ਲਾੜੀ ਬਣਨ ਜਾ ਰਹੀ ਹੈ ਤਾਪਸੀ ਪੰਨੂ, ਅਗਲੇ ਮਹੀਨੇ ਬੁਆਏਫਰੈਂਡ ਨਾਲ ਕਰਵਾਏਗੀ ਵਿਆਹ

Wednesday, Feb 28, 2024 - 04:53 PM (IST)

ਲਾੜੀ ਬਣਨ ਜਾ ਰਹੀ ਹੈ ਤਾਪਸੀ ਪੰਨੂ, ਅਗਲੇ ਮਹੀਨੇ ਬੁਆਏਫਰੈਂਡ ਨਾਲ ਕਰਵਾਏਗੀ ਵਿਆਹ

ਮੁੰਬਈ (ਬਿਊਰੋ) : ਬਾਲੀਵੁੱਡ 'ਚ ਇਨ੍ਹੀਂ ਦਿਨੀਂ ਕਾਫ਼ੀ ਸ਼ਹਿਨਾਈਆਂ ਵੱਜ ਰਹੀਆਂ ਹਨ। ਸਾਲ ਦੀ ਸ਼ੁਰੂਆਤ 'ਚ ਆਮਿਰ ਖ਼ਾਨ ਦੀ ਪਿਆਰੀ ਆਇਰਾ ਖ਼ਾਨ ਨੇ ਆਪਣੇ ਬੁਆਏਫਰੈਂਡ ਨੁਪੁਰ ਸ਼ਿਖਾਰੇ ਨਾਲ ਵਿਆਹ ਕਰਵਾਇਆ। ਇਸ ਤੋਂ ਬਾਅਦ ਹਾਲ ਹੀ 'ਚ ਰਕੁਲ ਪ੍ਰੀਤ ਸਿੰਘ ਤੇ ਜੈਕੀ ਭਗਨਾਨੀ ਨੇ ਗੋਆ 'ਚ ਵਿਆਹ ਕਰਵਾਇਆ। ਇਸ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਹੁਣ ਬੀ-ਟਾਊਨ ਦੀ ਇਕ ਹੋਰ ਅਦਾਕਾਰਾ ਲਾੜੀ ਬਣਨ ਦੀ ਤਿਆਰੀ ਕਰ ਰਹੀ ਹੈ। ਇਹ ਅਦਾਕਾਰਾ ਕੋਈ ਹੋਰ ਨਹੀਂ, ਸਗੋਂ ਸ਼ਾਹਰੁਖ ਖ਼ਾਨ ਸਟਾਰਰ 'ਡੰਕੀ' ਦੀ ਅਦਾਕਾਰਾ ਤਾਪਸੀ ਪੰਨੂ ਹੈ। ਤਾਪਸੀ ਆਪਣੇ ਬੁਆਏਫਰੈਂਡ ਨਾਲ ਵਿਆਹ ਕਰਵਾਉਣ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : 50 ਤੋਂ ਵੱਧ ਉਮਰ ’ਚ IVF ਕਰਵਾਉਣਾ ਜੁਰਮ, ਮੂਸੇ ਵਾਲਾ ਦੀ ਮਾਂ ਨੇ 58 ਦੀ ਉਮਰ ’ਚ ਇੰਝ ਪੂਰੀ ਕੀਤੀ ਕਾਨੂੰਨੀ ਪ੍ਰਕਿਰਿਆ

ਤਾਪਸੀ ਪੰਨੂ ਆਪਣੇ ਬੁਆਏਫਰੈਂਡ ਨਾਲ ਵਿਆਹ ਕਰਵਾ ਰਹੀ ਹੈ
ਤਾਪਸੀ ਪੰਨੂ ਭਾਰਤੀ ਬੈਡਮਿੰਟਨ ਟੀਮ ਦੇ ਕੋਚ ਮੈਥਿਆਸ ਬੋ ਨਾਲ ਪਿਛਲੇ 10 ਸਾਲਾਂ ਤੋਂ ਰਿਲੇਸ਼ਨਸ਼ਿਪ 'ਚ ਹੈ। ਹੁਣ ਅਦਾਕਾਰਾ ਆਪਣੇ ਬੁਆਏਫਰੈਂਡ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਇਕ ਰਿਪੋਰਟ ਦੇ ਅਨੁਸਾਰ ਤਾਪਸੀ ਤੇ ਮੈਥਿਆਸ ਮਾਰਚ ਦੇ ਅਖੀਰ 'ਚ ਉਦੈਪੁਰ 'ਚ ਇਕ ਸਿੱਖ ਤੇ ਈਸਾਈ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾ ਸਕਦੇ ਹਨ। ਰਿਪੋਰਟ ਮੁਤਾਬਕ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਇਹ ਵਿਆਹ ਬਿਨਾਂ ਕਿਸੇ ਬਾਲੀਵੁੱਡ ਏ-ਲਿਸਟਰ ਦੇ ਬੇਹੱਦ ਇੰਟੀਮੇਟ ਵਿਆਹ ਹੋਵੇਗਾ। ਹਾਲਾਂਕਿ ਜੋੜੇ ਨੇ ਅਜੇ ਤੱਕ ਆਪਣੇ ਵਿਆਹ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ।

PunjabKesari

ਤਾਪਸੀ ਪੰਨੂ ਮੈਥਿਆਸ ਨਾਲ ਕਾਫ਼ੀ ਖ਼ੁਸ਼ ਹੈ
ਤਾਪਸੀ ਨੇ ਹਾਲ ਹੀ 'ਚ ਆਪਣੀ ਖ਼ੁਸ਼ੀ ਜ਼ਾਹਿਰ ਕੀਤੀ ਸੀ ਤੇ ਆਪਣੇ ਰਿਸ਼ਤੇ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਰਾਜ ਸ਼ਮਾਨੀ ਨਾਲ ਗੱਲਬਾਤ ਦੌਰਾਨ ਤਾਪਸੀ ਨੇ ਖ਼ੁਲਾਸਾ ਕੀਤਾ ਸੀ ਕਿ ਉਹ ਮੈਥਿਆਸ ਨੂੰ ਸਾਲ 2013 'ਚ ਮਿਲੀ ਸੀ, ਜਦੋਂ ਉਸ ਨੇ ਫ਼ਿਲਮ 'ਚਸ਼ਮੇ ਬਦੂਰ' ਨਾਲ ਡੈਬਿਊ ਕੀਤਾ ਸੀ। ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦਿਆਂ ਤਾਪਸੀ ਨੇ ਕਿਹਾ, "ਮੈਂ ਉਦੋਂ ਤੋਂ ਉਸੇ ਵਿਅਕਤੀ ਦੇ ਨਾਲ ਹਾਂ ਤੇ ਮੈਂ ਉਸ ਨੂੰ ਛੱਡਣ ਜਾਂ ਕਿਸੇ ਹੋਰ ਨਾਲ ਰਹਿਣ ਦਾ ਕੋਈ ਵਿਚਾਰ ਨਹੀਂ ਕੀਤਾ ਕਿਉਂਕਿ ਮੈਂ ਇਸ ਰਿਸ਼ਤੇ 'ਚ ਬਹੁਤ ਖ਼ੁਸ਼ ਹਾਂ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News