‘ਮੇਰੀ ਤਮੰਨਾ, ਮੇਰਾ ਨਾਂ ਵੀ ਬੇਮਿਸਾਲ ਅਦਾਕਾਰਾਂ ’ਚ ਸ਼ਾਮਲ ਹੋਵੇ’

Saturday, Feb 12, 2022 - 11:54 AM (IST)

‘ਮੇਰੀ ਤਮੰਨਾ, ਮੇਰਾ ਨਾਂ ਵੀ ਬੇਮਿਸਾਲ ਅਦਾਕਾਰਾਂ ’ਚ ਸ਼ਾਮਲ ਹੋਵੇ’

ਮੁੰਬਈ (ਬਿਊਰੋ)– ਤਾਹਿਰ ਰਾਜ ਭਸੀਨ ਇਸ ਗੱਲ ਤੋਂ ਬਹੁਤ ਖ਼ੁਸ਼ ਹੈ ਕਿ ਲਗਾਤਾਰ ਤਿੰਨ ਪ੍ਰਾਜੈਕਟਾਂ ’ਚ ਉਸ ਦੀ ਕਾਰਗੁਜ਼ਾਰੀ ਨੂੰ ਡਿਜੀਟਲ ਦੁਨੀਆ ’ਚ ਸਭ ਤੋਂ ਵਧੀਆ ਅਦਾਕਾਰੀ ਵਜੋਂ ਦਰਜਾ ਦਿੱਤਾ ਜਾ ਰਿਹਾ ਹੈ।

ਉਹ ਕਹਿੰਦੇ ਹਨ, ‘ਮੇਰੀ ਹਮੇਸ਼ਾ ਇਹ ਇੱਛਾ ਰਹੀ ਹੈ ਕਿ ਦੇਸ਼ ਦੇ ਬੇਮਿਸਾਲ ਅਦਾਕਾਰਾਂ ’ਚ ਮੇਰਾ ਨਾਂ ਵੀ ਸ਼ਾਮਲ ਹੋਵੇ।’ ਤਾਹਿਰ ਰਾਜ ਭਸੀਨ ਦੇ ਕਰੀਅਰ ਲਈ ਇਹ ਸਾਲ ਸਭ ਤੋਂ ਵਧੀਆ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਸਮੁੰਦਰ ਕੰਢੇ ਕਬੂਤਰਾਂ ਨਾਲ ਮਸਤੀ ਕਰਦੀ ਦਿਸੀ ਸ਼ਹਿਨਾਜ਼ ਗਿੱਲ, ਲਿਖੀ ਇਹ ਗੱਲ

ਉਹ ਕਹਿੰਦੇ ਹਨ, ‘ਮੈਂ ਵਿਸ਼ਵਾਸ ਨਹੀਂ ਕਰ ਸਕਦਾ ਕਿ ਮੇਰਾ ਨਾਮ ਵੀ ਡਿਜੀਟਲ ਖੇਤਰ ’ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਕਲਾਕਾਰਾਂ ’ਚ ਸ਼ਾਮਲ ਕੀਤਾ ਗਿਆ ਹੈ।’ ਉਹ ਅੱਗੇ ਕਹਿੰਦੇ ਹਨ, ‘ਮੈਂ ਇਸ ਪਲੇਟਫਾਰਮ ਤੋਂ ’ਰਜਿੰਸ਼ ਹੀ ਸਾਹੀ’, ‘ਯੇ ਕਾਲੀ ਕਾਲੀ ਆਖੇਂ’ ਤੇ ‘ਲੂਪ ਲਪੇਟਾ’ ਦੇ ਰੂਪ ’ਚ ਰਿਲੀਜ਼ ਦੀ ਹੈਟ੍ਰਿਕ ਬਣਾਈ ਸੀ।’

ਉਨ੍ਹਾਂ ਅਖੀਰ ’ਚ ਕਿਹਾ, ‘ਹੁਣ ਮੈਂ ਇਨ੍ਹਾਂ ਪ੍ਰਾਜੈਕਟਾਂ ਦੀ ਬਦੌਲਤ ਹਿੱਟ ਫ਼ਿਲਮਾਂ ਦੀ ਹੈਟ੍ਰਿਕ ਲਗਾ ਲਈ ਹੈ, ਜਿਸ ਨਾਲ ਮੇਰੇ ਕਰੀਅਰ ਦਾ ਗ੍ਰਾਫ ਉੱਚਾ ਹੋਇਆ ਹੈ। ਮੈਂ ਸਿਰਫ ਆਪਣੀ ਪ੍ਰਸਿੱਧੀ ਵਧਾਉਣ ਲਈ ਸਖ਼ਤ ਮਿਹਨਤ ਕਰ ਸਕਦਾ ਹਾਂ, ਜੋ ਹਰ ਮੌਕੇ ’ਤੇ ਬਿਹਤਰੀਨ ਪ੍ਰਦਰਸ਼ਨ ਦੇਣਾ ਚਾਹੁੰਦਾ ਹੈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News