ਟੀਮ ‘ਏਕ ਵਿਲੇਨ ਰਿਟਰਨਜ਼’ ਨੇ ਮੁੰਬਈ ’ਚ ਮਿਊਜ਼ੀਕਲ ਇਵਨਿੰਗ ’ਚ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

Monday, Jul 25, 2022 - 04:04 PM (IST)

ਟੀਮ ‘ਏਕ ਵਿਲੇਨ ਰਿਟਰਨਜ਼’ ਨੇ ਮੁੰਬਈ ’ਚ ਮਿਊਜ਼ੀਕਲ ਇਵਨਿੰਗ ’ਚ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

ਨਵੀਂ ਦਿੱਲੀ:  ‘ਏਕ ਵਿਲੇਨ ਰਿਟਰਨਜ਼’ ਦੀ ਰਿਲੀਜ਼ ਤੋਂ ਸਿਰਫ਼ ਪੰਜ ਦਿਨ ਪਹਿਲਾਂ ਜੌਨ ਅਬ੍ਰਾਹਮ, ਦਿਸ਼ਾ ਪਟਾਨੀ ਅਤੇ ਅਰਜੁਨ ਕਪੂਰ ਅਤੇ ਫ਼ਿਲਮ ਦੇ ਲੀਡ ਪਲੇਬੈਕ ਗਾਇਕ ਅੰਕਿਤ ਤਿਵਾੜੀ, ਕੌਸ਼ਿਕ-ਗੱਡੂ, ਅਲਤਮਸ਼ ਫ਼ਰੀਦੀ ਅਤੇ ਰਾਘਵ ਚੈਤਨਿਆ ਇਕੱਠੇ ਆਏ ਸਨ। ਮੁੰਬਈ ਦੇ ਫ਼ੀਨਿਕਸ ਮਾਰਕੀਟ ਸਿਟੀ ਇਕ ਸ਼ਾਨਦਾਰ ਮਿਊਜ਼ੀਕਲ ਇਵਨਿੰਗ ਲਈ ਸ਼ਾਮਲ ਹੋਏ। ਅੰਕਿਤ ਤਿਵਾੜੀ, ਕੌਸ਼ਿਕ-ਗੱਡੂ, ਅਲਤਮਸ਼ ਫ਼ਰੀਦੀ ਅਤੇ ਰਾਘਵ ਚੈਤਨਿਆ ਨੇ ‘ਗਲੀਆਂ ਰਿਟਰਨਜ਼’, ‘ਦਿਲ’, ‘ਸ਼ਮਾਤ’ ਅਤੇ ‘ਨਾ ਤੇਰੇ ਬਿਨ’ ਦੀਆਂ ਸੁਪਰਸਾਈਜ਼ ਪੇਸ਼ਕਾਰੀ ਦੁਆਰਾ ਹੈਰਾਨ ਕਰ ਦਿੱਤਾ। ਇੰਨਾ ਹੀ ਨਹੀਂ ਜੌਨ ਅਬ੍ਰਾਹਮ ਅਤੇ ਅਰਜੁਨ ਕਪੂਰ ਅੰਕਿਤ ਤਿਵਾੜੀ ਨਾਲ ਦੂਜੀ ਵਾਰ ਦਰਸ਼ਕਾਂ ਦੇ ਸਾਹਮਣੇ ‘ਗਲੀਆਂ ਰਿਟਰਨਸ’ ਵੀ ਗਾ ਰਹੇ ਸੀ।

PunjabKesari

ਇਹ ਵੀ ਪੜ੍ਹੋ : ਮੀਕਾ ਸਿੰਘ ਦੀ ਵੋਹਟੀ ਬਣ ਗਈ ਅਕਾਂਕਸ਼ਾ ਪੁਰੀ, ਦੁਲਹਨ ਬਣੀ ਅਦਾਕਾਰਾ ਪਿੰਕ ਜੋੜੇ ’ਚ ਲੱਗ ਰਹੀ ਖ਼ੂਬਸੂਰਤ

