ਜੇਕਰ ਮੈਨੂੰ ਕੁਝ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਨਾਨਾ ਪਾਟੇਕਰ, ਅਦਾਕਾਰਾ ਤਨੁਸ਼੍ਰੀ ਦੀ ਪੋਸਟ ਨੇ ਮਚਾਇਆ ਹੰਗਾਮਾ

07/30/2022 3:44:59 PM

ਮੁੰਬਈ (ਬਿਊਰੋ)– ‘ਆਸ਼ਿਕ ਬਨਾਇਆ ਆਪਨੇ’ ਫੇਮ ਤਨੁਸ਼੍ਰੀ ਦੱਤਾ ਇਕ ਵਾਰ ਮੁੜ ਚਰਚਾ ’ਚ ਆ ਚੁੱਕੀ ਹੈ। 2018 ’ਚ ਤਨੁਸ਼੍ਰੀ ਦੱਤਾ ਨੇ ‘ਮੀਟੂ’ ਦੀ ਸ਼ੁਰੂਆਤ ਕਰਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ। ਮੀਟੂ ਰਾਹੀਂ ਤਨੁਸ਼੍ਰੀ ਦੱਤਾ ਨੇ ਨਾਨਾ ਪਾਟੇਕਰ ਖ਼ਿਲਾਫ਼ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਉਥੇ ਹੁਣ ਅਦਾਕਾਰਾ ਦੀ ਨਵੀਂ ਪੋਸਟ ਨੇ ਹਰ ਪਾਸੇ ਹਲਚਲ ਪੈਦਾ ਕਰ ਦਿੱਤੀ ਹੈ। ਪੋਸਟ ਰਾਹੀਂ ਤਨੁਸ਼੍ਰੀ ਨੇ ਇਕ ਵਾਰ ਮੁੜ ਨਾਨਾ ਪਾਟੇਕਰ ਨੂੰ ਲੈ ਕੇ ਵੱਡੀ ਗੱਲ ਆਖ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਡਰੇਕ ਨੇ ਸਿੱਧੂ ਮੂਸੇ ਵਾਲਾ ਦੀ ਟੀ-ਸ਼ਰਟ ਪਹਿਨ ਕੇ ਦਿੱਤੀ ਸ਼ੋਅ ਦੌਰਾਨ ਸ਼ਰਧਾਂਜਲੀ, ਵੀਡੀਓ ਵਾਇਰਲ

ਤਨੁਸ਼੍ਰੀ ਦੱਤਾ ਨੇ ਇੰਸਟਾਗ੍ਰਾਮ ’ਤੇ ਨਾਨਾ ਪਾਟੇਕਰ ਤੇ ਉਸ ਦੇ ਬਾਲੀਵੁੱਡ ਦੋਸਤਾਂ ਲਈ ਲੰਮੀ ਪੋਸਟ ਲਿਖੀ ਹੈ। ਇਸ ਪੋਸਟ ਰਾਹੀਂ ਤਨੁਸ਼੍ਰੀ ਦੱਤਾ ਨੇ ਲਿਖਿਆ, ‘‘ਜੇਕਰ ਮੈਨੂੰ ਕੁਝ ਹੁੰਦਾ ਹੈ ਤਾਂ ਉਸ ਲਈ ਮੀਟੂ ਦੋਸ਼ੀ ਨਾਨਾ ਪਾਟੇਕਰਕ, ਉਨ੍ਹਾਂ ਦੇ ਵਕੀਲ, ਸਹਿਯੋਗੀ ਤੇ ਉਨ੍ਹਾਂ ਦੇ ਬਾਲੀਵੁੱਡ ਮਾਫ਼ੀਆ ਦੋਸਤ ਜ਼ਿੰਮੇਵਾਰ ਹਨ। ਕੌਣ ਹੈ ਬਾਲੀਵੁੱਡ ਮਾਫ਼ੀਆ? ਉਹੀ ਲੋਕ ਜਿਨ੍ਹਾਂ ਦੇ ਨਾਂ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ’ਚ ਵਾਰ-ਵਾਰ ਸਾਹਮਣੇ ਆਏ ਹਨ।’’

