ਅਦਾਕਾਰ ਜਗਜੀਤ ਸੰਧੂ ਦੀ ਫ਼ਿਲਮ ''ਇੱਲਤੀ'' ਦਾ ਟੀਜ਼ਰ

Friday, Dec 06, 2024 - 02:17 PM (IST)

ਐਂਟਰਟੇਨਮੈਂਟ ਡੈਸਕ : ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਓਏ ਭੋਲੇ ਓਏ' ਨਾਲ ਸਭ ਦੇ ਦਿਲਾਂ 'ਤੇ ਰਾਜ਼ ਕਰਨ ਵਾਲੇ ਅਦਾਕਾਰ ਜਗਜੀਤ ਸੰਧੂ ਇਸ ਸਮੇਂ ਆਪਣੀ ਨਵੀਂ ਫ਼ਿਲਮ 'ਇੱਲਤੀ' ਕਾਰਨ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ 'ਚ ਫ਼ਿਲਮ ਦਾ ਸ਼ਾਨਦਾਰ ਟੀਜ਼ਰ ਰਿਲੀਜ਼ ਹੋਇਆ ਹੈ, ਜੋ ਕਿ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

ਕਿਸ ਵਿਸ਼ੇ 'ਤੇ ਆਧਾਰਿਤ ਹੈ ਫ਼ਿਲਮ
ਜਗਜੀਤ ਸੰਧੂ ਦੁਆਰਾ ਸਾਂਝਾ ਕੀਤਾ ਫ਼ਿਲਮ 'ਇੱਲਤੀ' ਦਾ ਟੀਜ਼ਰ ਕਾਫੀ ਵੱਖਰੇ ਵਿਸ਼ੇ 'ਤੇ ਆਧਾਰਿਤ ਹੈ। ਫ਼ਿਲਮ ਦਾ ਟੀਜ਼ਰ ਇੱਕ ਸੁੰਨਸਾਨ ਜਗ੍ਹਾ ਤੋਂ ਸ਼ੁਰੂ ਹੁੰਦਾ ਹੈ, ਜਿੱਥੇ ਇੱਕ ਬਿਨ੍ਹਾਂ ਕੱਪੜਿਆਂ ਵਾਲਾ ਵਿਅਕਤੀ ਸੰਖ ਵਜਾਉਂਦਾ ਨਜ਼ਰੀ ਪੈਂਦਾ ਹੈ। ਫਿਰ ਟੀਜ਼ਰ 'ਚ ਦੇਖਿਆ ਜਾ ਸਕਦਾ ਹੈ ਕਿ ਤਿੰਨ-ਚਾਰ ਵਿਅਕਤੀ ਮਿਲ ਕੇ ਪਹੀਏ ਬਣਾ ਰਹੇ ਹਨ। ਇਸ ਤੋਂ ਬਾਅਦ ਅਦਾਕਾਰਾ ਤਾਨੀਆ ਦੀ ਐਂਟਰੀ ਹੁੰਦੀ ਹੈ। ਟੀਜ਼ਰ ਦੀ ਖਾਸੀਅਤ ਇਹ ਵੀ ਹੈ ਕਿ ਇਸ 'ਚ ਹਰ ਕਿਰਦਾਰ ਨੇ ਪੱਤਿਆਂ ਨਾਲ ਆਪਣੇ ਸਰੀਰ ਨੂੰ ਢੱਕਿਆਂ ਹੋਇਆ ਹੈ।
ਹੁਣ ਜੇਕਰ ਦੂਜੇ ਸ਼ਬਦਾਂ 'ਚ ਟੀਜ਼ਰ ਬਾਰੇ ਗੱਲ ਕਰੀਏ ਤਾਂ ਇਹ ਫਿਲਮ ਉਸ ਸਮੇਂ ਦੇ ਇਨਸਾਨ ਬਾਰੇ ਗੱਲ ਕਰਦੀ ਹੈ, ਜਿਸ ਸਮੇਂ ਇਨਸਾਨ ਕੋਲ ਹੁਣ ਜਿੰਨੀਆਂ ਸੁਖ ਸਹੂਲਤਾਂ ਨਹੀਂ ਸਨ, ਅੱਗ ਦੀ ਕਾਢ, ਕੱਪੜਿਆਂ ਦੀ ਕਾਢ, ਪਹੀਏ ਦੀ ਕਾਢ ਵਰਗੇ ਮੁੱਦਿਆਂ ਉਤੇ ਆਧਾਰਿਤ ਇਸ ਫਿਲਮ ਦੇ ਟੀਜ਼ਰ ਵਿੱਚ ਇੱਕ ਵੀ ਡਾਇਲਾਗ ਨਹੀਂ ਹੈ, ਜੋ ਦਰਸ਼ਕਾਂ ਦਾ ਸਭ ਤੋਂ ਜਿਆਦਾ ਧਿਆਨ ਖਿੱਚ ਰਿਹਾ ਹੈ, ਇਸ ਤੋਂ ਇਲਾਵਾ ਅਦਾਕਾਰ ਜਗਜੀਤ ਸੰਧੂ ਦੇ ਹਾਵ-ਭਾਵ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੇ ਹਨ।

