ਸੁਸ਼ਮਿਤਾ ਸੇਨ ਨੇ ਪੋਸਟ ਕੀਤੀਆਂ ਆਪਣੀਆਂ ਬੋਲਡ ਤਸਵੀਰਾਂ, ਬਣੀ ''Insta Queen'' Watch Pics

Wednesday, Apr 27, 2016 - 12:59 PM (IST)

ਸੁਸ਼ਮਿਤਾ ਸੇਨ ਨੇ ਪੋਸਟ ਕੀਤੀਆਂ ਆਪਣੀਆਂ ਬੋਲਡ ਤਸਵੀਰਾਂ, ਬਣੀ ''Insta Queen'' Watch Pics

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਸਾਲ 1994 ''ਚ ਮਿਸ ਯੂਨੀਵਰਸ ਦਾ ਖਿਤਾਬ ਹਾਸਲ ਕਰ ਚੁੱਕੀ ਹੈ। ਕੁਝ ਦਿਨਾਂ ਤੋਂ ਸੁਸ਼ਮਿਤਾ ਇੰਸਟਾਗਰਾਮ ''ਤੇ ਆਪਣੀਆਂ ਕੁਝ ਬੋਲਡ ਤਸਵੀਰਾਂ ਕਾਰਨ ਕਾਫੀ ਸੁਰਖੀਆਂ ਬਟੋਰ ਰਹੀ ਹੈ। ਇਹ ਤਸਵੀਰਾਂ ਬਿਆਨ ਕਰਦੀਆਂ ਹਨ ਕਿ ਉਨ੍ਹਾਂ ਦੀਆਂ ਅਦਾਵਾਂ ਦਾ ਜਾਦੂ ਇਸ ਸਮੇਂ ਵੀ ਜਾਰੀ ਹੈ। ਸੁਸ਼ਮਿਤਾ ਦੀਆਂ ਇਹ ਤਸਵੀਰਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਖੁਸ਼ ਕਰ ਰਹੀਆਂ ਹਨ। ਸੁਸ਼ਮਿਤਾ ਨੇ 24 ਅਪ੍ਰੈਲ ਨੂੰ ਆਪਣਾ ਇੰਸਟਾਗਰਾਮ ਅਕਾਊਂਟ ਬਣਾਇਆ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਆਪਣੀਆਂ ਕਈ ਬੋਲਡ ਤਸਵੀਰਾਂ ਪੋਸਟ ਕੀਤੀਆਂ, ਜਿਸ ''ਚ ਉਨ੍ਹਾਂ ਦੇ ਵੱਖ-ਵੱਖ ਅੰਦਾਜ਼ ਦੇਖਣ ਨੂੰ ਮਿਲ ਰਹੇ ਹਨ। ਇਨ੍ਹਾਂ ਤਸਵੀਰਾਂ ''ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।


Related News