ਤੈਮੂਰ ਦੀ ਨੈਨੀ ਕਰੀਨਾ ਕਪੂਰ ਤੋਂ ਵਸੂਲਦੀ ਹੈ ਕਰੋੜਾਂ ''ਚ ਤਨਖ਼ਾਹ, ਕਰਨ ਜੌਹਰ ਨੇ ਕੀਤਾ ਖ਼ੁਲਾਸਾ

Friday, Oct 14, 2022 - 11:27 AM (IST)

ਤੈਮੂਰ ਦੀ ਨੈਨੀ ਕਰੀਨਾ ਕਪੂਰ ਤੋਂ ਵਸੂਲਦੀ ਹੈ ਕਰੋੜਾਂ ''ਚ ਤਨਖ਼ਾਹ, ਕਰਨ ਜੌਹਰ ਨੇ ਕੀਤਾ ਖ਼ੁਲਾਸਾ

ਮੁੰਬਈ (ਬਿਊਰੋ) : ਸੈਲੀਬ੍ਰਿਟੀ ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ 10' ਸਭ ਤੋਂ ਪਸੰਦੀਦਾ ਟੀ. ਵੀ. ਸ਼ੋਅਜ਼ 'ਚੋਂ ਇੱਕ ਹੈ। ਜਿਸ ਤਰ੍ਹਾਂ ਸੈਲੀਬ੍ਰਿਟੀਜ਼ ਨੇ ਆਪਣੇ ਡਾਂਸ ਨਾਲ ਸਟੇਜ ਨੂੰ ਅੱਗ ਲਗਾ ਦਿੱਤੀ, ਪ੍ਰਸ਼ੰਸਕ ਉਨ੍ਹਾਂ ਦੇ ਕਾਇਲ ਹੋ ਗਏ ਹਨ। ਕਰਨ ਜੌਹਰ, ਮਾਧੁਰੀ ਦੀਕਸ਼ਿਤ ਅਤੇ ਨੋਰਾ ਫਤੇਹੀ ਦੁਆਰਾ ਜੱਜ ਕੀਤਾ ਗਿਆ ਇਹ ਰਿਐਲਿਟੀ ਸ਼ੋਅ ਨਾ ਸਿਰਫ਼ ਡਾਂਸ ਬਾਰੇ ਹੈ ਸਗੋਂ ਬਹੁਤ ਮਜ਼ੇਦਾਰ ਵੀ ਹੈ। ਜੱਜਾਂ ਤੋਂ ਲੈ ਕੇ ਮੁਕਾਬਲੇਬਾਜ਼ਾਂ ਤੱਕ, ਹਰ ਕੋਈ ਆਪਣੇ ਤਰੀਕਾ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ। ਪਿਛਲੇ ਐਪੀਸੋਡਜ਼ 'ਚ 'ਝਲਕ ਦਿਖਲਾ ਜਾ' ਦੇ ਸੈੱਟ 'ਤੇ ਖੂਬ ਮਸਤੀ ਹੋਈ ਕਿਉਂਕਿ ਇਹ ਐਪੀਸੋਡ 'ਕਪੂਰ ਸਪੈਸ਼ਲ' ਸੀ।

PunjabKesari

ਦੱਸ ਦਈਏ ਕਿ ਪਿਛਲੇ ਐਪੀਸੋਡ 'ਚ ਬਾਲੀਵੁੱਡ ਅਦਾਕਾਰਾ ਨੀਤੂ ਕਪੂਰ 'ਕਪੂਰ ਸਪੈਸ਼ਲ ਐਪੀਸੋਡ' 'ਚ ਮੁੱਖ ਮਹਿਮਾਨ ਵਜੋਂ ਨਜ਼ਰ ਆਏ ਸਨ। ਇਸ ਦੌਰਾਨ ਨਿਰਦੇਸ਼ਕ ਕਰਨ ਜੌਹਰ ਨੇ ਸ਼ੋਅ 'ਚ ਨੀਤੂ ਕਪੂਰ ਦਾ ਨਿੱਘਾ ਸਵਾਗਤ ਸਵੈਗ ਨਾਲ ਕੀਤਾ। ਕਰਨ ਜੌਹਰ ਦਾ ਨੀਤੂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਚੰਗਾ ਰਿਸ਼ਤਾ ਹੈ। ਅਜਿਹੇ 'ਚ ਉਨ੍ਹਾਂ ਨੇ ਸਟੇਜ 'ਤੇ ਨੀਤੂ ਕਪੂਰ ਨਾਲ ਖ਼ੂਬ ਮਸਤੀ ਕੀਤੀ ਅਤੇ ਕਪੂਰ ਪਰਿਵਾਰ ਨਾਲ ਜੁੜੀਆਂ ਮਜ਼ਾਕੀਆ ਗੱਲਾਂ ਵੀ ਪੁੱਛੀਆਂ।

