ਬਬਲੀ ਬਾਊਂਸਰ: ਲੇਡੀ ਬਾਊਂਸਰ ਬਣ ਕੇ ਨਜ਼ਰ ਆਈ ਤਮੰਨਾ, ਫ਼ਿਲਮ ਦੇ ਟ੍ਰੇਲਰ ਨੂੰ ਮਿਲ ਰਿਹਾ ਹੈ ਚੰਗਾ ਰਿਸਪਾਂਸ

Thursday, Sep 08, 2022 - 02:39 PM (IST)

ਬਬਲੀ ਬਾਊਂਸਰ: ਲੇਡੀ ਬਾਊਂਸਰ ਬਣ ਕੇ ਨਜ਼ਰ ਆਈ ਤਮੰਨਾ, ਫ਼ਿਲਮ ਦੇ ਟ੍ਰੇਲਰ ਨੂੰ ਮਿਲ ਰਿਹਾ ਹੈ ਚੰਗਾ ਰਿਸਪਾਂਸ

ਨਵੀਂ ਦਿੱਲੀ- ਤਮੰਨਾ ਭਾਟੀਆ ਦੀ ਫ਼ਿਲਮ ‘ਬਬਲੀ ਬਾਊਂਸਰ’ ਦਾ ਟ੍ਰੇਲਰ ਹਾਲ ਹੀ ’ਚ ਰਿਲੀਜ਼ ਹੋਇਆ ਹੈ। ਜਿਸ ’ਚ ਤਮੰਨਾ ਦਾ ਜ਼ਬਰਦਸਤ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਫ਼ਿਲਮ ’ਚ ਤਮੰਨਾ ਇਕ ਦੇਸੀ ਪਹਿਲਵਾਨ ਦਾ ਕਿਰਦਾਰ ਨਿਭਾਅ ਰਹੀ ਹੈ, ਜੋ ਸੜਕਾਂ ’ਤੇ ਗੁੰਡਿਆਂ ਨੂੰ ਕੁੱਟਦੀ ਨਜ਼ਰ ਆ ਰਹੀ ਹੈ।

PunjabKesari

ਇਹ ਵੀ ਪੜ੍ਹੋ : ਸ਼ਾਹਿਦ ਨੇ ਪਤਨੀ ਮੀਰਾ ਦੇ ਜਨਮਦਿਨ ’ਤੇ ਰੱਖੀ ਪਾਰਟੀ, ਫ਼ਰਹਾਨ ਅਖ਼ਤਰ ਸਮੇਤ ਇਨ੍ਹਾਂ ਸਿਤਾਰਿਆਂ ਨੇ ਕੀਤੀ ਸ਼ਿਰਕਤ

ਇਸ ਦੇ ਨਾਲ ਹੀ ਦੂਜੇ ਪਾਸੇ ਤਮੰਨਾ ਦੇ ਬਾਊਂਸਰ ਸਟਾਈਲ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਟ੍ਰੇਲਰ ਨੂੰ ਸੋਸ਼ਲ ਮੀਡੀਆ ’ਤੇ ਪਾਜ਼ੇਟਿਵ ਹੁੰਗਾਰਾ ਮਿਲ ਰਿਹਾ ਹੈ। ਟ੍ਰੇਲਰ ਨੂੰ ਰਿਲੀਜ਼ ਹੋਏ ਤਿੰਨ ਦਿਨ ਹੋ ਚੁੱਕੇ ਹਨ। ਇਸ ਦੇ ਨਾਲ ਹੀ ਸਿਰਫ਼ ਤਿੰਨ ਦਿਨਾਂ ਦੇ ਅੰਦਰ ਟ੍ਰੇਲਰ ਨੂੰ ਲਗਭਗ 10 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।

ਟ੍ਰੇਲਰ ’ਚ ਦੇਖ ਸਕਦੇ ਹੋ ਕਿ ਤਮੰਨਾ ਦੇ ਕਿਰਦਾਰ ਦਾ ਨਾਂ ਬਬਲੀ ਹੈ, ਜੋ ਪਿੰਡ ਅਸੋਲਾ ਫ਼ਤਿਹਪੁਰ ਦੀ ਰਹਿਣ ਵਾਲੀ ਹੈ। ਫ਼ਿਲਮ ’ਚ ਤਮੰਨਾ ਇਕ ਅਜਿਹੀ ਲੜਕੀ ਦਾ ਕਿਰਦਾਰ ਨਿਭਾ ਰਹੀ ਹੈ ਜੋ ਆਤਮ ਨਿਰਭਰ ਬਣਨਾ ਚਾਹੁੰਦੀ ਹੈ। ਇਸ ਕਾਰਨ ਵਿਆਹ ਤੋਂ ਇਨਕਾਰ ਕਰਨ ਤੋਂ ਬਾਅਦ ਉਹ ਕਰੀਅਰ ਬਣਾਉਣ ਲਈ ਦਿੱਲੀ ਆ ਜਾਂਦੀ ਹੈ। ਟ੍ਰੇਲਰ ’ਚ ਦਿੱਲੀ ਦੇ ਇਕ ਕਲੱਬ ’ਚ ਬਬਲੀ ਦੇ ਇਕ ਬਾਡੀ ਬਿਲਡਰ ਤੋਂ ਬਾਊਂਸਰ ਤੱਕ ਦੇ ਸਫ਼ਰ ਨੂੰ ਦਿਖਾਇਆ ਗਿਆ ਹੈ।

ਇਹ ਵੀ ਪੜ੍ਹੋ : ‘ਬ੍ਰਹਮਾਸਤਰ’: ਓਵਰਸੀਜ਼ ਸੈਂਸਰ ਬੋਰਡ ਦੇ ਮੈਂਬਰ ਉਮੈਰ ਸੰਧੂ ਨੇ ਫ਼ਿਲਮ ਬਾਰੇ ਦਿੱਤਾ ਰਿਵਿਊ

ਇਸ ਦੇ ਨਾਲ ਹੀ ਤੰਮਨਾ ਤੋਂ ਇਲਾਵਾ ਫ਼ਿਲਮ ਸੌਰਭ ਸ਼ੁਕਲਾ, ਅਭਿਸ਼ੇਕ ਬਜਾਜ ਅਤੇ ਸਾਹਿਲ ਵੈਦ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫ਼ਿਲਮ ਦਾ ਨਿਰਦੇਸ਼ਨ ਮਧੁਰ ਭੰਡਾਰਕਰ ਨੇ ਕੀਤਾ ਹੈ। ਇਹ ਫ਼ਿਲਮ 23 ਸਤੰਬਰ ਨੂੰ OTT ਪਲੇਟਫ਼ਾਰਮ Disney+ Hotstar ’ਤੇ ਰਿਲੀਜ਼ ਹੋਵੇਗੀ, ਜਿਸ ਨੂੰ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ’ਚ ਸਟ੍ਰੀਮ ਕੀਤਾ ਜਾਵੇਗਾ।


author

Shivani Bassan

Content Editor

Related News