ਰਾਜਸਥਾਨ ਫ਼ਿਲਮ ਫ਼ੈਸਟੀਵਲ ’ਚ ਛਾਈ ਪੰਜਾਬੀ ਅਦਾਕਾਰਾ ਤਾਨੀਆ, ‘ਸੁਫ਼ਨਾ’ ਲਈ ਮਿਲਿਆ ਐਵਾਰਡ

09/29/2022 11:35:51 AM

ਬਾਲੀਵੁੱਡ ਡੈਸਕ- ਪੰਜਾਬ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਤਾਨੀਆ ਇੰਨੀ ਦਿਨੀਂ ਸੁਰਖੀਆਂ ’ਚ ਹੈ। ਅਦਾਕਾਰਾ ਦੀ ਅਦਾਕਾਰੀ ਨੂੰ ਲੋਕ ਬੇਹੱਦ ਪਸੰਦ ਕਰਦੇ ਹਨ। ਇਸ ਦੇ ਨਾਲ ਪ੍ਰਸ਼ੰਸਕ ਅਦਾਕਾਰਾ ਦੀਆਂ ਫ਼ਿਲਮਾਂ ਨੂੰ ਬੇਹੱਦ ਪਿਆਰ ਦਿੰਦੇ ਹਨ। ਹਾਲ ਹੀ ’ਚ ਤਾਨੀਆ ਨੂੰ ਰਾਜਸਥਾਨ ਫ਼ਿਲਮ ਫ਼ੈਸਟੀਵਲ ’ਚ ਫ਼ਿਲਮ ‘ਸੁਫ਼ਨਾ’ ਲਈ ਬੇਹਤਰੀਨ ਅਦਾਕਾਰਾ ਦਾ ਐਵਾਰਡ ਮਿਲਿਆ ਹੈ। ਅਦਾਕਾਰਾ ਨੇ ਇਸ ਦੀ ਖੁਸ਼ੀ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ।  

PunjabKesari

ਇਹ ਵੀ ਪੜ੍ਹੋ : ਗਿੱਪੀ ਗਰੇਵਾਲ ਦੀ ਪਤਨੀ ਨੇ ਪੁੱਤਰ ਨਾਲ ਤਸਵੀਰ ਕੀਤੀ ਸਾਂਝੀ, ਗੁਰਬਾਜ਼ ਦੀ ਮੁਸਕਾਨ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

ਅਦਾਕਾਰਾ ਨੇ ਇਸ ਵੀਡੀਓ ਨੂੰ ਸਾਂਝੀ ਕਰਦੇ ਹੋਏ ਕਿਹਾ ਕਿ ‘ਅੱਜ ਬਹੁਤ ਹੀ ਵੱਡਾ ਦਿਨ ਹੈ। ਕਿਉਂਕਿ ਉਸ ਨੇ ਕਦੇ ਸੋਚਿਆ ਨਹੀਂ ਸੀ ਕਿ ਇਸ ਤਰ੍ਹਾਂ ਉਸ ਦਾ ਸੁਫ਼ਨਾ ਪੂਰਾ ਹੋਵੇਗਾ। ਇਹ ਮੇਰੇ ਲਈ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ ਕਿ ਮੈਂ ਆਪਣੀ ਫ਼ਿਲਮ ‘ਸੁਫ਼ਨਾ’ ਲਈ ਐਵਾਰਡ ਹਾਸਲ ਕੀਤਾ ਹੈ।

 
 
 
 
 
 
 
 
 
 
 
 
 
 
 
 

A post shared by TANIA (@taniazworld)

ਤਾਨੀਆ ਨੇ ਅੱਗੇ ਕਿਹਾ ਕਿ ਸਾਡੀ ਫ਼ਿਲਮ 2020 ’ਚ ਰਿਲੀਜ਼ ਹੋਈ ਸੀ ਅਤੇ ਇਕ ਮਹੀਨਾ ਬਾਕਸ ਆਫ਼ਿਸ ’ਤੇ ਕਾਫ਼ੀ ਛਾਈ ਸੀ। ਜਿਸ ਤੋਂ ਬਾਅਦ ਕੋਰੋਨਾ ਆ ਗਿਆ ਅਤੇ ਫ਼ਿਲਮ ਐਮਾਜ਼ਾਨ ਪ੍ਰਾਈਮ ’ਤੇ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੇ ਪੂਰਾ ਸਾਲ ਇਕ ਤਿਉਹਾਰ ਵਾਂਗ ਰਾਜ਼ ਕੀਤਾ। ਐਸਾ ਕੋਈ ਨਹੀਂ ਹੈ ਜਿਸ ਨੇ ਫ਼ਿਲਮ ਨਾ ਦੇਖੀ ਹੋਵੇ। 

PunjabKesari

ਅਦਾਕਾਰਾ ਨੇ ਕਿਹਾ ਇਸ ਤੋਂ ਵੱਧ ਖੁਸ਼ੀ ਦੀ ਗੱਲ ਇਹ ਹੈ ਕਿ ਮੈਂ ਇਸ ਨੂੰ ਰਾਜਸਥਾਨ ਤੋਂ ਹਾਸਲ ਕੀਤਾ ਹੈ। ਵੀਡੀਓ ’ਚ ਦੇਖ ਸਕਦੇ ਹੋ ਅਦਾਕਾਰਾ ਬੇਹੱਦ ਖੁਸ਼ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਇਸ ਦੀ ਖੁਸ਼ੀ ਆਪਣੇ ਇੰਸਟਾਗ੍ਰਾਮ ਹੈਂਡਲ ਰਾਹੀਂ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਤਾਨੀਆ ਪ੍ਰਸ਼ੰਸਕਾਂ ਐਵਾਰਡ ਦਿਖਾ ਰਹੀ ਹੈ। ਇਸ ਦੇ ਨਾਲ ਤਾਨੀਆ ਦੇ ਪ੍ਰਸ਼ੰਸਕ ਉਸ ਨੂੰ ਵਧਾਈਆਂ ਦੇ ਰਹੇ ਹਨ।

PunjabKesari

ਇਹ ਵੀ ਪੜ੍ਹੋ : ਨਰਾਤਿਆਂ ਮੌਕੇ ਮਾਂ ਦੇ ਰੰਗ ’ਚ ਰੰਗੀ ਨੇਹਾ ਕੱਕੜ, ਪੂਜਾ ਕਰਦੇ ਹੋਏ ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ

ਦੱਸ ਦੇਈਏ ਫ਼ਿਲਮ ’ਚ ਤਾਨੀਆ ਅਤੇ ਐਮੀ ਵਿਰਕ ਫ਼ਿਲਮ ‘ਸੁਫ਼ਨਾ’ ’ਚ ਮੁੱਖ ਭੂਮਿਕਾ ’ਚ ਨਜ਼ਰ ਆਏ ਸਨ। ਇਸ ’ਚ ਤਾਨੀਆ-ਐਮੀ ਵਿਰਕ ਨਾਲ ਰੋਮਾਂਸ ਕਰਦੀ ਨਜ਼ਰ ਆਈ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਦੇ ਨਾਲ ਨੇ ਕਾਫ਼ੀ ਪਸੰਦ ਕੀਤਾ ਸੀ।   

PunjabKesari


Shivani Bassan

Content Editor

Related News