ਗਾਇਕ ਤਾਜੀ ਦਾ ਨਵਾਂ ਸੈਡ-ਰੋਮਾਂਟਿਕ ਗੀਤ ‘ਡਿਸੈਪਸ਼ਨ’ ਚਰਚਾ ’ਚ (ਵੀਡੀਓ)

01/31/2023 4:58:16 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤਾਜੀ ਦਾ ਹਾਲ ਹੀ ’ਚ ਨਵਾਂ ਗੀਤ ‘ਡਿਸੈਪਸ਼ਨ’ ਰਿਲੀਜ਼ ਹੋਇਆ ਹੈ। ‘ਡਿਸੈਪਸ਼ਨ’ ਇਕ ਸੈਡ-ਰੋਮਾਂਟਿਕ ਗੀਤ ਹੈ, ਜਿਸ ਨੂੰ ਤਾਜੀ ਨੇ ਬਹੁਤ ਖ਼ੂਬਸੂਰਤੀ ਨਾਲ ਗਾਇਆ ਹੈ।

ਇਹ ਖ਼ਬਰ ਵੀ ਪੜ੍ਹੋ : ਡਿਵਾਈਨ ਨੇ ਪਹਿਲੀ ਵਾਰ ਸੁਣਾਇਆ ਮੂਸੇਵਾਲਾ ਦਾ ਗੀਤ 'ਚੋਰਨੀ', ਸੁਣ ਲੋਕ ਹੋਏ ਬਾਗੋ-ਬਾਗ (ਵੀਡੀਓ)

ਇਸ ਗੀਤ ਦੇ ਬੋਲ ਡੈਵੀ ਐੱਮ. ਨੇ ਲਿਖੇ ਹਨ, ਜੋ ਆਸਾਨੀ ਨਾਲ ਤੁਹਾਡੇ ਬੁੱਲ੍ਹਾਂ ’ਤੇ ਚੜ੍ਹ ਜਾਣਗੇ। ਗੀਤ ਦਾ ਮਿਊਜ਼ਿਕ ਕਾਫੀ ਸਕੂਨ ਦੇਣ ਵਾਲਾ ਹੈ, ਜਿਸ ਨੂੰ ਪਲਸ ਨੇ ਦਿੱਤਾ ਹੈ।

ਗੀਤ ’ਚ ਤਾਜੀ ਨਾਲ ਫੀਮੇਲ ਲੀਡ ’ਚ ਕਸ਼ਿਸ਼ ਮਹਾਜਨ ਤੇ ਮਿਤਾਲੀ ਜੋਧਤਾ ਨਜ਼ਰ ਆ ਰਹੀਆਂ ਹਨ।

ਵੀਡੀਓ ਨੂੰ ਆਰਟਿਸਟ ਬੰਦੇ ਵਲੋਂ ਬਣਾਇਆ ਗਿਆ ਹੈ, ਜਿਸ ਨੂੰ ਜਾਨੂ ਤੇ ਰਜਤ ਰਾਜਪੂਤ ਨੇ ਡਾਇਰੈਕਟ ਕੀਤਾ ਹੈ। ਗੀਤ ਨੂੰ ਖ਼ਬਰ ਲਿਖੇ ਜਾਣ ਤਕ 30 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News