PunjabKesari

ਤੈਮੂਰ ਦੀ ਨੈਨੀ ਦੀ ਤਨਖਾਹ
ਕਰਨ ਜੌਹਰ ਨੇ ਨੀਤੂ ਕਪੂਰ ਨੂੰ ਪੁੱਛਿਆ ਕਿ ਕੀ ਕਰੀਨਾ ਕਪੂਰ ਖ਼ਾਨ ਆਪਣੇ ਵੱਡੇ ਪੁੱਤਰ ਤੈਮੂਰ ਅਲੀ ਖ਼ਾਨ ਦੀ ਨੈਨੀ ਨੂੰ 1 ਕਰੋੜ ਰੁਪਏ ਤੋਂ ਵੱਧ ਅਦਾ ਕਰਦੀ ਹੈ। ਜੇਕਰ ਅਜਿਹਾ ਹੈ ਤਾਂ ਉਹ ਤੈਮੂਰ ਦੀ ਨੈਨੀ ਦਾ ਕੰਮ ਕਰਨ ਲਈ ਵੀ ਤਿਆਰ ਹੈ। ਇਸ ਦੇ ਜਵਾਬ 'ਚ ਨੀਤੂ ਕਹਿੰਦੀ ਹੈ, "ਤੁਸੀਂ ਕੀ ਲੈਣਾ ਉਹ ਭਾਵੇਂ 1 ਕਰੋੜ ਦੇਵੇ ਜਾਂ 5 ਕਰੋੜ? ਤੇ ਮੈਨੂੰ ਇਸ ਬਾਰੇ ਪਤਾ ਕਿਵੇਂ ਹੋ ਸਕਦਾ ਹੈ?"

PunjabKesari

ਇਸ ਤੋਂ ਬਾਅਦ ਕਰਨ ਨੀਤੂ ਕਪੂਰ ਨੂੰ ਅਗਲਾ ਸਵਾਲ ਪੁੱਛਦੇ ਨੇ, "ਕੀ ਤੁਸੀਂ ਸਬਜ਼ੀ ਵੇਚਣ ਵਾਲੇ ਨਾਲ ਝਗੜਾ ਕਰਦੇ ਹੋ?" ਜਵਾਬ 'ਚ ਨੀਤੂ ਕਪੂਰ ਸਹਿਮਤ ਹੋ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਮੈਨੂੰ ਅਜਿਹਾ ਕਰਕੇ ਬਹੁਤ ਮਜ਼ਾ ਆਉਂਦਾ ਹੈ। ਕਰਨ ਜੌਹਰ ਨੇ ਮਾਧੁਰੀ ਦੀਕਸ਼ਿਤ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਸਬਜ਼ੀ ਵੇਚਣ ਵਾਲੇ ਤੋਂ ਮੁਫ਼ਤ ਧਨੀਆ ਵੀ ਮੰਗਦੀ ਹੈ।

PunjabKesari

ਇਸ ਦੇ ਨਾਲ ਹੀ ਕਰਨ ਜੌਹਰ ਨੇ ਨੋਰਾ ਫਤੇਹੀ ਨੂੰ ਪੁੱਛਿਆ ਕਿ ਕੀ ਉਸ ਨੇ ਕਦੇ ਸਬਜ਼ੀ ਖਰੀਦੀ ਹੈ ਤਾਂ ਉਹ ਦੱਸਦੀ ਹੈ ਕਿ ਉਸ ਨੇ ਬੈਂਗਣ ਖਰੀਦੇ ਹਨ। ਫਿਰ ਕਰਨ ਨੋਰਾ ਨੂੰ ਛੇੜਦਾ ਹੈ। ਕਰਨ ਦਾ ਅਗਲਾ ਸਵਾਲ ਹੈ, "ਕਪੂਰ ਪਰਿਵਾਰ ਨੂੰ ਕਿਸ ਸ਼ਖਸ ਤੋਂ ਚੁਗਲੀਆਂ ਮਿਲਦੀਆਂ ਹਨ?" ਇਸ ਤੇ ਨੀਤੂ ਕਰਨ ਦਾ ਹੀ ਨਾਂ ਲੈਂਦੀ ਹੈ। ਨੀਤੂ ਨੇ ਕਿਹਾ ਕਿ ਸਾਰੀਆਂ ਚੁਗਲੀਆਂ ਕਪੂਰ ਖਾਨਦਾਨ ਤੱਕ ਕਰਨ ਜੌਹਰ ਪਾਸ ਕਰਦਾ ਹੈ।

PunjabKesari

PunjabKesari

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News