ਰਜਨੀਕਾਂਤ ਦੇ ਸਿਨੇਮਾ ‘ਚ 50 ਸਾਲ ਪੂਰੇ, BJP ਪ੍ਰਧਾਨ ਨੈਨਾਰ ਨਾਗੇਂਦਰਨ ਨੇ ਦਿੱਤੀਆਂ ਵਧਾਈਆਂ

Monday, Aug 18, 2025 - 04:57 PM (IST)

ਰਜਨੀਕਾਂਤ ਦੇ ਸਿਨੇਮਾ ‘ਚ 50 ਸਾਲ ਪੂਰੇ, BJP ਪ੍ਰਧਾਨ ਨੈਨਾਰ ਨਾਗੇਂਦਰਨ ਨੇ ਦਿੱਤੀਆਂ ਵਧਾਈਆਂ

ਚੇਨਈ (ਏਜੰਸੀ)- ਤਾਮਿਲਨਾਡੂ ਬੀਜੇਪੀ ਪ੍ਰਧਾਨ ਨੈਨਾਰ ਨਾਗੇਂਦਰਨ ਨੇ ਸੋਮਵਾਰ ਨੂੰ ਸੁਪਰਸਟਾਰ ਰਜਨੀਕਾਂਤ ਨਾਲ ਮੁਲਾਕਾਤ ਕੀਤੀ ਅਤੇ ਸਿਨੇਮਾ ਉਦਯੋਗ ‘ਚ ਉਨ੍ਹਾਂ ਦੇ 50 ਸਾਲਾਂ ਦੇ ਸ਼ਾਨਦਾਰ ਸਫ਼ਰ ‘ਤੇ ਵਧਾਈ ਦਿੱਤੀ। ਇਸ ਮੌਕੇ ‘ਤੇ ਨਾਗੇਂਦਰਨ ਨੇ ਰਜਨੀਕਾਂਤ ਨੂੰ ਭਗਵਾਨ ਗਣੇਸ਼ ਦੀ ਮੂਰਤੀ ਭੇਟ ਕੀਤੀ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰਜਨੀਕਾਂਤ ਨੂੰ ਵਧਾਈ ਦਿੱਤੀ ਸੀ, ਜਿਸ 'ਤੇ ਰਜਨੀਕਾਂਤ ਨੇ ਪ੍ਰਧਾਨ ਮੰਤਰੀ ਦੇ ਸੁਨੇਹੇ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਦੀ ਗੱਲ ਹੈ ਕਿ ਉਨ੍ਹਾਂ ਦੇ ਮਨਪਸੰਦ ਨੇਤਾ ਵੱਲੋਂ ਅਜਿਹੀਆਂ ਗਰਮਜੋਸ਼ੀ ਭਰੀਆਂ ਸ਼ੁਭਕਾਮਨਾਵਾਂ ਮਿਲੀਆਂ ਹਨ।

ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਸਿਨੇ-ਜਗਤ ਦੇ ਦੋਸਤਾਂ ਕਮਲ ਹਾਸਨ, ਮਮੂਟੀ, ਮੋਹਨਲਾਲ, ਵੈਰਮੁਥੁ, ਇਲੈਯਾਰਾਜਾ ਸਮੇਤ ਸਾਰੇ ਕਲਾਕਾਰਾਂ ਅਤੇ ਰਾਜਨੀਤਿਕ ਜਗਤ ਦੇ ਆਪਣੇ ਸਾਰੇ ਸਾਥੀਆਂ—ਤਾਮਿਲਨਾਡੂ ਦੇ ਮੁੱਖ ਮੰਤਰੀ ਐਮ. ਕੇ. ਸਟਾਲਿਨ, ਉਪ ਮੁੱਖ ਮੰਤਰੀ ਉਦਯਨਿਧੀ ਸਟਾਲਿਨ, ਵਿਰੋਧੀ ਧਿਰ ਦੇ ਨੇਤਾ ਏਡੀਪਾਡੀ ਪਲਾਨਿਸਵਾਮੀ, ਬੀਜੇਪੀ ਨੇਤਾ ਨੈਨਾਰ ਨਾਗੇਂਦਰਨ, ਅੰਨਾਮਲਾਈ, ਸਸੀਕਲਾ ਅਮਈਆਰ, ਧੀਨਾਕਰਣ, ਪ੍ਰੇਮਲਤਾ ਅਮਈਆਰ—ਦਾ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।

ਦੱਸ ਦੇਈਏ ਕਿ ਰਜਨੀਕਾਂਤ ਦੀ ਨਵੀਂ ਫ਼ਿਲਮ ‘ਕੂਲੀ’ ਬਾਕਸ ਆਫਿਸ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। 14 ਅਗਸਤ ਨੂੰ ਰਿਲੀਜ਼ ਹੋਈ ਇਹ ਫ਼ਿਲਮ ਰਿਤਿਕ ਰੋਸ਼ਨ ਦੀ ‘ਵਾਰ 2’ ਨਾਲ ਟੱਕਰ ਲੈ ਰਹੀ ਹੈ। ਲੋਕੇਸ਼ ਕਨਗਰਾਜ ਦੀ ਡਾਇਰੈਕਸ਼ਨ ਹੇਠ ਬਣੀ ਇਸ ਫ਼ਿਲਮ ਵਿੱਚ ਨਾਗਾਰਜੁਨਾ, ਸਤਿਆਰਾਜ, ਸੌਬਿਨ ਸ਼ਾਹਿਰ ਅਤੇ ਸ਼ਰੂਤੀ ਹਾਸਨ ਵੀ ਨਜ਼ਰ ਆ ਰਹੇ ਹਨ। ਆਮੀਰ ਖਾਨ ਵੀ ਇਸ ਫਿਲਮ ਵਿਚ ‘ਦਹਾ’ ਨਾਮਕ ਕਿਰਦਾਰ ਨਿਭਾ ਰਹੇ ਹਨ।


author

cherry

Content Editor

Related News