ਨਹੀਂ ਰਹੇ ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਗੀਤ ਲਿਖਣ ਵਾਲੇ ਸਵਰਨ ਸਿਵੀਆ
Tuesday, Jan 03, 2023 - 10:46 AM (IST)

ਚੰਡੀਗੜ੍ਹ (ਬਿਊਰੋ)– ਮਸ਼ਹੂਰ ਗੀਤਕਾਰ ਸਵਰਨ ਸਿੰਘ ਸਿਵੀਆ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਹੈ। ਸਵਰਨ ਸਿਵੀਆ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਹੈ।
ਸਵਰਨ ਸਿਵੀਆ ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਸਣੇ ਕਈ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਦੀ ਝੋਲੀ ਪਾ ਗਏ। ਸਵਰਨ ਸਿਵੀਆ ਦੇ ਦਿਹਾਂਤ ਦੀ ਜਾਣਕਾਰੀ ਉਨ੍ਹਾਂ ਦੇ ਪੁੱਤਰ ਸੁਖਜੀਤ ਸਿੰਘ ਸਿਵੀਆ ਨੇ ਫੇਸਬੁੱਕ ਪੋਸਟ ਰਾਹੀਂ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਪਤਨੀ ਗਿੰਨੀ ਤੇ ਬੱਚਿਆਂ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਕਪਿਲ ਸ਼ਰਮਾ, ਜਸਬੀਰ ਜੱਸੀ ਵੀ ਆਏ ਨਜ਼ਰ
ਸੁਖਜੀਤ ਨੇ ਲਿਖਿਆ, ‘‘ਮੈਨੂੰ ਦੁਖੀ ਮਨ ਨਾਲ ਇਹ ਦੱਸਣਾ ਪੈ ਰਿਹਾ ਹੈ ਕਿ ਮੇਰੇ ਪਿਤਾ ਤੇ ਮੇਰੇ ਦੋਸਤ ਸਵਰਨ ਸਿਵੀਆ ਦਾ ਅੱਜ ਦਿਹਾਂਤ ਹੋ ਗਿਆ ਹੈ। ਕਿਰਪਾ ਕਰਕੇ ਉਨ੍ਹਾਂ ਨੂੰ ਆਪਣੀਆਂ ਦੁਆਵਾਂ ’ਚ ਯਾਦ ਰੱਖਿਓ। ਅਸੀਂ ਉਨ੍ਹਾਂ ਦੇ ਆਖਰੀ ਸਫਰ ਬਾਰੇ ਤੁਹਾਨੂੰ ਸਭ ਨੂੰ ਜਲਦ ਜਾਣਕਾਰੀ ਦੇਵਾਂਗੇ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।