ਤਨੁਸ਼੍ਰੀ ਦੱਤਾ ਦਾ ਟੁੱਟਿਆ ਸਬਰ, Hema Committee Report ਦੇ ਬਹਾਨੇ ਨਾਨਾ ਪਾਟੇਕਰ ''ਤੇ ਸਾਧਿਆ ਨਿਸ਼ਾਨਾ

Wednesday, Aug 21, 2024 - 02:47 PM (IST)

ਤਨੁਸ਼੍ਰੀ ਦੱਤਾ ਦਾ ਟੁੱਟਿਆ ਸਬਰ, Hema Committee Report ਦੇ ਬਹਾਨੇ ਨਾਨਾ ਪਾਟੇਕਰ ''ਤੇ ਸਾਧਿਆ ਨਿਸ਼ਾਨਾ

ਮੁੰਬਈ- ਮਲਿਆਲਮ ਫਿਲਮ ਇੰਡਸਟਰੀ 'ਚ ਔਰਤਾਂ ਦੇ ਜਿਨਸੀ ਸ਼ੋਸ਼ਣ 'ਤੇ ਹੇਮਾ ਕਮੇਟੀ ਦੀ ਰਿਪੋਰਟ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਬਾਲੀਵੁੱਡ ਤੋਂ ਲੈ ਕੇ ਟਾਲੀਵੁੱਡ ਤੱਕ ਵੀ ਇਸ ਦੀ ਚਰਚਾ ਸ਼ੁਰੂ ਹੋ ਗਈ ਹੈ।ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ 'ਤੇ MeToo ਦਾ ਦੋਸ਼ ਲਗਾਉਣ ਵਾਲੀ ਅਭਿਨੇਤਰੀ ਤਨੁਸ਼੍ਰੀ ਦੱਤਾ ਨੇ ਇਸ ਰਿਪੋਰਟ 'ਤੇ ਆਪਣੀ ਨਾਰਾਜ਼ਗੀ ਜਤਾਈ ਹੈ। ਇਸ ਰਿਪੋਰਟ ਦੀ ਆੜ 'ਚ ਉਨ੍ਹਾਂ ਨੇ ਇਕ ਵਾਰ ਫਿਰ ਨਾਨਾ ਪਾਟੇਕਰ 'ਤੇ ਹਮਲਾ ਬੋਲਿਆ ਹੈ।ਇਸ ਬਾਰੇ ਗੱਲ ਕਰਦੇ ਹੋਏ ਅਦਾਕਾਰਾ ਨੇ ਇੱਕ ਇੰਟਰਵਿਊ ਵਿੱਚ ਕਿਹਾ - 'ਮੈਨੂੰ ਲੱਗਦਾ ਹੈ ਕਿ ਉਹ (ਰਿਪੋਰਟਾਂ) ਬੇਕਾਰ ਹਨ। ਕਿਉਂਕਿ 2017 'ਚ ਜੋ ਕੁਝ ਹੋਇਆ, ਉਸ ਦੀ ਰਿਪੋਰਟ ਬਣਾਉਣ 'ਚ ਉਨ੍ਹਾਂ ਨੂੰ 7 ਸਾਲ ਲੱਗ ਗਏ। ਆਖ਼ਰਕਾਰ, ਇਸ ਨਵੀਂ ਰਿਪੋਰਟ ਦਾ ਕੀ ਅਰਥ ਹੈ? ਉਨ੍ਹਾਂ ਨੂੰ ਸਿਰਫ਼ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨਾ ਸੀ ਅਤੇ ਸਖ਼ਤ ਕਾਨੂੰਨ ਵਿਵਸਥਾ ਨੂੰ ਲਾਗੂ ਕਰਨਾ ਸੀ। ਅਜਿਹੀਆਂ ਕਈ ਕਮੇਟੀਆਂ ਆਈਆਂ ਤੇ ਰਿਪੋਰਟਾਂ ਦੇ ਕੇ ਚਲੀਆਂ ਗਈਆਂ, ਪਰ ਹੋਇਆ ਕੀ?

