ਕਿਉਂ ਕਰਨ ਜੌਹਰ ਦੇ ਸ਼ੋਅ ’ਚ ਨਹੀਂ ਗਈ ਤਾਪਸੀ ਪਨੂੰ, ਅਦਾਕਾਰਾ ਨੇ ਦਿੱਤਾ ਠੋਕਵਾਂ ਜਵਾਬ

08/08/2022 12:43:46 PM

ਮੁੰਬਈ (ਬਿਊਰੋ)– ਬਾਲੀਵੁੱਡ ਤੇ ਸਾਊਥ ਦੀ ਦਮਦਾਰ ਅਦਾਕਾਰਾ ਤਾਪਸੀ ਪਨੂੰ ਆਪਣੀ ਅਦਾਕਾਰੀ ਤੋਂ ਇਲਾਵਾ ਬੇਬਾਕੀ ਲਈ ਵੀ ਮਸ਼ਹੂਰ ਹੈ। ਉਸ ਦੇ ਜਵਾਬ ਕਈ ਵਾਰ ਲੋਕਾਂ ਦੀ ਬੋਲਤੀ ਬੰਦ ਕਰ ਦਿੰਦੇ ਹਨ। ‘ਥੱਪੜ’ ਦੀ ਅਦਾਕਾਰਾ ਨੇ ਹਾਲ ਹੀ ’ਚ ਕਰਨ ਜੌਹਰ ਦੇ ਚੈਟ ਸ਼ੋਅ ’ਚ ਸ਼ਾਮਲ ਨਾ ਹੋਣ ਦੇ ਸਵਾਲ ’ਤੇ ਧਮਾਕੇਦਾਰ ਜਵਾਬ ਦਿੱਤਾ ਹੈ।

ਤਾਪਸੀ ਪਨੂੰ ਇਸ ਸਮੇਂ ਫ਼ਿਲਮ ‘ਦੋਬਾਰਾ’ ਦੀ ਪ੍ਰਮੋਸ਼ਨ ’ਚ ਰੁੱਝੀ ਹੋਈ ਹੈ। ਇਸ ਦੌਰਾਨ ਉਹ ਫ਼ਿਲਮ ਦੇ ਪ੍ਰਚਾਰ ਦੇ ਸਿਲਸਿਲੇ ’ਚ ਇਕ ਇਵੈਂਟ ’ਚ ਪਹੁੰਚੀ ਸੀ, ਜਿਥੇ ਉਸ ਕੋਲੋਂ ‘ਕੌਫੀ ਵਿਦ ਕਰਨ’ ਸ਼ੋਅ ਨੂੰ ਲੈ ਕੇ ਸਵਾਲ ਪੁੱਛਿਆ ਗਿਆ। ਤਾਪਸੀ ਨੇ ਜੋ ਜਵਾਬ ਦਿੱਤਾ ਹੈ, ਉਹ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਸਰਕਾਰਾਂ ’ਤੇ ਵਰ੍ਹਦਿਆਂ ਭਾਵੁਕ ਹੋਏ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ

ਤਾਪਸੀ ਨੇ ਮੀਡੀਆ ਨੂੰ ਦੱਸਿਆ ਕਿ ਉਹ ਕਰਨ ਜੌਹਰ ਵਲੋਂ ਹੋਸਟ ਕੀਤੇ ਗਏ ਸ਼ੋਅ ‘ਕੌਫੀ ਵਿਦ ਕਰਨ’ ’ਚ ਕਿਉਂ ਨਹੀਂ ਹੈ। ਅਸਲ ’ਚ ਆਪਣੀ ਫ਼ਿਲਮ ਦਾ ਪ੍ਰਚਾਰ ਕਰਨ ਪਹੁੰਚੀ ਤਾਪਸੀ ਦੇ ਨਾਲ ਵਾਲੇ ਕਮਰੇ ’ਚ ਕਰਨ ਜੌਹਰ ਆਪਣੇ ਚੈਟ ਸ਼ੋਅ ਦਾ ਪ੍ਰਚਾਰ ਕਰ ਰਹੇ ਸਨ। ਉਸ ’ਤੇ ਧਿਆਨ ਦਿੰਦਿਆਂ ਮੀਡੀਆ ਨੇ ਤਾਪਸੀ ਕੋਲੋਂ ਇਸ ਬਾਰੇ ਕਰਨ ਦੇ ਸ਼ੋਅ ’ਚ ਨਾ ਜਾਣ ਬਾਰੇ ਪੁੱਛਿਆ।

ਸਵਾਲ ਦਾ ਜਵਾਬ ਦਿੰਦਿਆਂ ਤਾਪਸੀ ਨੇ ਕਿਹਾ, ‘‘ਉਸ ਦੀ ਸੈਕਸ ਲਾਈਫ ਇੰਨੀ ਮਜ਼ੇਦਾਰ ਨਹੀਂ ਹੈ ਕਿ ਉਸ ਨੂੰ ‘ਕੌਫੀ ਵਿਦ ਕਰਨ’ ’ਚ ਸੱਦਾ ਦਿੱਤਾ ਜਾਵੇ।’’ ਤਾਪਸੀ ਨੂੰ ਉਸ ਦੀ ਬੇਬਾਕੀ ਤੇ ਬੋਲਡ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਉਸ ਨੇ ਇਸ ਸਵਾਲ ਨੂੰ ਵੀ ਉਨੀ ਹੀ ਚਲਾਕੀ ਨਾਲ ਹੈਂਡਲ ਕੀਤਾ। ਉਸ ਦਾ ਕੁਮੈਂਟ ਆਨ-ਪੁਆਇੰਟ ਸੀ ਕਿਉਂਕਿ ‘ਕੌਫੀ ਵਿਦ ਕਰਨ’ ਦੇ ਨਵੇਂ ਸੀਜ਼ਨ ’ਚ ਜ਼ਿਆਦਾਤਰ ਮਹਿਮਾਨ ਸੈਕਸ ਲਾਈਫ ਬਾਰੇ ਗੱਲ ਕਰਦੇ ਨਜ਼ਰ ਆਏ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News