..ਤਾਂ ਅਭਿਸ਼ੇਕ ਬੱਚਨ ਇਸ ਫਿਲਮ ਨੂੰ ਮੰਨਦੇ ਹਨ ਆਪਣੀ ''ਡ੍ਰੀਮ ਫਿਲਮ''

05/27/2016 4:03:34 PM

ਨਵੀਂ ਦਿੱਲੀ—ਬਾਲੀਵੱਡ ਅਦਾਕਾਰ ਅਭਿਸ਼ੇਕ ਬੱਚਨ ਹਿੰਦੀ ਫਿਲਮਾਂ ਦੇ ਦੀਵਾਨੇ ਹਨ। ਉਨ੍ਹਾਂ ਨੂੰ ਜਦੋਂ ਵੀ ਸਮਾਂ ਮਿਲਦਾ ਹੈ, ਉਹ ਹਿੰਦੀ ਫਿਲਮਾਂ ਨੂੰ ਦੇਖਣਾ ਨਹੀਂ ਭੁਲਦੇ। ਅਭਿਸ਼ੇਕ ਜਲਦ ਹੀ ਫਿਲਮ ''ਹਾਊਸਫੁੱਲ-3'' ''ਚ ਨਜ਼ਰ ਆਉਣਗੇ। ਫਿਲਮ ਦੇ ਪ੍ਰਮੋਸ਼ਨ ਲਈ ਨਵੀਂ ਦਿੱਲੀ ਪਹੁੰਚੇ ਹਨ। ਅਭਿਸ਼ੇਕ ਬੱਚਨ ਨੇ ਦੱਸਿਆ ਕਿ ਮੈਂ ਫਿਲਮਾਂ ਦੇਖਣ ਦਾ ਸ਼ੋਕੀਨ ਹਾਂ। ਜਦੋਂ ਵੀ ਮੌਕਾ ਮਿਲੇ ਮੈਂ ਫਿਲਮਾਂ ਦੇਖਣ ਲੱਗ ਜਾਂਦਾ ਹਾਂ।
ਜ਼ਿਕਰਯੋਗ ਹੈ ਕਿ ਅਭਿਸ਼ੇਕ ਦੀ ਡ੍ਰੀਮ ਫਿਲਮ ''ਕਬੀ ਖੁਸ਼ੀ ਕਬੀ ਗਮ'' ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮੇਰੀ ਪੰਸਦੀਦਾ ਫਿਲਮ ''ਚੋਂ ਇੱਕ ਹੈ। ''ਹਾਊਸਫੁੱਲ-3'' 3 ਜੂਨ ਨੂੰ ਰਿਲੀਜ਼ ਹੋਵੇਗੀ।


Related News