ਇਹ ਖ਼ਬਰ ਵੀ ਪੜ੍ਹੋ -YRKKH ਫੇਮਸ Mohsin Khan ਨੂੰ ਬੀਤੇ ਸਾਲ ਪਿਆ ਸੀ ਦਿਲ ਦਾ ਦੌਰਾ

ਤਨੁਸ਼੍ਰੀ ਦੱਤਾ ਨੇ ਅੱਗੇ ਕਿਹਾ- 'ਨਾਨਾ ਅਤੇ ਦਲੀਪ ਵਰਗੇ ਲੋਕ ਨਾਰਸੀਸਿਸਟਿਕ ਸਾਈਕੋਪੈਥ ਹਨ। ਉਨ੍ਹਾਂ ਦਾ ਕੋਈ ਇਲਾਜ ਨਹੀਂ ਹੈ। ਸਿਰਫ਼ ਇੱਕ ਦੁਸ਼ਟ ਅਤੇ ਬਦਲਾ ਲੈਣ ਵਾਲਾ ਵਿਅਕਤੀ ਹੀ ਉਹ ਕਰ ਸਕਦਾ ਸੀ ਜੋ ਉਨ੍ਹਾਂ ਨੇ ਕੀਤਾ ਸੀ। ਮੈਨੂੰ ਇਨ੍ਹਾਂ ਕਮੇਟੀਆਂ ਦੀ ਕੋਈ ਪਰਵਾਹ ਨਹੀਂ। ਮੈਨੂੰ ਇਸ ਸਿਸਟਮ 'ਚ ਕੋਈ ਵਿਸ਼ਵਾਸ ਨਹੀਂ ਹੈ। ਜਾਪਦਾ ਹੈ ਕਿ ਇਨ੍ਹਾਂ ਰਿਪੋਰਟਾਂ ਅਤੇ ਕਮੇਟੀਆਂ ਰਾਹੀਂ ਉਹ ਅਸਲ ਕੰਮ ਕਰਨ ਦੀ ਬਜਾਏ ਸਿਰਫ਼ ਸਾਡਾ ਸਮਾਂ ਬਰਬਾਦ ਕਰ ਰਹੇ ਹਨ। ਇੱਕ ਸੁਰੱਖਿਅਤ ਕੰਮ ਵਾਲੀ ਥਾਂ ਹੋਣਾ ਇੱਕ ਔਰਤ - ਜਾਂ ਕਿਸੇ ਵੀ ਮਨੁੱਖ ਦਾ ਬੁਨਿਆਦੀ ਅਧਿਕਾਰ ਹੈ।'

ਇਹ ਖ਼ਬਰ ਵੀ ਪੜ੍ਹੋ -ਬ੍ਰੇਕਅੱਪ ਤੋਂ ਬਾਅਦ ਮਲਾਇਕਾ ਅਰੌੜਾ ਨਵੇਂ ਪ੍ਰੇਮੀ ਨਾਲ ਘੁੰਮ ਰਹੀ ਹੈ ਪੈਰਿਸ, ਤਸਵੀਰ ਵਾਇਰਲ

ਸਾਲ 2017 'ਚ, ਇੱਕ ਮਲਿਆਲਮ ਅਦਾਕਾਰਾ ਨੂੰ ਉਸ ਦੀ ਆਪਣੀ ਕਾਰ 'ਚ ਕੁਝ ਲੋਕਾਂ ਨੇ ਅਗਵਾ ਕੀਤਾ ਅਤੇ ਜਿਨਸੀ ਸ਼ੋਸ਼ਣ ਕੀਤਾ। ਮਲਿਆਲਮ ਅਭਿਨੇਤਾ ਦਲੀਪ ਇਸ ਮਾਮਲੇ 'ਚ ਦੋਸ਼ੀ ਸਨ। ਇਸ ਘਟਨਾ ਤੋਂ ਬਾਅਦ ਮਲਿਆਲਮ ਫਿਲਮ ਇੰਡਸਟਰੀ 'ਚ ਮਹਿਲਾ ਕਲਾਕਾਰਾਂ ਦੀ ਸੁਰੱਖਿਆ ਨੂੰ ਲੈ ਕੇ ਆਵਾਜ਼ਾਂ ਉੱਠਣ ਲੱਗੀਆਂ।ਘਟਨਾ ਦੇ ਪੰਜ ਮਹੀਨੇ ਬਾਅਦ ਕੇਰਲ ਹਾਈ ਕੋਰਟ ਦੀ ਸੇਵਾਮੁਕਤ ਜਸਟਿਸ ਹੇਮਾ ਦੀ ਪ੍ਰਧਾਨਗੀ ਹੇਠ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ। ਇਹ ਰਿਪੋਰਟ ਹੁਣ ਆਈ ਹੈ। ਇਸ 'ਚ ਔਰਤਾਂ ਵਿਰੁੱਧ ਸ਼ੋਸ਼ਣ ਦੇ 17 ਰੂਪਾਂ ਨੂੰ ਉਜਾਗਰ ਕੀਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News