ਮੈਨੂੰ ਰੋਮਾਂਟਿਕ ਹੀਰੋ ਵਜੋਂ ਦਰਸ਼ਕਾਂ ਦਾ ਵੱਧ ਪਿਆਰ ਮਿਲ ਰਿਹੈ : ਤਾਹਿਰ ਭਸੀਨ

01/22/2022 12:41:23 PM

ਮੁੰਬਈ (ਬਿਊਰੋ)– ਨੌਜਵਾਨ ਬਹੁਮੁਖੀ ਅਦਾਕਾਰ ਤਾਹਿਰ ਰਾਜ ਭਸੀਨ ਇਸ ਗੱਲ ਤੋਂ ਬਹੁਤ ਖ਼ੁਸ਼ ਹੈ ਕਿ ਉਸ ਨੂੰ ਦੋ ਬੈਕ-ਟੂ-ਬੈਕ ਵੈੱਬ ਸੀਰੀਜ਼ ‘ਰੰਜਿਸ਼ ਹੀ ਸਹੀ’ ਤੇ ‘ਯੇ ਕਲੀ ਕਾਲੀ ਆਖੇਂ’ ’ਚ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸਰਬਸੰਮਤੀ ਨਾਲ ਰੋਮਾਂਟਿਕ ਹੀਰੋ ਵਜੋਂ ਸਵੀਕਾਰ ਕੀਤਾ ਗਿਆ ਹੈ।

ਫ਼ਿਲਮ ‘ਮਰਦਾਨੀ’ ’ਚ ਖਲਨਾਇਕ ਦੇ ਰੂਪ ’ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਬਾਲੀਵੁੱਡ ’ਚ ਡੈਬਿਊ ਕਰਨ ਵਾਲੇ ਤਾਹਿਰ ਦਾ ਕਹਿਣਾ ਹੈ ਕਿ ਉਸ ਨੂੰ ਹੀਰੋ ਦੇ ਤੌਰ ’ਤੇ ਦਰਸ਼ਕਾਂ ਦਾ ਜ਼ਿਆਦਾ ਪਿਆਰ ਮਿਲ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਨੂੰ ਰਾਹਤ, ਸਿੱਖ ਭਾਈਚਾਰੇ ਖ਼ਿਲਾਫ਼ ਪੋਸਟ ਨੂੰ ਲੈ ਕੇ ਦਾਇਰ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਕੀਤਾ ਖਾਰਜ

ਤਾਹਿਰ ਕਹਿੰਦਾ ਹੈ, ‘ਮੈਨੂੰ ਮਰਦਾਨੀ ਤੋਂ ਵੱਧ ਸਵੀਕਾਰ ਕੀਤਾ ਜਾ ਰਿਹਾ ਹੈ। ਮੈਂ ਇਸ ਤੋਂ ਬਹੁਤ ਰੋਮਾਂਚਿਤ ਹਾਂ। ਇਹ ਮੈਨੂੰ ਇਕ ਅਦਾਕਾਰ ਦੇ ਰੂਪ ’ਚ ਬਹੁਤ ਆਤਮ ਵਿਸ਼ਵਾਸ ਦਿੰਦਾ ਹੈ। ਮੈਂ ਸਰੋਤਿਆਂ ਦਾ ਧੰਨਵਾਦੀ ਹਾਂ।’

ਤਾਹਿਰ ਨੇ ਅੱਗੇ ਕਿਹਾ, ‘ਮੈਂ ਚਾਹੁੰਦਾ ਹਾਂ ਕਿ ਉਹ ਮੇਰੇ ਕਰੀਅਰ ਦੌਰਾਨ ਆਪਣਾ ਪਿਆਰ ਦਿੰਦਾ ਰਹੇ। ‘ਰੰਜਿਸ਼ ਹੀ ਸਹੀ’ ਤੇ ‘ਯੇ ਕਾਲੀ ਕਾਲੀ ਆਖੇਂ’ ਦੋਵਾਂ ਨੂੰ ਦਰਸ਼ਕਾਂ ਵਲੋਂ ਬਹੁਤ ਵਧੀਆ ਸਮੀਖਿਆਵਾਂ ਮਿਲ ਰਹੀਆਂ ਹਨ ਤੇ ਇਹ ਦੋਵੇਂ ਸ਼ੋਅ ਹੁਣ ਤੱਕ ਦੀ ਸਭ ਤੋਂ ਉੱਚ ਦਰਜੇ ਦੀ ਹਿੰਦੀ ਵੈੱਬ ਸੀਰੀਜ਼ ’ਚੋਂ ਇਕ ਹਨ। ਮੈਂ ਇਸ ਨਤੀਜੇ ਤੋਂ ਕਾਫੀ ਖ਼ੁਸ਼ ਹਾਂ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News