‘ਮੰਟੋ’ ’ਚ ਸਿੱਦੀਕੀ ਨਾਲ ਕੰਮ ਕਰਨਾ ਲਾਈਵ ਮਾਸਟਰ ਕਲਾਸ ਸੀ : ਤਾਹਿਰ

Wednesday, Sep 22, 2021 - 10:57 AM (IST)

‘ਮੰਟੋ’ ’ਚ ਸਿੱਦੀਕੀ ਨਾਲ ਕੰਮ ਕਰਨਾ ਲਾਈਵ ਮਾਸਟਰ ਕਲਾਸ ਸੀ : ਤਾਹਿਰ

ਮੁੰਬਈ (ਬਿਊਰੋ)– ‘ਮਰਦਾਨੀ’ ਨਾਲ ਸ਼ਾਨਦਾਰ ਡੈਬਿਊ ਕਰਨ ਤੋਂ ਬਾਅਦ ਤਾਹਿਰ ਰਾਜ ਭਸੀਨ ਨੇ ‘ਫੋਰਸ 2’ ’ਚ ਆਪਣੀ ਜ਼ਬਰਦਸਤ ਖਲਨਾਇਕੀ ਦਿਖਾ ਕੇ ਸਾਰਿਆਂ ਨੂੰ ਪ੍ਰਭਾਵਿਤ ਕਰ ਦਿੱਤਾ ਸੀ। ਨੰਦਿਤਾ ਦਾਸ ਵਲੋਂ ਨਿਰਦੇਸ਼ਿਤ ‘ਮੰਟੋ’ ’ਚ ਤਾਹਿਰ ਨੇ ਠੇਠ ਕਮਰਸ਼ੀਅਲ ਸਿਨੇਮਾ ਤੋਂ ਹੱਟ ਕੇ ਬੜੀ ਦਿਲੇਰੀ ਵਾਲਾ ਕਦਮ ਚੁੱਕਿਆ।

ਕਾਨਸ ਫ਼ਿਲਮ ਫੈਸਟੀਵਲ ਲਈ ਭਾਰਤ ਵਲੋਂ ਚੁਣੀ ਗਈ ਇਸ ਫ਼ਿਲਮ ’ਚ ਉਹ ਹਵਾ ਦੇ ਤਾਜ਼ਾ ਬੁੱਲੇ ਦੀ ਤਰ੍ਹਾਂ ਮੌਜੂਦ ਸੀ। ‘ਮੰਟੋ’ ’ਚ ਨਿਭਾਏ ਗਏ ਕਿਰਦਾਰ ਲਈ ਤਾਹਿਰ ਨੂੰ ਕਾਫੀ ਤਾਰੀਫ਼ ਵੀ ਮਿਲੀ। ਮਸ਼ਹੂਰ ਕਹਾਣੀਕਾਰ ‘ਸਆਦਤ ਹਸਨ ਮੰਟੋ’ ਦੀ ਜ਼ਿੰਦਗੀ ’ਤੇ ਬਣੀ ਇਸ ਡਰਾਮਾ ਫ਼ਿਲਮ ਦੇ ਰਿਲੀਜ਼ ਹੋਣ ਦੀ ਤੀਜੀ ਵਰ੍ਹੇਗੰਢ ’ਤੇ ਤਾਹਿਰ ਕਹਿੰਦੇ ਹਨ ਕਿ ‘ਮੰਟੋ’ ’ਚ ਨਵਾਜ਼ੁਦੀਨ ਸਿੱਦੀਕੀ ਨਾਲ ਕੰਮ ਕਰਨਾ ਇਕ ਲਾਈਵ ਮਾਸਟਰ ਕਲਾਸ ਸੀ।

ਇਹ ਖ਼ਬਰ ਵੀ ਪੜ੍ਹੋ : ਰੋਮਾਂਸ, ਕਾਮੇਡੀ ਤੇ ਜਜ਼ਬਾਤਾਂ ਦਾ ਮੇਲ ਹੈ ‘ਕਿਸਮਤ 2’

1950 ਦੇ ਦਹਾਕੇ ਵਾਲੇ ਫ਼ਿਲਮਸਟਾਰ ਸ਼ਿਆਮ ਚੱਢਾ (ਫ਼ਿਲਮ ’ਚ ਤਾਹਿਰ ਦਾ ਕਿਰਦਾਰ) ਤੇ ‘ਮੰਟੋ’ ਦੀ ਦੋਸਤੀ ਇਕ ਰੀਅਲ ਲਾਈਫ ਜੋਡ਼ੀ ਸੀ, ਜਿਸ ’ਚ 50 ਦੇ ਦਹਾਕੇ ਵਾਲੇ ਬੰਬੇ ਦੇ ਸਿਨੇਮਾ ਦੀ ਪਿੱਠਭੂਮੀ ਵਾਲਾ ਮਹਾਕਾਵਿਆਤਮਕ ਰੋਮਾਂਚ ਮੌਜੂਦ ਸੀ।

ਇਸ ਦੋਸਤੀ ਨੂੰ ਪਰਦੇ ’ਤੇ ਉਤਾਰਨ ਦਾ ਮਤਲਬ ਸੀ ਭਰਾਵਾਂ ਵਰਗੇ ਆਪਸੀ ਰਿਸ਼ਤਿਆਂ ਨੂੰ ਲੈ ਕੇ ਦੋਵਾਂ ’ਚ ਛਿੜੇ ਤਿੱਖੇ ਸੰਘਰਸ਼ ਤੇ ਫਿਰ ਅਚਾਨਕ ਰਾਹ ਵੱਖਰੇ ਹੋਣ ਤਕ ਦੇ ਕਈ ਦ੍ਰਿਸ਼ ਕਰਨਾ। ਨਵਾਜ਼ ਵਰਗੇ ਕੋ-ਸਟਾਰ ਨਾਲ ਇਨ੍ਹਾਂ ਰੰਗਾਂ ’ਚ ਢਲਣਾ ਇਕ ਜ਼ਬਰਦਸਤ ਅਨੁਭਵ ਸੀ। ਉਨ੍ਹਾਂ ਦੀ ਟਾਈਮਿੰਗ, ਸੈਂਸ ਆਫ ਹਿਊਮਰ ਤੇ ਉਨ੍ਹਾਂ ਦੀ ਵਿਨਮਰਤਾ ਕੁਝ ਅਜਿਹੀਆਂ ਚੀਜ਼ਾਂ ਹਨ, ਜੋ ਮੈਂ ‘ਮੰਟੋ’ ਦੀ ਸ਼ੂਟਿੰਗ ਕਰਦਿਆਂ ਸਿੱਖੀਆਂ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News