ਸਵਰਾ ਭਾਸਕਰ ਨੇ ‘ਦਿ ਕਸ਼ਮੀਰ ਫਾਈਲਜ਼’ ਫ਼ਿਲਮ ’ਤੇ ਨਿਸ਼ਾਨਾ ਵਿੰਨ੍ਹਣ ਦੀ ਕੀਤੀ ਕੋਸ਼ਿਸ਼, ਹੋ ਗਈ ਟਰੋਲ

Wednesday, Mar 16, 2022 - 04:51 PM (IST)

ਸਵਰਾ ਭਾਸਕਰ ਨੇ ‘ਦਿ ਕਸ਼ਮੀਰ ਫਾਈਲਜ਼’ ਫ਼ਿਲਮ ’ਤੇ ਨਿਸ਼ਾਨਾ ਵਿੰਨ੍ਹਣ ਦੀ ਕੀਤੀ ਕੋਸ਼ਿਸ਼, ਹੋ ਗਈ ਟਰੋਲ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਹਾਲ ਹੀ ’ਚ ਵਿਵੇਕ ਅਗਨੀਹੋਤਰੀ ਦੀ ਫ਼ਿਲਮ ‘ਦਿ ਕਸ਼ਮੀਰ ਫਾਈਲਜ਼’ ’ਤੇ ਨਿਸ਼ਾਨਾ ਵਿੰਨ੍ਹਦਿਆਂ ਇਕ ਟਵੀਟ ਕੀਤਾ ਹੈ। ਇਸ ਤੋਂ ਬਾਅਦ ਉਸ ਨੂੰ ਸੋਸ਼ਲ ਮੀਡੀਆ ’ਤੇ ਹੁਣ ਟਰੋਲਰਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ’ਚ ਪਹੁੰਚੇ ਗੁਰਦਾਸ ਮਾਨ ਨੇ ‘ਆਪ’ ਤੋਂ ਕੀਤੀ ਇਹ ਉਮੀਦ (ਵੀਡੀਓ)

ਸਵਰਾ ਨੇ ਲਿਖਿਆ ਸੀ, ‘ਜੇਕਰ ਤੁਸੀਂ ਚਾਹੁੰਦੇ ਹੋ ਕਿ ਕੋਈ ਤੁਹਾਨੂੰ ਵਧਾਈ ਦੇਵੇ, ਉਹ ਵੀ ਤੁਹਾਡੀ ਸਫਲ ਕੋਸ਼ਿਸ਼ ਲਈ ਤਾਂ ਤੁਸੀਂ ਆਪਣੇ ਪਿਛਲੇ ਪੰਜ ਸਾਲਾਂ ’ਚ ਉਨ੍ਹਾਂ ਦੇ ਸਿਰ ’ਤੇ ਬੈਠ ਕੇ ਕੂੜਾ ਨਾ ਫੈਲਾਓ।’

ਹਾਲਾਂਕਿ ਸਵਰਾ ਨੇ ਇਹ ਪੋਸਟ ਬਿਨਾਂ ਕਿਸੇ ਦਾ ਨਾਂ ਲਏ ਬਿਨਾਂ ਲਿਖੀ ਹੈ ਪਰ ਇਸ ਦੇ ਬਾਵਜੂਦ ਉਹ ਲੋਕਾਂ ਦੇ ਨਿਸ਼ਾਨੇ ’ਤੇ ਆ ਗਈ। ਇਕ ਯੂਜ਼ਰ ਨੇ ਲਿਖਿਆ, ‘ਮੈਨੂੰ ਲੱਗਦਾ ਹੈ ਕਿ ਸਵਰਾ ਤੁਸੀਂ ਸਭ ਕੁਝ ਗਲਤ ਲਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਆਖਿਰ ਬਾਲੀਵੁੱਡ ਦੇ ਚਮਕਦੇ ਸਿਤਾਰੇ ਉਸ ਵਿਅਕਤੀ ਦੀ ਤਾਰੀਫ਼ ਕਿਉਂ ਨਹੀਂ ਕਰ ਰਹੇ ਹਨ, ਜੋ ਮੁੜ ਲੋਕਾਂ ਨੂੰ ਸਿਨੇਮਾਘਰਾਂ ’ਚ ਲਿਆਉਣ ਲਈ ਮਜਬੂਰ ਕਰ ਰਿਹਾ ਹੈ। ਉਹ ਵੀ ਆਪਣੇ ਕੰਮ ਨਾਲ, ਤੁਸੀਂ ਚਿੱਲ ਕਰੋ ਤੇ ਖ਼ੁਸ਼ ਰਹੋ।’

PunjabKesari

ਇਕ ਹੋਰ ਯੂਜ਼ਰ ਨੇ ਲਿਖਿਆ, ‘ਸਵਰਾ ਤੁਹਾਨੂੰ ਵਧਾਈ। ਤੁਸੀਂ ਇਕ ਵਾਰ ਫਿਰ ਕਰ ਦਿੱਤਾ। ਕਿਸੇ ਹੋਰ ਦੀ ਸਫਲਤਾ ਵਿਚਾਲੇ ਤੁਸੀਂ ਆਪਣੀ ਹੋਰ ਟ੍ਰੈਫਿਕ ਲਿਆਉਣ ’ਚ ਕਾਮਯਾਬ ਹੋ ਗਏ ਹੋ ਪਰ ਇਸ ਵਾਰ ਮੁਆਫ਼ੀ ਕਿਉਂਕਿ ਤੁਹਾਡੇ ਕੋਲ ਸਿਰਫ 100 ਹੀ ਟਵੀਟਸ ਆ ਸਕੇ ਹਨ। ਇਹ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਲੋਕ ਕਿਸੇ ਦੂਜੇ ਜ਼ਰੂਰੀ ਕੰਮ ’ਚ ਰੁੱਝੇ ਹਨ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News