ਪ੍ਰਦਰਸ਼ਨ ਨੂੰ ਜੌਨ ਅਬ੍ਰਾਹਮ, ਦਿਸ਼ਾ ਪਟਾਨੀ ਅਤੇ ਅਰਜੁਨ ਕਪੂਰ ਦੇ ਨਾਲ ਡਾਇਲਾਗ ਅਤੇ ਆਰਕੈਸਟਰਾ ਇੰਟਰਲਿਊਡਸ ਦੇ ਨਾਲ ਜੋੜਿਆ ਗਿਆ ਸੀ। 

PunjabKesari

ਜੌਨ ਅਬ੍ਰਾਹਮ ਨੇ ‘ਨਾ ਤੇਰੇ ਬਿਨ’ ’ਚ ਆਪਣੀ ਕੇਮਿਸਟਰੀ ਦੇ ਲਈ ਸਹਿ-ਕਲਾਕਾਰ ਪਾਟਨੀ ਨੂੰ ਸਿਹਰਾ ਦਿੱਤਾ।  ਇਸ ਦੌਰਾਨ ਅਰਜੁਨ ਕਪੂਰ ਨੇ ਆਪਣੇ ਪ੍ਰਸ਼ੰਸਕਾਂ ਨਾਲ ਸੈਲਫ਼ੀ ਵੀ ਲਈ ।

PunjabKesari

ਇਹ ਵੀ ਪੜ੍ਹੋ : ਬਿਨਾਂ ਨੌਕਰੀ ਤੋਂ ਕਿਵੇਂ ਚਲਾਏਗੀ ਘਰ ਦੀਪੇਸ਼ ਭਾਨ ਦੀ ਪਤਨੀ, ਸਿਰ ’ਤੇ ਲੱਖਾਂ ਦਾ ਲੋਨ

ਫ਼ਿਲਮ ਦਾ ਸੰਗੀਤ ਸਾਰੇ ਪ੍ਰਸਿੱਧ ਚਾਰਟ ’ਚ ਸਿਖ਼ਰ ’ਤੇ ਹੈ ਅਤੇ ਕੁਝ ਪ੍ਰਸ਼ੰਸਕਾਂ ਨੇ ਕਿਹਾ ਕਿ ਇਹ ਸੰਗੀਤਕ ਸ਼ਾਮ ਸਭ ਤੋਂ ਵੱਡੀ ਦਾਅਵਤ ਸੀ। 

PunjabKesari

ਜੌਨ ਅਬ੍ਰਾਹਮ, ਅਰਜੁਨ ਕਪੂਰ , ਦਿਸ਼ਾ ਪਾਟਨੀ ਅਤੇ ਸਾਰਾ ਸੁਤਾਰੀਆ ਵਰਗੇ ਸ਼ਕਤੀਸ਼ਾਲੀ ਕਲਾਕਾਰਾਂ ਵੱਲੋਂ ਨਿਰਦੇਸ਼ਿਤ, ਏਕ ਵਿਲੇਨ ਰਿਟਰਨਜ਼ 29 ਜੁਲਾਈ 2022 ਨੂੰ ਦੁਨੀਆ ਭਰ ’ਚ ਰਿਲੀਜ਼ ਹੋਵੇਗੀ। ਫ਼ਿਲਮ ਦਾ ਨਿਰਦੇਸ਼ਨ ਮੋਹਿਤ ਸੂਰੀ ਨੇ ਕੀਤਾ ਹੈ ਅਤੇ ਟੀ-ਸੀਰੀਜ਼ ਅਤੇ ਬਾਲਾਜੀ ਟੈਲੀਫ਼ਿਲਮਜ਼ ਵੱਲੋਂ ਸਾਂਝੇ ਤੌਰ ’ਤੇ ਨਿਰਮਿਤ ਹੈ।

PunjabKesari


author

Anuradha

Content Editor

Related News