ਪੈਸਿਆਂ ਲਈ ਲਲਿਤ ਮੋਦੀ ਨਾਲ ਰਿਸ਼ਤੇ ’ਚ ਸੁਸ਼ਮਿਤ ਸੇਨ? ਨਿੰਦਿਆ ਕਰਨ ਵਾਲਿਆਂ ’ਤੇ ਭੜਕੀ ਅਦਾਕਾਰਾ

07/18/2022 11:12:44 AM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਬਿਜ਼ਨੈੱਸਮੈਨ ਲਲਿਤ ਮੋਦੀ ਨੂੰ ਡੇਟ ਕਰ ਰਹੀ ਹੈ। ਆਪਣੇ ਤੋਂ ਉਮਰ ’ਚ 10 ਸਾਲ ਵੱਡੇ ਲਲਿਤ ਮੋਦੀ ਨਾਲ ਸੁਸ਼ਮਿਤਾ ਸੇਨ ਨੂੰ ਪਿਆਰ ਹੋਇਆ ਹੈ। ਦੋਵਾਂ ਦੇ ਅਫੇਅਰ ਦਾ ਖ਼ੁਲਾਸਾ 14 ਜੁਲਾਈ ਨੂੰ ਹੋਇਆ ਸੀ। ਜਦੋਂ ਲਲਿਤ ਮੋਦੀ ਨੇ ਸੁਸ਼ਮਿਤਾ ਸੇਨ ਨਾਲ ਰੋਮਾਂਟਿਕ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇਹ ਗੱਲ ਅਲੱਗ ਹੈ ਕਿ ਲੋਕਾਂ ਨੇ ਕੱਪਲ ਦੇ ਪਿਆਰ ਨੂੰ ਸਮਝਣ ਦੀ ਬਜਾਏ ਉਨ੍ਹਾਂ ਦੇ ਰਿਸ਼ਤੇ ਦਾ ਮਜ਼ਾਕ ਉਡਾਇਆ। ਨਾਲ ਹੀ ਸੁਸ਼ਮਿਤਾ ਸੇਨ ਨੂੰ ਗੋਲਡ ਡਿੱਗਰ ਵੀ ਕਿਹਾ।

ਟਰੋਲਿੰਗ ’ਤੇ ਸੁਸ਼ਮਿਤਾ ਸੇਨ ਤੇ ਲਲਿਤ ਮੋਦੀ ਵਲੋਂ ਜਵਾਬ ਆ ਚੁੱਕਾ ਹੈ। ਹੁਣ ਆਪਣੀ ਤਾਜ਼ਾ ਪੋਸਟ ’ਚ ਸੁਸ਼ਮਿਤਾ ਨੇ ਉਨ੍ਹਾਂ ਲੋਕਾਂ ਦੀ ਬੋਲਤੀ ਬੰਦ ਕੀਤੀ ਹੈ, ਜਿਨ੍ਹਾਂ ਨੇ ਇਹ ਕਿਹਾ ਕਿ ਉਹ ਪੈਸਿਆਂ ਲਈ ਲਲਿਤ ਮੋਦੀ ਦੇ ਨਾਲ ਹੈ। ਸੁਸ਼ਮਿਤਾ ਸੇਨ ਨੂੰ ਗੋਲਡ ਡਿੱਗਰ ਬੁਲਾਇਆ। ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਆਪਣੀ ਬੇਹੱਦ ਗਲੈਰਮੈੱਸ ਤਸਵੀਰ ਸਾਂਝੀ ਕਰਕੇ ਹੇਟਰਜ਼ ਨੂੰ ਜਵਾਬ ਦਿੱਤਾ ਹੈ। ਤਸਵੀਰ ’ਚ ਸੁਸ਼ਮਿਤਾ ਮੋਨੋਕਨੀ ’ਚ ਨਜ਼ਰ ਆ ਰਹੀ ਹੈ। ਉਹ ਪੂਲ ’ਚ ਆਰਾਮ ਕਰ ਰਹੀ ਹੈ। ਤਸਵੀਰ ’ਚ ਉਸ ਦਾ ਚਿਹਰਾ ਨਹੀਂ ਬੈਕ ਪੋਜ਼ ਨਜ਼ਰ ਆ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਗੋਲਡੀ ਬਰਾੜ ਦੇ ਦੋਸ਼ਾਂ ਮਗਰੋਂ ਬੋਲੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ, ਕਹੀਆਂ ਇਹ ਗੱਲਾਂ