ਅੱਗੇ ਤਨੁਸ਼੍ਰੀ ਲਿਖਦੀ ਹੈ ਕਿ ਉਨ੍ਹਾਂ ਦੀਆਂ ਫ਼ਿਲਮਾਂ ਨਾ ਦੇਖੋ। ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਬਾਈਕਾਟ ਕਰੋ। ਉਨ੍ਹਾਂ ਸਾਰਿਆਂ ਦੇ ਪਿੱਛੇ ਜਾਓ, ਜਿਨ੍ਹਾਂ ਨੇ ਮੇਰੇ ਬਾਰੇ ਗਲਤ ਖ਼ਬਰਾਂ ਫੈਲਾਈਆਂ। ਇਸ ਪੋਸਟ ਰਾਹੀਂ ਤਨੁਸ਼੍ਰੀ ਨੇ ਦੱਸਿਆ ਹੈ ਕਿ ਉਸ ਨੂੰ ਸਾਰੇ ਲੋਕਾਂ ਨੇ ਬਹੁਤ ਪ੍ਰੇਸ਼ਾਨ ਕੀਤਾ ਹੈ। ਇੰਨਾ ਕਿ ਉਸ ਦੇ ਅੱਗੇ ਕਾਨੂੰਨ ਵੀ ਕੁਝ ਨਹੀਂ ਕਰ ਪਾਇਆ।

PunjabKesari

ਤਨੁਸ਼੍ਰੀ ਕਹਿੰਦੀ ਹੈ ਕਿ ਕਾਨੂੰਨ ਤੇ ਨਿਆਂ ਨੇ ਉਸ ਨੂੰ ਭਾਵੇਂ ਹੀ ਫੇਲ ਕਰ ਦਿੱਤਾ ਹੈ ਪਰ ਉਹ ਆਪਣੇ ਦੇਸ਼ ਦੇ ਲੋਕਾਂ ’ਤੇ ਯਕੀਨ ਕਰਦੀ ਹੈ। ਪੋਸਟ ਦੇ ਅਖੀਰ ’ਚ ਉਸ ਨੇ ਜੈ ਹਿੰਦ ਕਹਿੰਦਿਆਂ ਲਿਖਿਆ ਕਿ ਫਿਰ ਮਿਲਾਂਗੇ।

ਕੀ ਹੈ ਮਾਮਲਾ?

ਇਮਰਾਨ ਹਾਸ਼ਮੀ ਸਟਾਰਰ ਫ਼ਿਲਮ ‘ਆਸ਼ਿਕ ਬਨਾਇਆ ਆਪਨੇ’ ਨਾਲ ਤਨੁਸ਼੍ਰੀ ਰਾਤੋਂ-ਰਾਤ ਸਟਾਰ ਬਣ ਗਈ ਸੀ। ਹਾਲਾਂਕਿ ਬਾਅਦ ’ਚ ਉਹ ਬਾਲੀਵੁੱਡ ਫ਼ਿਲਮਾਂ ’ਚ ਕੁਝ ਖ਼ਾਸ ਕਮਾਲ ਨਹੀਂ ਦਿਖਾ ਪਾਈ। ਉਥੇ ਮੀਟੂ ਮੂਵਮੈਂਟ ਰਾਹੀਂ ਅਦਾਕਾਰਾ ਨੇ ਨਾਨਾ ਪਾਟੇਕਰ ’ਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਅਦਾਕਾਰਾ ਦਾ ਕਹਿਣਾ ਸੀ ਕਿ 2009 ’ਚ ਫ਼ਿਲਮ ‘ਹੌਰਨ ਓਕੇ ਪਲੀਜ਼’ ਦੀ ਸ਼ੂਟਿੰਗ ਦੌਰਾਨ ਨਾਨਾ ਪਾਟੇਕਰ ਨੇ ਉਸ ਦੇ ਨਜ਼ਦੀਕ ਆਉਣ ਦੀ ਕੋਸ਼ਿਸ਼ ਕੀਤੀ ਸੀ। ਤਨੁਸ਼੍ਰੀ ਦੇ ਬਿਆਨ ਨੇ ਹਰ ਜਗ੍ਹਾ ਹੰਗਾਮਾ ਮਚਾ ਦਿੱਤਾ ਸੀ ਪਰ ਕੁਝ ਦਿਨਾਂ ਬਾਅਦ ਫਿਰ ਮਾਮਲਾ ਸ਼ਾਂਤ ਹੋ ਗਿਆ। ਹੁਣ ਦੇਖਣਾ ਹੋਵੇਗਾ ਕਿ ਤਨੁਸ਼੍ਰੀ ਦੀ ਨਵੀਂ ਪੋਸਟ ’ਤੇ ਨਾਨਾ ਪਾਟੇਕਰ ਕੀ ਪ੍ਰਤੀਕਿਰਿਆ ਦਿੰਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News