ਸ਼ਾਹਰੁਖ ਖਾਨ ਦੇ ਪੁੱਤਰ ਦੇ ਹੱਕ ''ਚ ਨਿੱਤਰੀ ਸੁਜ਼ੈਨ ਖਾਨ, ਪੋਸਟ ਕਰ ਆਖੀ ਇਹ ਗੱਲ

Tuesday, Oct 05, 2021 - 11:04 AM (IST)

ਸ਼ਾਹਰੁਖ ਖਾਨ ਦੇ ਪੁੱਤਰ ਦੇ ਹੱਕ ''ਚ ਨਿੱਤਰੀ ਸੁਜ਼ੈਨ ਖਾਨ, ਪੋਸਟ ਕਰ ਆਖੀ ਇਹ ਗੱਲ

ਮੁੰਬਈ- ਸੁਪਰਸਟਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਡਰੱਗ ਮਾਮਲੇ ਦੇ ਚੱਲਦੇ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਹਿਰਾਸਤ 'ਚ ਹੈ। 7 ਅਕਤੂਬਰ ਤੱਕ ਉਹ ਜੇਲ੍ਹ 'ਚ ਹੀ ਰਹੇਗਾ। ਆਰੀਅਨ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਲੋਕਾਂ ਤੋਂ ਲੈ ਕੇ ਸਿਤਾਰਿਆਂ ਦੇ ਬਿਆਨ ਸਾਹਮਣੇ ਆ ਰਹੇ ਹਨ। ਹਾਲ ਹੀ 'ਚ ਰਿਤਿਕ ਰੌਸ਼ਨ ਦੀ ਪਤਨੀ ਸੁਜ਼ੈਨ ਖਾਨ ਨੇ ਆਪਣਾ ਬਿਆਨ ਦਿੰਦੇ ਹੋਏ ਆਰੀਅਨ ਦਾ ਬਚਾਅ ਕੀਤਾ ਹੈ। 

Hrithik Roshan And Suzanne Khan Decide To Live Together For Their Kids -  दूरियां हुई खत्म, ऋतिक रोशन और सुजैन खान ने लिया एक साथ रहने का फैसला |  Patrika News
ਹਾਲ ਹੀ 'ਚ ਸੁਜੈਨ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਮੈਨੂੰ ਲੱਗਦਾ ਹੈ ਕਿ ਇਹ ਆਰੀਅਨ ਖਾਨ ਦੇ ਬਾਰੇ 'ਚ ਨਹੀਂ ਹੈ ਕਿਉਂਕਿ ਬਦਕਿਸਮਤੀ ਨਾਲ ਉਹ ਗਲਤ ਸਮੇਂ 'ਤੇ ਗਲਤ ਜਗ੍ਹਾ 'ਤੇ ਸੀ। ਇਹ ਘਟਨਾ ਇਕ ਉਦਹਾਰਣ ਦੇ ਤੌਰ 'ਤੇ ਦੇਖੀ ਜਾ ਸਕਦੀ ਹੈ ਕਿ ਲੋਕ ਬਾਲੀਵੁੱਡ ਦੇ ਲੋਕਾਂ ਦਾ 'ਵਿਚ ਹੰਟ' ਕਰਨ ਲੱਗ ਜਾਂਦੇ ਹਨ। ਉਹ ਬਹੁਤ ਦੁੱਖ ਦੀ ਅਤੇ ਗਲਤ ਗੱਲ ਹੈ ਕਿਉਂਕਿ ਉਹ ਚੰਗਾ ਬੱਚਾ ਹੈ। ਮੈਂ ਗੌਰੀ ਅਤੇ ਸ਼ਾਹਰੁਖ ਦੇ ਨਾਲ ਹਾਂ।

Bollywood Tadka
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਲਮਾਨ ਖਾਨ ਅਤੇ ਬਾਅਦ 'ਚ ਉਨ੍ਹਾਂ ਦੀ ਭੈਣ ਅਲਵੀਰਾ ਖਾਨ ਅਗਨੀਹੋਤਰੀ ਨੂੰ ਸ਼ਾਹਰੁਖ ਖਾਨ ਦੇ ਕਠਿਨ ਸਮੇਂ 'ਚ ਉਨ੍ਹਾਂ ਦੇ ਬੰਗਲੇ 'ਚ ਜਾਂਦੇ ਹੋਏ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਸੁਨੀਲ ਸ਼ੈੱਟੀ ਵੀ ਆਰੀਅਨ ਦੇ ਬਚਾਅ 'ਚ ਆਪਣਾ ਬਿਆਨ ਦੇ ਚੁੱਕੇ ਹਨ।


author

Aarti dhillon

Content Editor

Related News