਸ਼ ਕਰਦਾ ਹੈ। ਗਾਣੇ ’ਚ ਕੰਗਨਾ , ਤੇਜਸ ਗਿੱਲ ਦੇ ਕਿਰਦਾਰ ’ਚ ਚਮਕਦੀ ਨਜ਼ਰ ਆ ਰਹੀ ਹੈ, ਦੇਸ਼ ਪ੍ਰਤੀ ਸਮਰਪਣ ਦੀ ਭਾਵਨਾ ਇਸ ’ਚ ਸਾਫ ਦਿਖਾਈ ਦੇ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ : ਭਾਰਤ-ਪਾਕਿ ਮੈਚ ਦੌਰਾਨ ਅਦਾਕਾਰਾ ਉਰਵਸ਼ੀ ਰੌਤੇਲਾ ਦਾ ਗੁਆਚਿਆ ਸੋਨੇ ਦਾ ਆਈਫੋਨ, ਲੋਕਾਂ ਨੂੰ ਕੀਤੀ ਅਪੀਲ

ਦਿਲ ਨੂੰ ਛੂਹ ਲੈਣ ਵਾਲਾ ਇਹ ਗਾਣਾ ਦੇਸ਼ ਭਗਤੀ ਦੇ ਜਜ਼ਬੇ ਨੂੰ ਮਜਬੂਤ ਕਰਦਾ ਹੈ। ਅਰਿਜੀਤ ਸਿੰਘ ਤੇ ਸ਼ਾਸ਼ਵਤ ਸਚਦੇਵ ਦੀ ਦਿਲ ਨੂੰ ਛੂਹ ਲੈਣ ਵਾਲੀ ਆਵਾਜ਼ ’ਚ ਖੂਬਸੂਰਤ ਢੰਗ ਨਾਲ ਗਾਇਆ ਗਿਆ ਗਾਣਾ ‘ਜਾਨ ਦਾ’ ਦੇਸ਼ ਭਗਤੀ ਦੀ ਭਾਵਨਾ ਤੇ ਪ੍ਰੇਰਨਾਦਾਇਕ ਢੰਗ ਨਾਲ ਕੁਮਾਰ ਵੱਲੋਂ ਲਿਖਿਆ ਗਿਆ ਹੈ। ਇਹ ਫਿਲਮ 27 ਅਕਤੂਬਰ, 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News