ਸੁਸ਼ਮਿਤਾ ਨੇ ਤਸਵੀਰ ਨਾਲ ਲਿਖਿਆ, ‘‘ਆਪਣੀ ਹੋਂਦ ਤੇ ਅੰਤਰ ਆਤਮਾ ’ਚ ਪੂਰੀ ਤਰ੍ਹਾਂ ਕੇਂਦਰਿਤ। ਮੈਨੂੰ ਪਸੰਦ ਹੈ ਕਿਵੇਂ ਕੁਰਦਤ ਆਪਣੀ ਸਾਰੀ ਸ੍ਰਿਸ਼ਟੀ ਨੂੰ ਇਕ ’ਚ ਵਿਲੀਨ ਕਰਕੇ ਏਕਤਾ ਦਾ ਅਨੁਭਵ ਦਿੰਦੀ ਹੈ ਤੇ ਕਿਵੇਂ ਅਸੀਂ ਲੋਕ ਇਸ ਨੂੰ ਅਲੱਗ ਕਰਦੇ ਹਾਂ। ਜਦੋਂ ਅਸੀਂ ਬੈਲੇਂਸ ਨੂੰ ਬ੍ਰੇਕ ਕਰਦੇ ਹਾਂ। ਇਹ ਦੇਖ ਕੇ ਦਿਲ ਟੁੱਟਦਾ ਹੈ ਕਿ ਸਾਡੇ ਆਲੇ-ਦੁਆਲੇ ਦੀ ਦੁਨੀਆ ਕਿੰਨੀ ਨਾਖ਼ੁਸ਼ ਤੇ ਦੁਖੀ ਹੁੰਦੀ ਜਾ ਰਹੀ ਹੈ। ਕਥਿਤ ਬੁੱਧੀਜੀਵੀ ਆਪਣੀ ਮੂਰਖਤਾ ਦੇ ਨਾਲ ਇਗਨੋਰੈਂਟ ਲੋਕ ਆਪਣੇ ਚੀਪ ਤੇ ਫਨੀ ਗਾਸਿਪਸ ਨਾਲ, ਉਹ ਲੋਕ ਜੋ ਮੇਰੇ ਕਦੇ ਦੋਸਤ ਨਹੀਂ ਸਨ ਤੇ ਮੇਰੇ ਜਾਣੂ ਵੀ ਨਹੀਂ ਸਨ, ਮੇਰੇ ਬਾਰੇ ਵੱਡੇ ਵਿਚਾਰ ਤੇ ਮੇਰੇ ਕਿਰਦਾਰ ਬਾਰੇ ਡੂੰਘੀ ਜਾਣਕਾਰੀ ਸਾਂਝੀ ਕਰ ਰਹੇ ਹਨ। ਮੈਨੂੰ ਗੋਲਡ ਡਿਗਰ ਦੱਸ ਰਹੇ ਹਨ। ਇਹ ਜੀਨੀਅਸ ਲੋਕ।’’

PunjabKesari

ਸੁਸ਼ਮਿਤਾ ਨੇ ਅੱਗੇ ਲਿਖਿਆ, ‘‘ਮੈਂ ਗੋਲਡ ਤੋਂ ਜ਼ਿਆਦਾ ਹੀਰੇ ਨੂੰ ਖੋਜਦੀ ਹਾਂ। ਮੈਂ ਹਮੇਸ਼ਾ ਹੀਰੇ ਨੂੰ ਜ਼ਿਆਦਾ ਤਰਜੀਹ ਦਿੱਤੀ ਹੈ, ਜਿਸ ਲਈ ਮੈਂ ਮਸ਼ਹੂਰ ਵੀ ਹਾਂ ਤੇ ਮੈਂ ਅੱਜ ਵੀ ਇਸ ਨੂੰ ਆਪਣੇ ਲਈ ਖ਼ੁਦ ਹੀ ਖਰੀਦਦੀ ਹਾਂ।’’ ਆਪਣੀ ਇਸ ਪੋਸਟ ’ਚ ਸੁਸ਼ਮਿਤਾ ਸੇਨ ਨੇ ਆਪਣੇ ਸ਼ੁਭਚਿੰਤਕਾਂ ਤੇ ਸੁਪੋਰਟਰਜ਼ ਦਾ ਧੰਨਵਾਦ ਪ੍ਰਗਟ ਕੀਤਾ। ਸੁਸ਼ਮਿਤਾ ਨੇ ਇਹ ਵੀ ਦੱਸਿਆ ਕਿ ਉਹ ਬਿਲਕੁਲ ਠੀਕ ਹੈ। ਉਸ ਨੂੰ ਇਸ ਤਰ੍ਹਾਂ ਦੀਆਂ ਨਿੰਦਿਆਵਾਂ ਨਾਲ ਕੋਈ ਫਰਕ ਨਹੀਂ ਪੈਂਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News