ਟੀਜ਼ਰ ਦੇਖ ਕੇ ਕੀ ਬੋਲੇ ਦਰਸ਼ਕ
ਫ਼ਿਲਮ ਦੇ ਟੀਜ਼ਰ ਨੂੰ ਦਰਸ਼ਕ ਕਾਫ਼ਿ ਪਿਆਰ ਦੇ ਰਹੇ ਹਨ। ਇੱਕ ਨੇ ਲਿਖਿਆ, ''ਮੈਨੂੰ ਤਾਂ ਇਹ ਸੋਚ ਕੇ ਹੈਰਾਨੀ ਆ ਕਿ ਫ਼ਿਲਮ ਦੇ ਗਾਣੇ ਕਿਹੋ ਜਿਹੇ ਹੋਣਗੇ।'' ਇੱਕ ਹੋਰ ਨੇ ਲਿਖਿਆ, ''ਬਹੁਤ ਅਲੱਗ ਚੀਜ਼ ਲੈ ਕੇ ਆਏ।.ਜੰਗਲੀ ਮਾਹੌਲ ਬਣਨਾ।'' ਇੱਕ ਹੋਰ ਨੇ ਲਿਖਿਆ, ''ਟੀਜ਼ਰ ਸ਼ਾਨਦਾਰ ਲੱਗ ਰਿਹਾ ਹੈ, ਇਸ ਫ਼ਿਲਮ ਨੂੰ ਵੱਡੇ ਪਰਦੇ 'ਤੇ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੇ।''

ਇਸ ਦੌਰਾਨ ਜੇਕਰ ਫ਼ਿਲਮ ਬਾਰੇ ਹੋਰ ਗੱਲ ਕਰੀਏ ਤਾਂ ਇਹ ਫ਼ਿਲਮ 14 ਫਰਵਰੀ 2025 ਨੂੰ ਦੁਨੀਆਂ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫ਼ਿਲਮ ਦੀ ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਇਸ ਫ਼ਿਲਮ 'ਚ ਜਗਜੀਤ ਸੰਧੂ ਅਤੇ ਤਾਨੀਆ ਤੋਂ ਇਲਾਵਾ ਰਘਵੀਰ ਬੋਲੀ, ਅਨੀਤਾ ਦੇਵਗਨ, ਸੁਰਿੰਦਰ ਸ਼ਰਮਾ, ਸੰਜੂ ਸੋਲੰਕੀ, ਸਤਵੰਤ ਕੌਰ, ਦਿਲਾਵਰ ਸਿੱਧੂ, ਦਲਜਿੰਦਰ ਬਸਰਾਣ, ਇਕਤਰ ਸਿੰਘ, ਬਸ਼ੀਰ ਖਾਨ, ਹਰਜੀਤ ਕੈਂਥ, ਜਤਿੰਦਰ ਰਾਮਗੜ੍ਹੀਆ, ਇੰਦਰਜੀਤ ਡੱਲੀ, ਵਿਕਰਮ ਖਹਿਰਾ,ਗੁਰਨਵ ਵਰਗੇ ਮੰਝੇ ਹੋਏ ਕਲਾਕਾਰ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News