ਗਾਇਕ ਤਾਜੀ ਦਾ ਨਵਾਂ ਗੀਤ ‘ਸਰੂਰ’ ਰਿਲੀਜ਼, ਸੁਣ ਤੁਸੀਂ ਵੀ ਹੋਵੋਗੇ ਦੀਵਾਨੇ

Thursday, Jul 08, 2021 - 06:08 PM (IST)

ਗਾਇਕ ਤਾਜੀ ਦਾ ਨਵਾਂ ਗੀਤ ‘ਸਰੂਰ’ ਰਿਲੀਜ਼, ਸੁਣ ਤੁਸੀਂ ਵੀ ਹੋਵੋਗੇ ਦੀਵਾਨੇ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤਾਜੀ ਇਨ੍ਹੀਂ ਦਿਨੀਂ ਆਪਣੇ ਗੀਤ ‘ਸਰੂਰ’ ਨਾਲ ਚਰਚਾ ’ਚ ਹੈ। ਤਾਜੀ ਦਾ ਇਹ ਗੀਤ 6 ਜੁਲਾਈ ਨੂੰ ਰਿਲੀਜ਼ ਹੋਇਆ ਹੈ। ਇਹ ਇਕ ਬੀਟ ਰੋਮਾਂਟਿਕ ਗੀਤ ਹੈ, ਜਿਸ ਨੂੰ ਲੋਕਾਂ ਵਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਆਪਣੀ ਮਿੱਠੀ ਆਵਾਜ਼ ਨਾਲ ਤਾਜੀ ਨੇ ਇਸ ਗੀਤ ਨਾਲ ਸਭ ਦਾ ਦਿਲ ਜਿੱਤ ਲਿਆ ਹੈ। ਯੂਟਿਊਬ ’ਤੇ ਇਸ ਗੀਤ ਨੂੰ 3 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਯੂਟਿਊਬ ’ਤੇ ਇਹ ਗੀਤ ਜੀਵੀ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ।

ਦੱਸ ਦੇਈਏ ਕਿ ਇਸ ਗੀਤ ਨੂੰ ਜਿੰਦ ਨੇ ਕੰਪੋਜ਼ ਕੀਤਾ ਹੈ। ਗੀਤ ਦੇ ਬੋਲ ਐਡੀ ਨੇ ਲਿਖੇ ਹਨ, ਜਦਕਿ ਮਿਊਜ਼ਿਕ ਪਲਸ ਨੇ ਦਿੱਤਾ ਹੈ। ਨਵਦੀਪ ਚਿੱਟੀ ਵਲੋਂ ਇਸ ਗੀਤ ਨੂੰ ਸ਼ੂਟ ਕੀਤਾ ਗਿਆ ਹੈ।

ਤਾਜੀ ਦੇ ਇਸ ਤੋਂ ਪਹਿਲਾਂ ‘ਮੰਗ, ‘ਠੁੱਕ ਥਾਰ ਦੀ’, ‘ਠੁੱਕ ਥਾਰ ਦੀ 2’, ‘ਹਾਈ ਕਿਰਦਾਰ’, ‘ਸੂਟ ਜਚਦਾ’, ‘ਕਾਪੀ’, ‘ਕੋਪਸ’, ‘ਬਨੌਟੀ ਯਾਰ’ ਤੇ ‘ਪਿਆਰ ਕਰਾ’ ਵਰਗੇ ਗੀਤ ਰਿਲੀਜ਼ ਹੋ ਚੁੱਕੇ ਹਨ।

ਤਾਜੀ ਪਿਛਲੇ ਚਾਰ-ਪੰਜ ਸਾਲਾਂ ਤੋਂ ਮਿਊਜ਼ਿਕ ਇੰਡਸਟਰੀ ਦਾ ਹਿੱਸਾ ਹੈ। ਤਾਜੀ ਟਾਂਡਾ (ਹੁਸ਼ਿਆਰਪੁਰ) ਨਾਲ ਸਬੰਧ ਰੱਖਦਾ ਹੈ। 2018 ’ਚ ਰਿਲੀਜ਼ ਹੋਇਆ ਉਸ ਦਾ ਗੀਤ ‘ਠੁੱਕ ਥਾਰ ਦੀ’ ਨੂੰ ਸੋਸ਼ਲ ਮੀਡੀਆ ’ਤੇ 1 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News